Htv Punjabi
Punjab

ਨਿਹੰਗ ਹਮਲੇ ‘ਚ ਹੱਥ ਵਡਾਉਣ ਵਾਲਾ ਥਾਣੇਦਾਰ ਬਣਿਆ ਸਬ ਇੰਸਪੈਕਟਰ, ਡੀਜੀਪੀ ਦਫਤਰ ਨੇ ਜਾਰੀ ਕੀਤਾ ਤਰੱਕੀ ਵਾਲਾ ਪੱਤਰ

ਚੰਡੀਗੜ੍ਹ : ਲੰਘੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਡਿਊਟੀ ਦੇ ਰਹੇ ਜਿਸ ਥਾਣੇਦਾਰ ਹਰਜੀਤ ਸਿੰਘ ਦਾ ਕੁਝ ਕਥਿਤ ਨਿਹੰਗਾਂ ਵੱਲੋਂ ਹਮਲਾ ਕਰਕੇ ਹੱਥ ਵੱਢ ਦਿੱਤਾ ਸੀ।ਪੰਜਾਬ ਪੁਲਿਸ ਦੇ ਡਾਇਰੈਕਟਰ ਜਰਨਲ ਦੇ ਐਡਮਿਨ ਵਿੰਗ ਦੀ ਈਵਨ ਬਰਾਂਚ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਨੰਬਰ 3331-35/ E-1 (8), Dated Chg the :-16/04/2020 ਰਾਹੀਂ ਇੱਕ ਹੁਕਮ ਜਾਰੀ ਕਰਦਿਆਂ ਉਸੇ ਏਐਸਆਈ ਹਰਜੀਤ ਸਿੰਘ ਨੂੰ ਸਬ ਇੰਸਪੈਕਟਰ ਬਣਾ ਦਿੱਤਾ ਹੈ।ਇਨ੍ਹਾਂ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਆਈ ਜੀ ਪਟਿਆਲਾ ਰੇਂਜ ਇਸ ਸੰਬੰਧੀ ਵੱਖਰੇ ਹੁਕਮ ਵੀ ਜਾਰੀ ਕਰਨਗੇ।

ਇਸ ਪੱਤਰ ਵਿੱਚ ਸਾਫ ਤੌਰ ਤੇ ਲਿਖਿਆ ਹੈ ਕਿ ਹਰਜੀਤ ਸਿੰਘ ਨੂੰ ਕਰਫਿਊ ਦੌਰਾਨ ਕੋਵਿਡ 19 ਦੀ ਬੇਮਿਸਾਲ ਡਿਊਟੀ ਕਰਨ ਦੇ ਬਦਲੇ ਪੰਜਾਬ ਪੁਲਿਸ ਰੂਲਜ਼ 1934 ਦੇ 13.9(2) ਤਹਿਤ ਲੋਕਲ ਰੈਂਕ ਸਬ ਇੰਸਪੈਕਟਰ ਵੱਜੋਂ ਤਰੱਕੀ ਦਿੱਤੀ ਜਾਂਦੀ ਹੈ।ਦੱਸ ਦਈਏ ਕਿ ਲੰਘੇ ਦਿਨੀਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਇਹ ਮੰਗ ਕੀਤੀ ਸੀ ਕਿ ਨਿਹੰਗ ਹਮਲੇ ਵਿੱਚ ਬਹਾਦਰੀ ਦਿਖਾਉਣ ਵਾਲੇ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਦਾ ਵਾਜਿਬ ਇਨਾਮ ਦਿੰਦਿਆਂ ਤਰੱਕੀ ਦੇ ਕੇ ਕੋਈ ਵੱਡਾ ਅਹੁਦਾ ਦਿੱਤਾ ਜਾਵੇ ਤਾਂ ਕਿ ਉਸ ਦੀ ਬਹਾਦੁਰੀ ਅਤੇ ਪੁਲਿਸ ਵੱਲੋਂ ਤਰੱਕੀ ਤੋਂ ਪ੍ਰੇਰਿਤ ਹੋ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਹੌਂਸਲੇ ਹੋਰ ਬੁਲੰਦ ਹੋ ਸਕਣ ਤੇ ਇੰਝ ਜਾਪਦਾ ਹੈ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੀ ਚਿੱਠੀ ਵਾਲੀ ਉਹ ਮੰਗ ਰੰਗ ਲਿਆਈ ਹੈ ਤੇ ਉਸ ਤੇ ਤੁਰੰਤ ਅਮਲ ਕਰਦਿਆਂ ਮੁੱਖ ਮੰਤਰੀ ਦਫਤਰ ਵੱਲੋਂ ਹੀ ਇਹ ਸਿਫਾਰਿਸ਼ ਕਰਨ ਤੋਂ ਬਾਅਦ ਡੀਜੀਪੀ ਦਫਤਰ ਵੱਲੋਂ ਹਰਜੀਤ ਸਿੰਘ ਨੂੰ ਏਐਸਆਈ ਤੋਂ ਸਬ ਇੰਸਪੈਕਟਰ ਬਣਾ ਦਿੱਤਾ ਹੈ।ਜਿਸ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

Related posts

ਖੇਤਾਂ ਚੋ ਨਗਨ ਹਾਲਤ ਚ ਮਿਲੀ ਲੜਕੀ ਬਾਰੇ ਸਕੀ ਭੈਣ ਦਾ ਖੁਲਾਸਾ ?

htvteam

ਸੋਹਣੀਆ ਸੋਹਣੀਆ ਜਨਾਨੀਆਂ ਬੰਦਿਆ ਨਾਲ ਗਲਤ ਹਾਕੀ ਚ ਫੜ੍ਹੀਆਂ

htvteam

ਵਾਰ-ਵਾਰ ਤੇ ਜ਼ਿਆਦਾ ਟਾਈਮ ਫ਼ਲੱਸ਼ ‘ਚ ਬੈਠਕੇ ਵੀਂ ਪੇਟ ਨਹੀਂ ਹੁੰਦਾ ਸਾਫ ਤਾਂ ਆਹ ਨੁਸਕਾ ਕਰ ਲੋ ਤਿਆਰ

htvteam

Leave a Comment