Htv Punjabi
corona news Featured Fitness Health Punjab

ਹਸਪਤਾਲਾਂ ਵਾਲਿਆਂ ਦਾ ਝੂਠ ਫੜਨ ਲਈ ਸਰਕਾਰ ਨੇ ਕੱਢਿਆ ਆਹ ਨਵਾਂ ਤਰੀਕਾ ?ਚਲੋ ਕਦੇ ਤਾਂ ਸਰਕਾਰ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਵੀ ਸੋਚੀ !

ਚੰਡੀਗੜ੍ਹ : ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਕਿਹੋ ਜੇਹੀ ਹੈ, ਇਹ ਜਾਨਣ ਦੇ ਲਈ ਹੈਲਥ ਵਿਭਾਗ ਪਹਿਲੀ ਵਾਰ ਸੋਸ਼ਲ ਆਡਿਟ ਕਰਾਉਣ ਜ਼ਾ ਰਿਹਾ ਹੈ।ਇਸ ਵਿੱਚ ਵਿਭਾਗ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਜਾਏ ਹਸਪਤਾਲ ਆਉਣ ਵਾਲੇ ਮਰੀਜਾਂ ਅਤੇ ਉਹਨਾਂ ਦੇ ਤੀਮਾਰਦਾਰਾਂ ਤੋਂ ਸਹਿਤ ਸੇਵਾਵਾਂ ਦਾ ਹਾਲ ਜਾਣਨਗੇ ਅਤੇ ਜਿਨ੍ਹਾਂ ਹਸਪਤਾਲਾਂ ਵਿੱਚ ਕਮੀਆਂ ਪਾਈਆਂ ਗਈਆਂ ਉਥੇ ਉਹਨਾਂ ਨੂੰ ਠੀਕ ਕਰਨ ਦੇ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨੌਕਰੀ ਜ਼ਾ ਸਕਦੀ ਹੈ।
ਦਰਅਸਲ, ਸਰਕਾਰੀ ਹਸਪਤਾਲਾਂ ਵਿੱਚ ਕਿ ਦਿੱਕਤਾਂ ਹਨ ਇਸਦੀ ਅਫਸਰਾਂ ਨੂੰ ਜਾਣਕਾਰੀ ਤਦ ਹੀ ਮਿਲਦੀ ਹੈ ਜਦ ਕੋਈ ਸ਼ਿਕਾਇਤ ਕਰਦਾ ਹੈ।ਹੁਣ ਵਿਭਾਗ ਚਾਹੁੰਦਾ ਹੈ ਕਿ ਸ਼ਿਕਾਇਤ ਤੋਂ ਪਹਿਲਾਂ ਹੀ ਕਮੀਆਂ ਦੂਰ ਹੋ ਜਾਣ।
ਵਿਭਾਗ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਸੋਸ਼ਲ ਆਡਿਟ ਕਰਵਾਏਗਾ।ਇਸ ਨਾਲ ਸੂਬੇ ਦੀ ਸਿਹਤ ਸੇਵਾਵਾਂ ਨੂੰ ਸੁਧਾਰਨ ਵਿੱਚ ਸਰਕਾਰ ਨੂੰ ਮਦਦ ਮਿਲੇਗੀ।ਜਿਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਆਪਣੇ ਕੰਮ ਨੂੰ ਲੈ ਕੇ ਕਮੀਆਂ ਪਾਈਆਂ ਜਾਣਗੀਆਂ, ਉਹਨਾਂ ਦੇ ਖਿਲਾਫ ਵਿਭਾਗ ਕਾਰਵਾਈ ਕਰੇਗਾ।

Related posts

ਜਵਾਨ ਧੀ ਨੂੰ ਮੁੰਡੇ ਨਾਲ ਪੁੱਠਾ ਕੰਮ ਕਰਦਿਆਂ ਦੇਖ, ਬਾਪ ਨੇ ਟੱਪੀਆਂ ਹੱਦਾਂ

htvteam

ਬੋਲਣ-ਸੁਣਨ ਤੋਂ ਵਾਂਝੀ ਬੱਚੀ ਨੇ ਪੁਲਿਸ ਪਾਰਟੀ ਨੂੰ ਨਾਕੇ ‘ਤੇ ਆਕੇ ਸੁਣਾਈ ਅਜਿਹੀ ਗੱਲ ਕਿ ਸਾਰੇ ਪੁਲਿਸ ਵਾਲਿਆਂ ਦੇ ਅੰਦਰਲੇ ਬਾਪ ਜਾਗ ਪਏ 

Htv Punjabi

ਦੇਖੋ ਪੁਲਿਸ ਮੁੰਡੇ ਨੂੰ ਕਿਵੇਂ ਕਰਦੀ ਸੀ ਚਿੱਟਾ ਵੇਚਣ ਲਈ ਮਜ਼ਬੂਰ

htvteam

Leave a Comment