ਨਵਾਂਸ਼ਹਿਰ : – ਜਾਣਕਾਰੀ ਮੁਤਾਬਿਕ ਮਨਪ੍ਰੀਤ ਟ੍ਰੇਨਿੰਗ ਸੈਂਟਰ ਬੰਗਾ ‘ਚ ਨੌਕਰੀ ਕਰਦੀ ਸੀ ਅਤੇ ਮਨਪ੍ਰੀਤ ਦੀ ਗੱਲਬਾਤ ਐੱਚ. ਸੀ. / ਪੰਜਾਬ ਹੋਮ ਗਾਰਡ ਵਿਕਰਮਜੀਤ ਸਿੰਘ, ਜੋ ਉਸ ਦਾ ਉਸਤਾਦ ਸੀ, ਉਸ ਨਾਲ ਹੋ ਗਈ ਸੀ, ਜਿਸ ਨਾਲ ਮਨਪ੍ਰੀਤ ਚੈਟ ਕਰਦੀ ਰਹੀ। ਇਸ ਸਬੰਧੀ ਮਨਪ੍ਰੀਤ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਵਿਕਰਮਜੀਤ ਸਿੰਘ ਉਸ ਦਾ ਉਸਤਾਦ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਕਾਰਨ ਉਹ ਉਸ ਨੂੰ ਕਈ ਵਾਰ ਮਿਲਦੀ ਵੀ ਰਹੀ । ਇੱਕ ਦਿਨ ਮਨਪ੍ਰੀਤ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੀ ਸੀ | ਜਦੋਂ ਉਸਦੀ ਮਾਤਾ ਨੇ ਕਾਰਨ ਪੁੱਛਿਆ ਤਾਂ ਮਨਪ੍ਰੀਤ ਨੇ ਕਿਹਾ ਕਿ ਵਿਕਰਮਜੀਤ ਸਿੰਘ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਉਸਦਾ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਹੁਣ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਹੈ|
