Htv Punjabi
Punjab Religion Video

ਹੁਣੇ ਹੁਣੇ SSP ਨਾਨਕ ਸਿੰਘ ਦੇ ਜ਼ਿਲ੍ਹੇ ‘ਚੋਂ ਆਈ ਬਹੁਤ ਹੀ ਮਾੜੀ ਖ਼ਬਰ, ਪੂਰੇ ਸ਼ਹਿਰ ਦੇ ਲੋਕ ਕਰਨ ਲੱਗੇ ਰੱਬ ਰੱਬ, ਦੇਖੋ ਮੌਕੇ ਦੀਆਂ LIVE ਤਸਵੀਰਾਂ

ਬਠਿੰਡਾ : ਪੰਜਾਬ ਦੇ ਜਿਹੜੇ ਸ਼ਰਧਾਲੂ ਕਰਫਿਊ ਤੇ ਤਾਲਾਬੰਦੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨੰਦੇੜ ਗਏ ਹੋਏ ਸਨ, ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਬੱਸਾਂ ਭੇਜ ਕੇ ਪੰਜਾਬ ਲੈ ਆਂਦਾ ਹੈ। ਵਾਪਸ ਪਹੁੰਚਣ ‘ਤੇ ਹੁਣ ਸਾਰੇ ਸੂਬੇ ਦੇ ਸਿਹਤ ਮਹਿਕਮੇ ਦੇ ਅਧਿਕਾਰੀ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਉਣ ਲੱਗੇ ਹੋਏ ਹਨ। ਜਿਨ੍ਹਾਂ ਦੀਆਂ ਰਿਪੋਰਟਾਂ ਦੇ ਨਤੀਜੇ ਜਿਉਂ ਜਿਉਂ ਪਾਜ਼ਿਟਿਵ ਆਉਂਦੇ ਜਾ ਰਹੇ ਨੇ ਤਿਉਂ ਤਿਉਂ ਸਾਰੇ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਵਧਦਾ ਜਾ ਰਿਹੈ। ਜੀ ਹਾਂ ਇਹ ਸੱਚ ਹੈ, ਦਹਿਸ਼ਤ ਦਾ ਮਾਹੌਲ, ਉਹ ਇਸ ਲਈ ਕਿਉਂਕਿ ਲੰਬੇ ਸਮੇ ਦੇ ਕਰਫਿਊ ਤੇ ਤਾਲਾਬੰਦੀ ਕਾਰਨ ਘਰਾਂ ‘ਚ ਹੀ ਬੰਦ ਰਹਿਣ ਦਾ ਸੰਤਾਪ ਭੋਗਣ ਮਗਰੋਂ ਜਦੋਂ ਕੋਰੋਨਾ ਦੇ ਕੇਸ ਘਟਣ ਲੱਗ ਪਏ ਤੇ ਸੂਬੇ ਦੇ ਕੁਝ ਹਾਲਤ ਸੁਧਾਰਣ ਕਾਰਨ ਪੰਜਾਬੀਆਂ ਨੂੰ ਆਸ ਜਾਗਣ ਲੱਗੀ ਕਿ ਹੁਣ ਸਭ ਠੀਕ ਹੋ ਜਾਏਗਾ ਤਾਂ ਇਸ ਦੌਰਾਨ ਹਜ਼ੂਰ ਸਾਹਿਬ ਦੇ ਯਾਤਰੀਆਂ ਦਾ ਜਥਾ ਪੰਜਾਬ ਵਾਪਸ ਆ ਗਿਆ ਤੇ ਉਨ੍ਹਾਂ ਵਿੱਚੋ ਵੀ ਲੋਕ ਕੋਰੋਨਾ ਪਾਜ਼ਿਟਿਵ ਨਿਕਲਣ ਲੱਗ ਪਏ ਹਨ। ਅਜਿਹੇ ਹੀ ਕੁਝ ਸ਼ਰਧਾਲੂ ਬਠਿੰਡਾ ਜ਼ਿਲ੍ਹੇ ਚ ਵੀ ਪਰਤੇ ਹਨ। ਜਿਨ੍ਹਾਂ ਦੇ ਟੈਸ ਕਰਵਾਉਣ ਤੋਂ ਬਾਅਦ ਉਨ੍ਹਾਂ ਵਿੱਚੋ ਦੋ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ।
ਇਸ ਸਬੰਧੀ ਹਕੀਕਤ ਟੀਵੀ ਪੰਜਾਬੀ ਦੇ ਪੱਤਰਕਾਰ ਨਰੇਸ਼ ਸ਼ਰਮਾਂ ਵਲੋਂ ਜਦੋਂ ਜ਼ਿਲ੍ਹੇ ਦੇ ਸਿਵਿਲ ਸਰਜਨ ਅਮਰੀਕ ਸਿੰਘ ਤੋਂ ਜਾਣਕਾਰੀ ਲੈਣੀ ਚਾਹੀ ਤਾਂ,….
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਬਾਬਾ ਬੰਦਾ ਸਿੰਘ ਬਹਾਦਰ ਵਾਲਾ ਖੂਹ ਹੋਇਆ ਪ੍ਰਗਟ; ਦੇਖੋ ਵੀਡੀਓ

htvteam

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ; 19 ਤੋਂ ਲੈਕੇ 22 ਅਪ੍ਰੈਲ ਤੱਕ ਲੱਗੇਗਾ ਕੈਨੇਡਾ ਸਿੱਖਿਆ ਮੇਲਾ

htvteam

ਚੋਰਾਂ ਨੇ ਪਹਿਲਾਂ ਮੰਦਿਰ ਵਿੱਚ ਮੱਥਾ ਟੇਕਿਆ, ਫਿਰ ਇੰਝ ਚੁਰਾਏ ਮੁਕੁਟ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

Leave a Comment