Htv Punjabi
Uncategorized

ਮਿਆਂਮਾਰ `ਚ ਤਖਤਾਪਲਟ:ਫੌਜ ਨੇ ਲਈ ਆਪਣੇ ਹੱਥਾਂ ਵਿਚ ਸੱਤਾ!

10 ਸਾਲ ਪਹਿਲਾਂ ਡੈਮੋਕ੍ਰੇਟਿਕ ਸਿਸਟਮ ਅਪਨਾਉਣ ਵਾਲੇ ਮਿਆਂਮਾਰ `ਚ ਦੁਬਾਰਾ ਫੌਜ ਦਾ ਸਾਸ਼ਨ ਆ ਗਿਆ ਹੈ, ਦੇਸ਼ ਵਿਚ ਇਕ ਸਾਲ ਦੇ ਲਈ ਐਂਮਰਜੇਂਸੀ ਲਗਾ ਦਿੱਤੀ ਗਈ ਹੈ, ਫੌਜ ਨੇ ਸੋਮਵਾਰ ਨੂੰ ਤੜਕੇ ਦੇਸ਼ ਦੀ ਸਟੇਟ ਕਾਂਊਸਲ ਆਂਗ ਸਾਨ ਸੁ ਕੀ, ਪ੍ਰੇਸੀਡੇਂਟ ਯੂ ਵਿਨ ਮਿੰਟ ਸਮੇਤ ਕਈ ਸੀਨੀਅਰ ਨੇਤਾਵਾਂ ਅਤੇ ਅਫਸਰਾਂ ਨੂੰ ਹਿਰਾਸਤ ਵਿਚ ਲਿਆ, ਰਾਜਧਾਨੀ ਨੇਪਾਈਤੋਂ ਦੀ ਅਹਮ ਇਮਾਰਤ `ਚ ਫੌਜ ਤੈਨਾਤ ਹੈ, ਸੜਕਾਂ `ਤੇ ਬਖਤਰਬੰਦ ਵਾਹਨ ਗਸ਼ਤ ਕਰ ਰਹੇ ਹਨ, ਕਈ ਸ਼ਹਿਰਾਂ ਵਿਚ ਇੰਟਰਨੈੱਟ ਦੀ ਕੁਨੇਕਟਿਵਿਟੀ ਬੰਦ ਕਰ ਦਿੱਤੀ ਗਈ ਹੈ।

ਫੌਜ ਦੇ ਟੀਵੀ ਚੈਨਲ ਨੇ ਦੱਸਿਆ ਹੈ ਕਿ ਮਿਲਟਰੀ ਨੇ ਦੇਸ਼ ਨੂੰ ਕੰਟਰੋਲ `ਚ ਲੈ ਲਿਆ ਹੈ। ਯੂ ੰਿਮੰਟ ਦੇ ਦਸਖਤ ਵਾਲੀ ਇਕ ਘੌਸ਼ਣਾ ਦੇ ਅਨੁਸਾਰ, ਦੇਸ਼ ਦੀ ਸੱਤਾ ਹੁਣ ਕਮਾਂਡਰ-ਇਨ-ਚੀਫ-ਆਫ ਡਿਫੈਂਸ ਸਰਵਸਿੇਜ ਮਿਨ ਆਂਗ ਦੇ ਹੱਥ `ਚ ਰਹੇਗੀ। ਦੇਸ਼ ਦੇ ਪਹਿਲੇ ਵਾਈਸ ਪੇਸੀਡੈਂਟ ਮਾਈਂਟ ਸਰਵੇ ਨੂੰ ਰਾਸ਼ਟਰਪਤੀ ਬਚਾਇਆ ਗਿਆ ਹੈ।

ਫੌਜ ਦੇ ਚੈਨਲ ਨੇ ਕਿਹਾ ਹੈ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਕਿ ਰਾਸ਼ਟਰੀ ਸਥਿਰਤਾ ਖਤਰੇ `ਚ ਸੀ। ਜਨਰਲ ਮਿਨ ਆਂਗ ਹਾਈਡਨ ਨੂੰ 2008 ਵਿਚ ਸੰਵਿਧਾਨ ਦੇ ਤਹਿਤ ਸਾਰੀ ਸਰਕਾਰੀ ਜ਼ਿੰਮੇਦਾਰੀਆਂ ਸੌਪੀ ਗਈਆਂ ਸਨ, ਇਸ ਨੂੰ ਮਿਲਟਰੀ ਰੂਲ ਦੇ ਤਹਿਤ ਜਾਰੀ ਕੀਤਾ ਗਿਆ ਸੀ, ਇਸ ਦਰਮਿਆਨ ਆਂਗ ਸਾਨ ਸੂ ਦੀ ਪਾਰਟੀ ਨੇ ਮਿਆਂਮਾਰ ਦੇ ਲੋਕਾਂ ਤੋਂ ਤਖਤਾਪਟਲ ਤੇ ਫੌਜ ਦੀ ਤਾਨਾਸ਼ਾਹੀ ਦੀ ਵਾਪਸੀ ਦਾ ਵਿਰੋਧ ਕਰਨ ਨੂੰ ਅਪੀਕ ਕੀਤੀ ਹੈ।

Related posts

ਇੱਕ ਜਗ੍ਹਾ ਦੋ ਵਾਰ ਕਿਵੇਂ ਡਿੱਗ ਸਕਦੀ ਹੈ ਬਿਜਲੀ ,ਇਹ ਦੇਖੋ ਬਿਜਲੀ ਡਿੱਗਣ ਦੇ ਹੈਰਾਨੀਜਨਕ ਤੱਥ!

Htv Punjabi

ਕੰਪਨੀ ਆਪਣੀ ਵੈਬਸਾਈਟ ‘ਤੇ ਦਿਖਾ ਰਹੀ ਸੀ ਬਲੂ ਫ਼ਿਲਮਾਂ, ਉੱਤੋਂ ਪੈ ਗਿਆ ਸੀਬੀਆਈ ਦਾ ਛਾਪਾ ਦੇਖੋ ਕੀ ਕੀ ਸ਼ਰਮਨਾਕ ਫਡ਼ਿਆ ਗਿਆ!

Htv Punjabi

ਹਰਿਆਣਾ ਦੇ ਡਿਪਟੀ ਸੀਐੱਮ ਬਠਿੰਡਾ ਮਾਰਨ ਲੱਗੇ ਗੇੜੀਆਂ?

htvteam