Htv Punjabi
Punjab Video

ਸਿਆਸਤ ਛੱਡ ਗੁਰਪ੍ਰੀਤ ਘੁੱਗੀ ਪਾਉਣ ਲੱਗਾ ਗੰਦ? , ਵੀਡੀਓ ਹੋਈ ਵਾਇਰਲ, ਮੱਚ ਗਈ ਹਾਹਾਕਾਰ, ਹੇ ਰੱਬਾ ! ਆਹ ਘੁੱਗੀ ਨੂੰ ਕੀ ਹੋ ਗਿਆ ?

ਵਾਇਰਲ ਵੀਡੀਓ :- ਸੰਸਾਰ ਭਰ ‘ਚ ਕੋਰੋਨਾ ਮਹਾਂਮਾਰੀ ਨੇ ਜਿੱਥੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਐ, ਤੇ ਵੈਸ਼ਵਿਕ ਅਰਥਚਾਰੇ ਦੀ ਬੈਂਡ ਵਜਾ ਕੇ ਰੱਖ ਦਿੱਤੀ ਐ, ਤੇ ਨਾਲ ਈ ਕਰੋੜਾਂ ਲੋਕਾਂ ਨੂੰ ਕਈ-ਕਈ ਡੰਗ ਭੁਖਿਆਂ ਵੀ ਸੁੰਵਾਇਆ ਹੈ, ਉਥੇ ਦੂਜੇ ਪਾਸੇ ਇਸ ਮਹਾਂਮਾਰੀ ਦਾ ਸੰਸਾਰ ਪੱਧਰ ‘ਤੇ ਇੱਕ ਸਭ ਤੋਂ ਵੱਡਾ ਫਾਇਦਾ ਵੀ ਹੋਇਆ ਹੈ। ਉਹ ਫਾਇਦਾ ਹੈ ਵਾਤਾਵਰਣ ਦੀ ਸ਼ੁੱਧਤਾ।  ਵਿਸ਼ਵ ਪੱਧਰ ‘ਤੇ ਤਾਲਾਬੰਦੀ ਲਾਗੂ ਹੋਣ ਕਾਰਨ ਗੱਡੀਆਂ ਵਾਹਨਾਂ ਦੀ ਰਫਤਾਰ ਰੁੱਕ ਗਈ, ਕਾਰਖਾਨੇ ਬੰਦ ਹੋ ਗਏ, ਹਵਾਈ ਜਹਾਜ਼ਾਂ ਨੇ ਉੱਡਣਾ ਬੰਦ ਕਰ ਦਿੱਤਾ ਤੇ ਹਰ ਪਾਸੇ ਲੋਕ ਘਰਾਂ ‘ਚ ਬੰਦ ਹੋਕੇ ਰਹਿ ਗਏ।  ਜਿਸ ਨਾਲ ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਨੇ ਵੀ ਘਟਨਾ ਸ਼ੁਰੂ ਕਰ ਦਿੱਤਾ, ਆਸਮਾਨ ਸਾਫ ਹੋ ਗਿਆ, ਮੈਦਾਨੀ ਇਲਾਕਿਆਂ ‘ਚ ਪਹਾੜ ਫੇਰ ਦਿਖਾਈ ਦੇਣ ਲੱਗ ਪਏ, ਨਦੀਆਂ ਨਾਲਿਆਂ ਦਾ ਪਾਣੀ ਸਾਫ ਹੋ ਗਿਆ ਤੇ ਘਰ ਦਾ ਖਾਣਾ ਖਾਕੇ ਲੋਕਾਂ ਦੇ ਸ਼ਰੀਰ ਦਾ ਪ੍ਰਦੂਸ਼ਣ ਵੀ ਘਟ ਗਿਆ ਤੇ ਸ਼ਰੀਰ ਨਰੋਏ ਹੋਣ ਲੱਗ ਪਏ, ਅਜਿਹੇ ਵਿਚ ਲੰਘੇ ਦਿਨੀ ਸਰਕਾਰਾਂ ਨੇ ਪਹਿਲਾਂ ਕਰਫਿਊ ਖੋਲ੍ਹਿਆ ਤੇ ਫੇਰ ਥੋੜੀ ਥੋੜੀ ਕਰਕੇ ਤਾਲਾਬੰਦੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਗਈ ਹੈ।  ਜਿਸਦੇ ਨਾਲ ਈ ਖੁੱਲ੍ਹ ਗਏ ਨੇ ਕਾਰਖਾਨੇ, ਨਾਲ ਈ ਚੱਲ ਪਈਆਂ ਨੇ ਗੱਡੀਆਂ ਤੇ ਨਾਲ ਈ ਚੱਲ ਪਈਆਂ ਨੇ ਫਾਸਟ ਫ਼ੂਡ ਵਾਲਿਆਂ ਦੁਕਾਨਾਂ। ਜਿਹੜੀਆਂ ਸਾਰੀਆਂ ਚੀਜ਼ਾਂ ਮੁੜ ਪ੍ਰਦੂਸ਼ਣ ਫੈਲਾਉਣ ਲਈ ਤਿਆਰ ਨੇ।  ਤੇ ਇਸੇ ‘ਤੇ ਵਿਅੰਗ ਕਸਦੀ ਹਾਸਰਸ ਕਲਾਕਾਰ ਤੋਂ ਸਿਆਸਤਦਾਨ ਬਣੇ, ਗੁਰਪੁਰੀ ਸਿੰਘ ਵੜੈਚ ਅਤੇ ਸਿਆਸਤ ਛੱਡ ਮੁੜ ਗੁਰਪ੍ਰੀਤ ਘੁੱਗੀ ਬਣੇ ਘੁੱਗੀ ਦੀ ਇੱਕ ਕਵਿਤਾ ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਐ। ਇਸ ਵੀਡੀਓ ਵਿਚ ਘੁੱਗੀ ਲੋਕਾਂ ਨੂੰ ਤਾਅਨੇ ਮਾਰਦਿਆਂ ਕਹਿ ਰਿਹੈ ਕਿ ਜਿਹੜਾ ਸਾਰਾ ਕੁਝ ਕੁਦਰਤ ਨੇ ਤਾਲਾਬੰਦੀ ਦੌਰਾਨ ਸਾਫ ਕੀਤਾ ਸੀ ਤੁਸੀਂ ਉਸ ‘ਚ ਗੰਦ ਪਾਉਣ ਮੁੜ ਘਰਾਂ ਚੋਂ ਬਾਹਰ ਨਿਕਲੋ।  ਤੁਸੀਂ ਗੱਡੀਆਂ ਦੇ ਹਾਰਨ ਮਾਰ ਮਾਰ ਆਵਾਜ਼ ਪ੍ਰਦੂਸ਼ਣ ਫੈਲਾਓ ਕਿਉਂਕਿ ਪੰਛੀਆਂ ਦੀ ਚੈਂ-ਚੈਂ ਬਹੁਤ ਹੋ ਗਈ ਤੇ ਮੋਰਾਂ ਨੇ ਵੀ ਬਹੁਤ ਪੈਲਾਂ ਪਾ ਲਈਆਂ ਨੇ ਹੁਣ ਤੁਸੀਂ ਆਪਣੇ ਹਿਸਾਬ ਨਾਲ ਗੰਦ ਪਾਕੇ ਮੁੜ ਸਾਰਾ ਕੁਝ ਪਹਿਲਾਂ ਵਰਗਾ ਈ ਪ੍ਰਦੂਸ਼ਿਤ ਕਰ ਦੀਓ।

Related posts

ਅੱਜ ਤੋਂ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ, ਪਰ ਇਸ ਗੱਲ ਦਾ ਧਿਆਨ ਲਾਜ਼ਮੀ

htvteam

ਸ਼ਹੀਦ ਫੌਜ਼ੀ ਦੀ ਪਤਨੀ ਦਾ ਸਰਪੰਚ ਨਾਲ

htvteam

ਢੋਂਗੀ ਬਾਬੇ ਨੇ ਵੱਸ ਚ ਕਰਲੀ ਜਨਾਨੀ, ਫਿਰ ਕੀਤਾ ਕਾਂਡ ?

htvteam

Leave a Comment