ਹੁਸ਼ਿਆਰਪੁਰ (ਸਤਪਾਲ ਰਤਨ) :- ਹੁਸ਼ਿਆਰਪੁਰ ਦੇ ਰਹਿਣ ਵਾਲੇ ਪੰਜਾਬੀ ਬੰਦੇ ਨੇ ਆਪਣੇ ਖੇਤਾਂ ‘ਚ ਹੀ ਪਹਾੜੀ ਖੇਤਰ ਵਾਲੀ ਫਸਲ ਸੇਬ ਸਫਲਤਾਪੁੂਰਵਕ ਉੱਗਾਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਐ। ਇਹ ਜਨਾਬ ਨੇ ਗੁਰਇੰਦਰ ਸਿੰਘ ਬਾਜਵਾ। ਜਿਸ ਦੇ ਫਾਰਮ ਦੇ ਸੇਬ ਨੇ ਹੁਸ਼ਿਆਰਪੁਰ ‘ਚ ਹੀ ਨਹੀਂ ਸਗੋਂ ਪੂਰੇ ਪੰਜਾਬ ‘ਚ ਧੂਮ ਮਚਾ ਰੱਖੀ ਐ। ਪਹਿਲਾਂ ਬਾਜ਼ਾਰਾਂ ‘ਚ ਕਸ਼ਮੀਰੀ ਸੇਬ ਜਾਂ ਹਿਮਾਚਲੀ ਸੇਬ ਦੇ ਨਾਂ ‘ਤੇ ਫਲ ਵੇਚਣ ਵਾਲੇ ਆਵਾਜ਼ਾਂ ਮਾਰਦੇ ਸਨ ਹੁਣ ਬਾਜ਼ਾਰਾਂ ‘ਚ ਹੁਸ਼ਿਆਰਪੁਰੀਆ ਸੇਬ ਵੇਚਣ ਦੀਆਂ ਜੇਕਰ ਤੁਸੀਂ ਆਵਾਜ਼ਾਂ ਸੁਣੋ ਤਾਂ ਹੈਰਾਨ ਨਾ ਹੋਇਓ ਸਮਝ ਲੈਣਾ ਕੀ ਇਹ ਸੇਬ ਬਾਜਵਾ ਦੇ ਫਾਰਮ ਹਾਊਸ ਦਾ ਐ, ਤੇ ਇਸ ਵੇਲੇ ਪੂਰਾ ਕੋਲਡ ਸਟੋਰ ਵਾਲੇ ਸੇਬਾਂ ਦਾ ਵਧਿਆ ਬਦਲ ਹੁਸ਼ਿਆਰਪੁਰੀਆਂ ਨੂੰ ਦੇ ਰਿਹੈ । ਅਸਲ ‘ਚ ਗੁਰਇੰਦਰ ਸਿੰਘ ਬਾਜਵਾ ਨੇ 2011 ‘ਚ ਟ੍ਰਾਇਲ ਵੱਜੋ ਆਪਣੇ ਖੇਤ ‘ਚ ਸੇਬ ਦੇ ਕੁਝ ਬੂਟੇ ਲਾਏ ਸਨ। ਜੋ ਕਾਮਯਾਬ ਰਹੇ, ਬੱਸ ਫੇਰ ਕੀ ਬਾਜਵਾ ਨੇ ਮੁੜਕੇ ਕਦੇ ਪਿੱਛੇ ਨਹੀਂ ਦੇਖਿਆ ਤੇ ਹਿਮਾਚਲੀ ਤੇ ਕਸ਼ਮੀਰੀ ਸੇਬਾਂ ਦੇ ਮੁਕਾਬਲੇ ਹੁਸ਼ਿਆਰਪੁਰੀ ਸੇਬ ਖੜ੍ਹਾ ਕਰ ਦਿੱਤਾ।
ਕਸ਼ਮੀਰੀ ਤੇ ਹਿਮਾਚਲੀ ਸੇਬ ਨੂੰ ਮਾਤ ਦੇਵੇਗਾ ਪੰਜਾਬੀ ਸਿਓ, ਪੰਜਾਬੀ ਬੰਦੇ ਨੇ ਖੇਤਾਂ ‘ਚ ਬਣਾਤੇ ਪਹਾੜ, ਲਾਇਆ ਅਜਿਹਾ ਜੁਗਾੜ, ਕਿੱਲਿਆਂ ਚ ਉਗਾਏ ਸੇਬ
ਸੋ ਹੁਣ ਦੇਖਣਾ ਇਹ ਹੋਏਗਾ ਕੀ ਆਉਣ ਵਾਲੇ ਸਮੇਂ ‘ਚ ਕਿੰਨ੍ਹੇ ਕਿਸਾਨ ਗੁਰਇੰਦਰ ਸਿੰਘ ਬਾਜਵਾ ਦੇ ਇਸ ਪ੍ਰਾਜੈਕਟ ਤੋਂ ਸਿਖਿਆ ਲੈਕੇ ਆਪਣੇ ਖੇਤਾਂ ‘ਚ ਵੀ ਇਹ ਉਦਮ ਕਰਦੇ ਨੇ।