Htv Punjabi
Punjab

ਇਹ ਬੱਸਾਂ ਚਲਾਉਣ ਲਈ ਪੰਜਾਬ ਰੋਡਵੇਜ਼ ਦੇ ਸਾਰੇ 18 ਡਿਪੂਆਂ ਦੇ ਜ਼ੀਐਮ ਨੇ ਟਰਾਂਸਪੋਰਟ ਵਿਭਾਗ ਨੂੰ ਭੇਜਿਆ ਪ੍ਰਪੋਜ਼ਲ

ਜਲੰਧਰ : ਦਿੱਲੀ ਅਤੇ ਹਿਮਾਚਲ ਦੀ ਤਰਜ਼ ‘ਤੇ ਵਾਤਾਵਰਨ ਬਚਾਉਣ ਅਤੇ ਨਵੀਂ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਹੁਣ ਪੰਜਾਬ ਦੀ ਸੜਕਾਂ ‘ਤੇ ਵੀ ਇਲੈਕਟ੍ਰਿਕ ਬੱਸਾਂ ਦੋੜਣਗੀਆਂ l ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਵਿੱਚ ਡੀਜ਼ਲ ਬੱਸਾਂ ਦਾ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ l ਹਾਲਾਂਕਿ ਸ਼ੁਰੂਆਤੀ ਦੌਰ ਹੈ ਪਰ ਜਲਦ ਹੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪਾਲਿਸੀ ਤਿਆਰ ਕਰਦੇ ਹੋਏ ਬੱਸਾਂ ਖਰੀਦਣ ਅਤੇ ਰੂਟ ਡਿਸਾਈਡ ਕੀਤੇ ਜਾਣਗੇ l ਪਿਛਲੇ ਦਿਨੀਂ ਪੰਜਾਬ ਟਰਾਂਸਪੋਰਟ ਵਿਭਾਗ ਦੀ ਸਟੇਟ ਲੈਵਲ ਮੀਟਿੰਗ ਵਿੱਚ ਇਲੈਕਟਿੰਕ ਬੱਸਾਂ ਦਾ ਪ੍ਰਪੋਜ਼ਲ ਰੱਖਿਆ ਗਿਆ l ਜਿਸ ਵਿੱਚ ਰਾਜ ਦੇ ਸਾਰੇ 18 ਡਿਪੂਆਂ ਤੋਂ ਜ਼ਰੂਰਤ ਦੇ ਮੁਤਾਬਿਕ ਇਲੈਕਟ੍ਰਿਕ ਬੱਸਾਂ ਦੀ ਸੰਖਿਆ ਮੰਗੀ ਗਈ ਹੈ l ਰਾਜ ਵਿੱਚ ਕਰੀਬ ਸਾਰੇ ਡਿਪੂ ਤੋਂ 70 ਤੋਂ 75 ਬੱਸਾਂ ਦੀ ਸੰਖਿਆ ਦਿੱਤੀ ਗਈ ਹੈ l ਇਲੈਕਟ੍ਰਿਕ ਬੱਸਾਂ ਨੂੰ ਲੰਬੇ ਰੂਟ ਅੰਮ੍ਰਿਤਸਰ, ਚੰਡੀਗੜ, ਬਠਿੰਡਾ, ਪਟਿਆਲਾ ਜਾਂ ਫਿਰ ਦਿੱਲੀ ਚਲਾਇਆ ਜਾ ਸਕਦਾ ਹੈ l
ਫੇਢ ਤੋਂ 2 ਕਰੋੜ ਦੀ ਕੀਮਤ ਵਾਲੀ ਇਨ੍ਹਾਂ ਬੱਸਾਂ ਨੂੰ ਲੈ ਕੇ ਕੇਂਦਰ ਵੀ ਕੋਸ਼ਿਸ਼ ਕਰ ਰਿਹਾ ਹੈ l ਪਿਛਲੇ ਸਾਲ ਕੇਂਦਰ ਵੱਲੋਂ ਦੇਸ਼ ਦੇ 64 ਸ਼ਹਿਰਾਂ ਵਿੱਚ 5595 ਇਲੈਕਟ੍ਰਿਕ ਬੱਸਾਂ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਸੀ l ਇਲੈਕਟ੍ਰਿਕ ਬੱਸਾਂ ਖਰੀਦਣ ਵਿੱਚ ਕੇਂਦਰ ਸਰਕਾਰ ਸਬਸਿਡੀ ਵੀ ਦੇਵੇਗੀ l 9 ਅਤੇ 12 ਮੀਟਰ ਦੀ ਬੱਸਾਂ ਹੁਣ ਦਿੱਲੀ ਵਿੱਚ ਚੱਲ ਰਹੀਆਂ ਹਨ, ਅਜਿਹੀ ਹੀ ਬੱਸਾਂ ਚਲਾਉਣ ਦਾ ਪੰਜਾਬ ਵਿੱਚ ਵੀ ਪ੍ਰਪੋਜ਼ਲ ਹੈ l ਇੱਕ ਵਾਰ ਬੈਟਰੀ ਚਾਰਜ ਹੋਣ ‘ਤੇ ਇਹ ਬੱਸਾਂ 200 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰ ਸਕਦੀ ਹੈ l

Related posts

ਆਹ ਇਕੱਲੇ ਬੰਦੇ ਨੇ ਥਾਣੇ ਬਾਹਰ ਪਾਇਆ ਘੜਮੱਸ

htvteam

ਕੁੱਲੜ੍ਹ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਤੇ ਬੇਬੇ ਹੋ ਗਈ ਤੱਤੀ

htvteam

ਮਜ਼ਬੂਰ ਜਵਾਕ ਦਾ ਹਾਲ ਦੇਖ ਅਸਮਾਨੋਂ ਦੇਵਤੇ ਵੀ ਰੋ ਪਏ; ਤਿੰਨ ਅਪਾਹਿਜ ਭਰਾਵਾਂ ਤੇ ਮਾਂ ਲਈ ਦੇਖੋ ਕੀ ਕੁੱਝ ਕਰ ਰਿਹੈ

htvteam

Leave a Comment