ਮੋਗਾ : ਸਿਵਿਲ ਹਸਪਤਾਲ ਵਿੱਚ 9 ਜਨਵਰੀ ਨੂੰ ਸਵੇਰੇ 4ਡਿਗਰੀ ਤਾਪਮਾਨ ‘ਤੇ ਫਰਸ਼ ‘ਤੇ ਪੈਦਾ ਹੋਏ ਨਵਜੰਮੇ ਬੱਚੇ ਨੂੰ ਨਿਮੋਨੀਆ ਅਤੇ ਪੀਲੀਆ ਦੀ ਸ਼ਿਕਾਇਤ ਦੇ ਕਾਰਨ ਫਰੀਦਕੋਟ ਮੈਡੀਕਲ ਕਾਲਜ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ l ਉੱਥੇ ਬੱਚੇ ਦੀ ਇਲਾਜ ਦੇ ਦੌਰਾਨ ਰਾਤ 11 ਵਜੇ ਮੌਤ ਹੋ ਗਈ l ਦੋ ਕੁੜੀਆਂ ਤੋਂ ਬਾਅਦ ਪੈਦਾ ਹੋਏ ਮੁੰਡੇ ਦੀ ਮੌਤ ਤੋਂ ਭੜਕੇ ਰਿਸ਼ਤੇਦਾਰ ਬੱਚੇ ਦੀ ਮੌਤ ਦੇ ਲਈ ਜ਼ਿੰਮੇਵਾਰ, ਨਰਸ ਅਤੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਧਰਨੇ ‘ਤੇ ਬੈਠ ਗਏ ਹਨ l ਜ਼ਿਲ੍ਹਾ ਪ੍ਰਸ਼ਾਸ਼ਨ ਦੇ ਭਰੋਸੇ ਤੋਂ ਬਾਅਦ ਰਿਸ਼ਤੇਦਾਰਾਂ ਨੇ ਧਰਨਾ ਚੱਕ ਲਿਆ ਹੈ l ਸਿਵਿਲ ਸਰਜਨ ਜਸਵੰਤ ਸਿੰਘ ਵੱਲੋਂ ਜਿਨ੍ਹਾਂ ਡਾਕਟਰਾਂ ਅਤੇ ਹੋਰ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ ਹੈ ਖਿਲਾਫ ਸਖ਼ਤ ਕਾਰਵਾਈ ਦੀ ਸਿਫਾਰਿਸ਼ ਕਰਦੇ ਹੋਏ ਰਿਪੋਰਟ ਅੱਗੇ ਭੇਜ ਦਿੱਤੀ ਹੈ l