ਲੁਧਿਆਣਾ : ਮਾਨਵ ਸੰਸਾਧਨ ਵਿਕਾਸ ਮੰਤਰਾਲਿਆ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਯੂਜੀਸੀ ਨੇ ਡਾਕਟਰ ਆਫ ਫਿਲਾਸਫੀ ਯਾਨੀ ਪੀਚਐਚਡੀ ਦੀ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ l ਹੁਣ ਪੀਐਚਡੀ ਕਰਨ ਵਾਲੇ ਰਿਸਰਚਰਾਂ ਨੂੰ ਹੁਣ ਪੰਜੀਅਨ ਦੇ ਦੌਰਾਨ ਹੀ ਦੱਸਣਾ ਹੋਵੇਗਾ ਕਿ ਉਨ੍ਹਾਂ ਦੀ ਰਿਸਰਚ ਨਾਲ ਸੁਸਾਇਟੀ ਨੂੰ ਕਿੰਨਾ ਫਾਇਦਾ ਹੋਵੇਗਾ l ਸਮਾਜ ਦੇ ਲਈ ਉਹ ਕਿੰਨਾ ਉਪਯੋਗੀ ਹੈ l ਵਾਇਵਾ ਦੇ ਪਹਿਲਾਂ ਸ਼ੋਧਗ੍ਰੰਥ ਨੂੰ ਯੌੂਜੀਸੀ ਨੂੰ ਭੇਜਣਾ ਹੋਵੇਗਾ l ਜਿੱਥੇ ਉਸ ਦੀ ਜਾਂਚ ਕੀਤੀ ਜਾਵੇਗੀ.ਇਸ ਵਿੱਚ ਸਫਲ ਹੋਣ ਤੇ ਡਿਗਰੀ ਅਵਾਰਡ ਕੀਤਾ ਜਾਵੇਗਾ l ਪੀਐਚਡੀ ਨੂੰ ਲੈ ਕੇ ਸਾਰੀਆਂ ਯੁਨੀਵਰਸਿਟੀਆਂ ਨੂੰ ਇਸ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ l
ਪੀਐਚਡੀ ਦੇ ਲਈ ਹੁਣ ਤੱਕ ਇਹ ਸੀ ਵਿਵਸਥਾ : ਹੁਣ ਤੱਕ ਪੀਐਚਡੀ ਦੇ ਲਈ ਪ੍ਰਵੇਸ਼ ਪੇਪਰ ਹੀ ਲਿਆ ਜਾਂਦਾ ਸੀ l ਸਿਰਫ ਚੁਣੇ ਹੋਏ ਵਿਦਿਆਰਥੀਆਂ ਨੂੰ ਡਿਪਾਰਟਮੈਂਟ ਰਿਸਰਚ ਕਮੇਟੀ ਦੇ ਕੋਲ ਜਾਣਾ ਹੁੰਦਾ ਹੈ l ਉੱਥੇ ਗਾਈਡ ਅਤੇ ਸਬਜੈਕਟ ਤੈਅ ਹੁੰਦੇ ਹਨ.ਇਸ ਵਿੱਚ ਸਮਾਜ ਦੇ ਲਈ ਉਪਯੋਗੀ ਚੀਜ਼ਾਂ ਦੇ ਬਾਰੇ ਵਿੱਚ ਨਹੀਂ ਪੁੱਛਿਆ ਜਾਂਦਾ l ਇਸ ਦੇ ਬਾਅਦ ਸਕਾਲਰ ਕੋਰਸ ਵਰਕ ਦੀ ਤਿਆਰੀ ਵਿੱਚ ਲੱਗ ਜਾਂਦਾ ਹੈ l
ਲੋਕਾਂ ਤੱਕ ਪਹੁੰਚ ਸਕੇ ਰਿਸਰਚ ਇਸ ਲਈ ਬਦਲਿਆ ਹੈ ਨਿਯਮ : ਯੂਨੀਵਰਸਿਟੀਆਂ ਅਤੇ ਰਿਸਰਚ ਸੈਂਟਰਾਂ ਦੀ ਪ੍ਰਯੋਗਸ਼ਾਲਾ ਵਿੱਚ ਕਈ ਪ੍ਰਯੋਗ ਹੁੰਦੇ ਹਨ l ਇਨ੍ਹਾਂ ਵਿੱਚ ਕਈ ਚੀਜ਼ਾਂ ਲੋਕਾਂ ਦੇ ਨਾਮ ਦੀਆਂ ਹੁੰਦੀਆਂ ਹਨ ਪਰ ਉਸ ਦਾ ਵਿਆਪਕ ਪ੍ਰਚਾਰ ਪ੍ਰਸਾਰ ਨਹੀਂ ਹੋ ਸਕਦਾ, ਇਸ ਵਜ੍ਹਾ ਕਰਕੇ ਇਹ ਆਮ ਲੋਕਾਂ ਤੱਕ ਨਹੀਂ ਪਹੁੰਚ ਪਾਉਂਦਾ l ਜਾਂਚ ਸਿਰਫ ਜਾਂਚ ਵਾਲੀ ਕਿਤਾਬ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ, ਇਸ ਲਈ ਇਸ ਨਿਯਮ ਨੂੰ ਬਦਲਿਆ ਗਿਆ ਹੈ l
ਰਿਸਰਚ ਦਾ ਕੰਮ ਹੁਣ ਵਿੱਚ ਹੀ ਨਹੀਂ ਰੁਕੇਗਾ : ਰਿਸਰਚ ਸਕਾਲਰ ਦਾ ਪੂਰਾ ਧਿਆਨ ਕਿਸੀ ਵੀ ਤਰਾਂ ਜਾਂਚ ਵਾਲੀ ਕਿਤਾਬ ਨੂੰ ਪੂਰਾ ਕਰਨਾ ਹੁੰਦਾ ਹੈ l ਜਿਵੇਂ ਹੀ ਉਸ ਦੀ ਪੀਐਚਡੀ ਪੂਰੀ ਹੁੰਦੀ ਹੈ, ਉਹ ਅੱਗੇ ਕੰਮ ਕਰਨਾ ਬੰਦ ਕਰ ਦਿੰਦਾ ਹੈ l ਯੂਜੀਸੀ ਦੇ ਫੈਸਲੇ ਤੋਂ ਹੁਣ ਰਿਸਰਚ ਦਾ ਕੰਮ ਵਿੱਚ ਹੀ ਨਹੀਂ ਰੁਕੇਗਾ l
ਜੇਕਰ ਕੋਈ ਫਾਇਦਾ ਹੀ ਨਹੀਂ ਤਾਂ ਰਿਸਰਚ ਕਰਨ ਦਾ ਕੋਈ ਮਤਲਬ ਹੀ ਨਹੀਂ l ਇਸੀ ਵਜ੍ਹਾ ਕਾਰਨ ਜਿਸ ਵੀ ਮੁੱਦੇ ਨੂੰ ਲੈ ਕੇ ਰਿਸਰਚ ਕੀਤੀ ਜਾਵੇ, ਉਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ l ਹਰ ਰਿਸਰਚ ਵਿੱਚ ਗਹਿਰਾਈ ਨਾਲ ਕੰਮ ਕਰਨਾ ਚਾਹੀਦਾ ਹੈ l
ਐਸਸੀਡੀ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਨੇ ਦੱਸਿਆ ਕਿ ਯੂਜੀਸੀ ਦੀ ਗਾਈਡਲਾਈਨ ਨਾਲ ਸਮਾਜ ਦਾ ਫਾਇਦਾ ਹੋਵੇਗਾ ਕਿਉਂਕਿ ਪ੍ਰੈਕਟਿਕਲੀ ਦੇਖਿਆ ਜਾਵੇ ਤਾਂ ਰਿਸਰਚ ਪੇਪਰ ਵਿੱਚ ਸਮਾਜ ਦੇ ਹਿੱਤ ਨੂੰ ਲੈ ਕੇ ਧਿਆਨ ਦਿੱਤਾ ਜਾਣਾਂ ਚਾਹੀਦਾ ਹੈ l