ਨਵੀਂ ਦਿੱਲੀ : ਦੇਸ਼ ਵਿੱਚ ਲੋਕਡਾਊਨ ਅਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੇ ਨਤੀਜੇ ਵੱਜੋਂ ਦਿੱਲੀ ਵਿੱਚ ਲਾਕਡਾਊਨ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਹੈ।ਜਿਸ ਦੇ ਨਤੀਜੇ ਇਹ ਨਿਕਲੇ ਹਨ ਕਿ ਦਿੱਲੀ ਵਿੱਚ ਕੁਝ ਸਮੇਂ ਲਈ ਆਵਾਜਾਈ ਬੰਦ ਹੋਣ ਤੋਂ ਬਾਅਦ ਉੱਥੇ ਦੀ ਹਵਾ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ।ਜਿ਼ਆਦਾਤਰ ਉਦਯੋਗ ਬੰਦ ਹੋਣ ਦੇ ਕਾਰਨ ਕੰਮਮਾਜੀ ਲੋਕ ਆਪਣੇ ਘਰ ਦੇ ਅੰਦਰ ਹਨ ਅਤੇ ਵਾਹਨਾਂ ਦੇ ਸੜਕਾਂ ਤੇ ਘੱਟ ਹੋਣ ਦੇ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਗੁਣੱਵਤਾ ਸੂਚਕਾਂਕ ਵਿੱਚ ਭਾਰੀ ਸੁਧਾਰ ਹੋਇਆ ਹੈ।
ਸਿਸਟਮ ਆਫ ਏਅਰ ਕੁਆਲਿਟੀ ਐਂਡ ਫੋਰਕਾਸਟਿੰਗ ਐਂਡ ਰਿਸਰਚ ਦੇ ਅਨੁਸਾਰ, ਦਿੱਲੀ ਵਿੱਚ ਪੀਐਮ 2.5 ਅਤੇ ਪੀਐਮ 10, ਦੋਨੋਂ ਪ੍ਰਦੂਸ਼ਕ ਸੰਤੋਸ਼ਜਨਕ ਕਲਾਸ ਵਿੱਚ ਹ ਅਤੇ ਕਰਮਵਾਰ 52 ਅਤੇ 92 ਤੇ ਹੈ।ਹਵਾ ਗੁਣਵਤਾ ਵਿੱਚ ਸੁਧਾਰ ਆਉਣ ਦਾ ਮੁੱਖ ਕਾਰਨ ਸਰਕਾਰ ਦੁਆਰਾ ਦੇਸ਼ ਵਿੱਚ ਲਾਗੂ ਕੀਤਾ ਗਿਆ ਇੱਕ ਦਿਨ ਜਨਤਾ ਕਰਫਿਊ ਅਤੇ ਜਿਸ ਦੇ ਬਾਅਦ ਕਈ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਦਾ ਲਾਕਡਾਊਨ ਹੈ।ਭਾਰਤ ਮੌਸਮ ਵਿਗਿਆਨ ਵਿਭਾਗ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਪ੍ਰਮੁੱਖ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ, ਹਵਾ ਦੀ ਗੁਣਵੱਤਾ ਜਲਦ ਹੀ ਚੰਗੀ ਕਲਾਸ ਵਿੱਚ ਆਉਣ ਦੀ ਸੰਭਾਵਨਾ ਹੈ।ਇਹ ਵਾਹਨਾਂ ਦੇ ਯਾਤਾਯਾਤ ਵਿੱਚ ਕਮੀ ਅਤੇ ਤਾਪਮਾਨ ਵਿੱਚ ਵਾਧੇ ਦੇ ਕਾਰਨ ਹੈ।