ਨਿਊਜ਼ ਡੈਸਕ : ਵਟਸਐਪ ਮੈਸੇਂਜਰ ਨੇ ਪੁਸ਼ਟੀ ਕਰ ਦਿੱਤੀ ਕਿ ਗਰੁੱਪ ਕਾਲ ਵਿੱਚ ਹੁੁਣ 4 ਦੀ ਬਜਾਏ ਜ਼ਿਆਦਾ ਤੋਂ ਜ਼ਿਆਦਾ 8 ਯੂਜ਼ਰਸ ਇੱਕੋ ਵਾਰ ਭਾਗ ਲੈ ਸਕਦੇ ਹਨ l ਇਸ ਬਦਲਾਅ ਨੂੰ ਹਾਲ ਹੀ ਵਿੱਚ ਜ਼ਾਰੀ ਕੀਤੇ ਗਏ ਐਂਡਰਾਇਡ ਅਤੇ ਆਈਫੋਨ ਵਟਸਐਪ ਬੀਟਾ ਵਰਜ਼ਨ ਤੇ ਦੇਖਿਆ ਗਿਆ ਸੀ ਅਤੇ ਹੁਣ ਵਟਸਐਪ ਨੇ ਇਸ ਫੀਚਰ ਦੀ ਅਧਿਕਾਰਿਕ ਤੌਰ ਤੇ ਘੋਸ਼ਣਾ ਕਰ ਦਿੱਤੀ ਹੈ ਅਤ ਇਸ ਗੱਲ ਦੀ ਜਾਣਕਾਰੀ ਵੀ ਦੇ ਦਿੱਤੀ ਹੈ ਕਿ ਵੱਧੀ ਹੋਈ ਗਰੁੱਪ ਕਾਲ ਯੂਜ਼ਰ ਲਿਮਿਟ ਸਾਰੇ ਯੂਜ਼ਰਸ ਦੇ ਲਈ ਕਦੋਂ ਤੱਕ ਜ਼ਾਰੀ ਹੋ ਜਾਵੇਗੀ l
ਫੇਸਬੁੱਕ ਤੇ ਇੱਕ ਪੋਸਟ ਵਿੱਚ ਸੋਸ਼ਲ ਮੀਡੀਆ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵਟਸਐਪ ਗਰੁੱਪ ਕਾਲ ਵਿੱਚ ਜ਼ਰੂਰੀ ਬਦਲਾਅ ਦੀ ਘੋਸ਼ਣਾ ਕੀਤੀ ਹੈ l ਆਪਣੇ ਫੇਸਬੁੱਕ ਪੋਸਟ ਤੇ ਜ਼ੁਕਰਬਰਗ ਨੇ ਲਿਖਿਆ ਕਿ 700 ਮਿਲੀਅਨ ਤੋਂ ਜ਼ਿਆਦਾ ਲੋਕ ਫੋਨ ਕਰਨ ਦੇ ਲਈ ਵਟਸਐਪ ਅਤੇ ਮੈਸੇਂਜਰ ਦੀ ਵਰਤੋਂ ਕਰਦੇ ਹਨ l ਕਈ ਦੇਸ਼ਾਂ ਵਿੱਚ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਕਾਲੰਿਗ ਦੁੱਗਣੀ ਹੋ ਗਈ ਹੈ l
ਵਟਸਐਪ ਦੇ ਮੁਖੀ ਵਿਲ ਕੈਥਾਰਟ ਨੇ ਵੀ ਇੱਕ ਟਵੀਟ ਵਿੱਚ ਖੁਲਾਸਾ ਕੀਤਾ ਹੈ ਕਿ ਇਹ ਬਦਲਾਅ ਅਗਲੇ ਹਫਤੇ ਐਂਡਰਾਈਡ ਅਤੇ ਆਈਫੋਨ ਯੁਜ਼ਰਸ ਦੇ ਲਈ ਜ਼ਾਰੀ ਕਰ ਦਿੱਤੇ ਜਾਣਗੇ l ਮਤਲਬ ਵਟਸਐਪ ਦਾ ਅਗਲਾ ਸਟੇਬਲ ਵਰਜ਼ਨ ਅਪਡੇਟ ਇਸ ਨਵੇਂ ਬਦਲਾਅ ਨੂੰ ਲੈ ਕੇ ਆਵੇਗਾ ਅਤੇ ਉਸ ਨੂੰ ਡਾਊਨਲੋਡ ਕਰਨ ਵਾਲੇ ਯੂਜ਼ਰਸ ਚਾਰ ਦੀ ਬਜਾਏ 8 ਲੋਕਾਂ ਦੇ ਨਾਲ ਇੱਕੋ ਵਾਰ ਵਿੱਚ ਗਰੁੱਪ ਕਾਲੰਿਗ ਕਰ ਸਕਣਗੇ l
ਆਪਣੀ ਫੇਸਬੁੱਕ ਪੋਸਟ ਵਿੱਚ, ਜ਼ੁਕਰਬਰਗ ਨੇ ਹੋਰ ਫੇਸਬੁੱਕ ਪ੍ਰੋਡਕਟਸ ਦੇ ਕਈ ਨਵੇਂ ਫੀਚਰਜ਼ ਦੀ ਵੀ ਘੋਸ਼ਣਾ ਕੀਤੀ ਅਤੇ ਨਾਲ ਹੀ ਮੈਸੇਂਜਰ ਰੂਮਜ਼ ਨੂੰ ਵੀ ਹਾਈਲਾਈਟ ਕੀਤਾ l ਫੇਸਬੁੱਕ ਮੈਸੇਂਜਰ ਵਿੱਚ ਵਰਚੂਅਲ ਰੂਮ ਵੀ ਜੋੜਿਆ ਜਾ ਰਿਹਾ ਹੈ, ਜਿਹੜਾ ਇੱਕ ਹੀ ਸਮੇਂ ਵਿੱਚ ਚੈਟ ਐਪ ਦੇ ਯੂਜ਼ਰਸ ਨੂੰ 50 ਤੋਂ ਜ਼ਿਆਦਾ ਲੋਕਾਂ ਦੇ ਨਾਲ ਗੱਲ ਬਾਤ ਕਰਨ ਦਾ ਮੌਕਾ ਦੇਵੇਗਾ l