ਅੰਮਿ੍ਰਤਸਰ : ਜ਼ਿਲ੍ਹੇ ਦੇ ਭਗਤਾਂ ਵਾਲੇ ਇਲਾਕੇ ਵਿੱਚ ਇਨੀ ਦਿਨੀਂ ਲੋਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਾਏ ਗਏ ਕਰਫਿਊ ਅਤੇ ਲਾਕਡਾਊਨ ਤੋਂ ਇਲਾਵਾ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾ ਰਹੇ ਹਨ l ਇਸ ਸ਼ਹਿਰ ਦਾ ਸਾਡੇ ਪੱਤਰਕਾਰ ਵੱਲੋਂ ਦੌਰਾ ਕੀਤੇ ਜਾਣ ਦੌਰਾਨ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਬੇਹੱਦ ਹੈਰਾਨ ਕਰਨ ਵਾਲੀਆਂ ਸਨ, ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਇੰਝ ਲੱਗਦਾ ਹੀ ਨਹੀਂ ਸੀ ਕਿ ਇੱਥੇ ਕੋਈ ਕਰਫਿਊ ਲੱਗਿਆ ਹੋਵੇ l ਦੱਸ ਦਈਏ ਕਿ ਇਹ ਨਜ਼ਾਰਾ ਭਗਤਾਂਵਾਲਾ ‘ਚ ਪੈਂਦੇ ਰੇਲਵੇ ਫਾਟਕ ਤੇ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਫਾਟਕ ਬੰਦ ਸੀ ਤੇ ਇਸ ਦੌਰਾਨ ਫਾਟਕ ਦੇ ਦੋਵਾਂ ਪਾਸੇ ਆਮ ਦਿਨਾਂ ਵਾਂਗ ਹੀ ਲੋਕ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਤੇ ਪੈਦਲ ਹੀ ਘਰੋਂ ਬਾਹਰ ਨਿਕਲ ਕੇ ਇੰਝ ਤੁਰੇ ਫਿਰਦੇ ਸਨ, ਜਿਵੇਂ ਹੁਣੇ ਹੁਣੇ ਕਿਸੇ ਦਫਤਰ ‘ਚੋਂ ਛੁੱਟੀ ਹੋਈ ਹੋਵੇ l ਇਸ ਦੌਰਾਨ ਮੌਕੇ ਤੇ ਪੁਲਿਸ ਨਾਕਾ ਵੀ ਲੱਗਿਆ ਦਿਖਾਈ ਦਿੱਤਾ l ਜਿੱਥੇ ਨਾਕਾ ਇੰਚਾਰਜ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਕਈ ਵਾਰ ਫਾਟਕ ਬੰਦ ਵੀ ਕਰਵਾ ਚੁੱਕੇ ਹਨ ਤੇ ਬਹੁਤ ਸਾਰੇ ਲੋਕਾਂ ਦੇ ਉਨ੍ਹਾਂ ਨੇ ਚਲਾਨ ਵੀ ਕੱਟੇ ਹਨ ਪਰ ਇਸ ਦੇ ਬਾਵਜੂਦ ਲੋਕ ਸਮਝਣ ਨੂੰ ਤਿਆਰ ਨਹੀਂ ਹਨ ਤੇ ਫੜੇ ਜਾਣ ਤੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਹਨ ਤੇ ਨਿਕਲ ਜਾਂਦੇ ਹਨ l ਹਰਪ੍ਰੀਤ ਸਿੰਘ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਵੀ ਉਹ ਰੋਕਦੇ ਹਨ ਉਨ੍ਹਾਂ ਦਾ ਇੱਕੋ ਬਹਾਨਾ ਹੁੰਦਾ ਹੈ ਕਿ ਨੇੜਲੇ ਦਾਣਾ ਮੰਡੀ ਅੰਦਰ ਆੜਤੀ ਤੋਂ ਪਾਸ ਲੈਣ ਚੱਲੇ ਹਾਂ l
ਇਸ ਖਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲੰਿਕ ਤੇ ਕਲਿੱਕ ਕਰੋ,,,,