Htv Punjabi
Punjab

ਪ੍ਰੋਜੈਕਟ ਬਣਾਉਣ ਦਾ ਝਾਂਸਾ ਦੇ ਕੇ ਸਹੇਲੀ ਨੇ ਸਹੇਲੀ ਨਾਲ ਕਰਤਾ ਆਹ ਕੰਮ

ਹੁਸ਼ਿਆਰਪੁਰ : ਐਡੀਸ਼ਨਲ ਜ਼ਿਲ੍ਹਾ ਸ਼ੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਵਿੱਚ ਨਾਬਾਲਿਗ ਨਾਲ ਕੁਕਰਮ ਦੇ ਕੇਸ ਵਿੱਚ 3 ਨੌਜਵਾਨਾਂ ਨੂੰ ਵੀਹ ਵੀਹ ਸਾਲ ਦੀ ਕੈਦ ਅਤੇ ਕ੍ਰਮਵਾਰ 80 ਹਜ਼ਾਰ ਰੁਪਏ ਅਤੇ 55.55 ਹਜ਼ਾਰ ਰੁਪਏ ਜ਼ੁਰਮਾਨਾ ਨਾ ਦੇਣ ‘ਤੇ ਦੋਸ਼ੀਆਂ ਨੂੰ ਦੋ ਸਾਲ ਹੋਰ ਜੇਲ੍ਹ ਵਿੱਚ ਪਵੇਗਾ l ਦੋਸ਼ੀ ਅਨੀਕੇਤ ਦੀਪੂ, ਜਗਦੀਪ ਸਿੰਘ ਜੱਗੂ ਅਤੇ ਇਸ਼ੂ ਕੁਮਾਰ ਮਾਹਿਲਪੁਰ ਦੇ ਰਹਿਣ ਵਾਲੇ ਹਨ l ਇਸ ਮਾਮਲੇ ਵਿੱਚ ਇੱਕ ਕੁੜੀ ਰਮਨਦੀਪ ਕੌਰ ਵੀ ਸ਼ਾਮਿਲ ਹਨ, ਜਿਸਦਾ ਜੁਵੇਨਾਈਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ l ਪੀੜਿਤ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਿਤ ਲੜਕੀ ਨੇ ਦੱਸਿਆ ਕਿ ਉਸਦੇ ਨਾਲ ਰਮਨਦੀਪ ਕੋਰ ਨਾਮ ਦੀ ਕੁੜੀ ਪੜਦੀ ਸੀ l ਪੀੜਿਤਾ ਨੇ ਦੱਸਿਆ ਕਿ ਪ੍ਰੋਜੈਕਟ ਬੋਰਡ ਬਣਾਉਣਾ ਸੀ l ਇਸ ਦੇ ਲਈ ਰਮਨਦੀਪ ਉਸ ਨੂੰ ਇਸ਼ੂ ਦੇ ਘਰ ਲੈ ਗਈ l ਜਿੱਥੇ ਬਾਅਦ ਵਿੱਚ ਅਨੀਕੇਤ ਅਤੇ ਜਗਦੀਪ ਸਿੰਘ ਵੀ ਆ ਗਏ ਅਤੇ ਰਮਨਦੀਪ ਕੌਰ ਨੀਚੇ ਚਲੀ ਗਈ, ਜਿੱਥੇ ਤਿੰਨਾਂ ਨੇ ਪੀੜਿਤਾ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ l ਜਗਦੀਪ ਸਿੰਘ ਉਸ ਨਾਲ ਕੁਕਰਮ ਕਰਨ ਲੱਗਾ ਅਤੇ ਅਨੀਕੇਤ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ l ਪੀੜਿਤਾ ਨੇ ਦੱਸਿਆ ਕਿ ਜਦ ਉਸ ਨੇ ਰੌਲਾ ਪਾਇਆ ਤਾਂ ਰਮਨਦੀਪ ਉੱਥੇ ਆ ਗਈ ਪਰ ਉਹ ਖੜੀ ਦੇਖਦੀ ਰਹੀ l ਇਸ ਸੰਬੰਧੀ ਵਿੱਚ ਪੀੜਿਤਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਕਤ ਲੋਕਾਂ ਨੇ ਉਸ ਦੇ ਨਾਲ ਛੇੜ ਛਾੜ ਕੀਤੀ ਹੈ l ਇਹ ਮਾਮਲਾ 15 ਜਨਵਰੀ 2016 ਦਾ ਹੈ l ਇਸ ਤੋਂ ਬਾਅਦ 10 ਮਈ 2017 ਨੂੰ ਤਿੰਨੋਂ ਮੁਲਜ਼ਮਾਂ ਨੇ ਪੀੜਿਤਾ ਨੂੰ ਰਸਤੇ ‘ਚ ਘੇਰ ਕੇ ਉਸ ਦੇ ਨਾਲ ਫਿਰ ਤੋਂ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਸੰਬੰਧੀ ਪੀੜਿਤਾ ਨੇ ਆਪਣੇ ਪਰਿਵਾਰ ਨੂੰ ਦੱਸਿਆ l ਜਿਸ ਦੇ ਬਾਅਦ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ l

Related posts

ਕਾਂਗਰਸੀ ਕੌਂਸਲਰ ਦੀ ਕਰਤੂਤ ਕੈਮਰੇ ‘ਚ ਕੈਦ, ਗਲਤ ਕੰਮ ਕਰਨ ਗਏ ਨੇ ਹੱਟੇ-ਕੱਟੇ ਮੁੰਡੇ ਨਾਲ ਲਿਆ ਪੰਗਾ, ਸ਼ਰੀਰ ਦੇ ਜਰੂਰੀ ਅੰਗ ‘ਤੇ ਵੱਢੀ ਦੰਦੀ, ਦੋਵਾਂ ਦੀਆਂ ਨਿਕਲੀਆਂ ਚੀਕਾਂ

Htv Punjabi

ਸੁਖਬੀਰ ਬਾਦਲ ‘ਤੇ ਹਮਲਾ ਕਰਨ ਪਿੱਛੇ ਦੀ ਸਾਜ਼ਿਸ਼ ਦਾ ਹੋਇਆ ਪਰਦਾਫਾਸ਼

htvteam

ਡੀਜੇ ‘ਤੇ ਡਾਂਸ ਦੇ ਦੌਰਾਨ ਕਹਾਸੁਣੀ ਹੋਈ, 4 ਨੌਜਵਾਨਾਂ ਨੇ ਇੱਕ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ

Htv Punjabi

Leave a Comment