ਚੇਨਈ : ਤਮਿਲਨਾਡੂ ਦੇ ਥੇਨੀ ਜਿ਼ਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ 32 ਸਾਲਾ ਸ਼੍ਰੀਲੰਕਾ ਤੋਂ ਵਾਪਸ ਨੌਜਵਾਨ ਨੇ ਸ਼ੁੱਕਰਵਾਰ ਨੂੰ 2 ਗਲੀ ਦੂਰ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੂੰ ਦੰਦਾਂ ਨਾਲ ਕੱਟ ਖਾਧਾ, ਜਿਸ ਨਾਲ ਉਸ ਦੀ ਮੌਤ ਹੋ ਗਈ।ਪੁਲਿਸ ਨੇ ਸ਼ੁੱਕਰਵਾਰ ਨੂੰ ਉਸ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ।ਥੇਨੀ ਜਿ਼ਲ੍ਹੇ ਦੇ ਬੋਦਿਨਾਯਕਕਾਨੁਰ ਦੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ, ਮਣੀਕੰਦਨ ਸ਼੍ਰੀਲੰਕਾ ਤੋਂ ਆਇਆ ਸੀ।ਉਹ ਘਰ ਵਿੱਚ ਕੁਆਰੰਨਟਾਈਨ ਵਿੱਚ ਰਹਿ ਰਿਹਾ ਸੀ।ਸ਼ੁੱਕਰਵਾਰ ਨੂੰ ਉਹ ਨੰਗੀ ਹਾਲਾਤ ਵਿੱਚ ਘਰ ਤੋਂ ਭੱਜ ਗਿਆ ਅਤੇ ਉਸ ਨੇ 2 ਗਲੀ ਦੂਰ ਰਹਿਣ ਵਾਲੀ ਬਜ਼ੁਰਗ ਔਰਤ ਦੇ ਗਲੇ ਵਿੱਚ ਦੰਦਾਂ ਨਾਲ ਕੱਟ ਦਿੱਤਾ।ਮਣੀਕੰਦਨ ਆਪਣੇ ਮੂਲ ਨਿਵਾਸ ਸਥਾਨ ਤੇ ਇੱਕ ਹਫਤੇ ਪਹਿਲਾਂ ਹੀ ਮੁੜਿਆ ਸੀ ਅਤੇ ਘਰ ਵਿੱਚ ਹੀ ਕੁਆਰੰਨਟਾਈਨ ਵਿੱਚ ਰਹਿ ਰਿਹਾ ਸੀ।