Htv Punjabi
Uncategorized

ਸਿੱਖਾਂ ਨੇ ਫੇਰ ਮਾਰਿਆ ਮੋਰਚਾ ਕੋਰੋਨਾ ਦੀ ਦਹਿਸ਼ਤ ਦੌਰਾਨ ਦਿੱਲੀ ਦੇ ਗੁਰਦੁਆਰਿਆਂ ‘ਚ ਲਾਉਣਗੇ ਆਹ ਚੀਜ਼ ਦਾ ਲੰਗਰ

ਨਵੀਂ ਦਿੱਲੀ : ਜਦੋਂ ਜਦੋਂ ਵੀ ਵਿਸ਼ਵ ਭਰ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਵੱਧ ਚੜ ਕੇੇ ਇਨਸਾਨੀਅਤ ਦੀ ਸੇਵਾ ਵਿੱਚ ਆਪਣਾ ਤਨ, ਮਨ, ਧਨ ਸਭ ਕੁਝ ਲਾ ਦਿੱਤਾ ਹੈ.ਹੁਣ ਇੱਕ ਵਾਰ ਫੇਰ ਇਨਸਾਨੀਅਤ ਉੱਤੇ ਕੋਰੋਨਾ ਵਾਇਰਸ ਦੀ ਮਾਾਰ ਪਈ ਹੈ l ਅਜਿਹੇ ਮੌਕੇ ਜਿੱਥੇ ਦੁਨੀਆਂਭਰ ਵਿੱਚ ਮੂੰਹ ਤੇ ਪਾਉਣ ਵਾਲੇ ਮਾਸਕ ਅਤੇ ਹੱਥਾਂ ਨੂੰ ਜੀਵਾਣੂਆਂ ਤੋਂ ਮੁਕਤ ਕਰਨ ਵਾਲੇ ਸੈਨੇਟਾਈਜ਼ਰਾਂ ਦੀ ਕਾਲਾਬਜ਼ਾਰੀ ਹੋ ਰਹੀ ਹੈ ਤੇ ਇਨ੍ਹਾਂ ਚੀਜ਼ਾਂ ਦੇ ਭਾਅ ਅੰਬਰੀ ਹੱਥ ਲਾ ਰਹੇ ਨੇ ਤਾਂ ਇੱਕ ਵਾਰ ਫੇਰ ਸਿੱਖ ਕੌਮ ਇਨਸਾਨੀਅਤ ਦੀ ਸੇਵਾ ਲਈ ਅੱਗੇ ਆਈ ਹੈ l ਏਸ ਵਾਰ ਸਿੱਖਾਂ ਨੇ ਅਜਿਹੀਆਂ ਚੀਜ਼ਾਂ ਦਾ ਲੰਗਰ ਲਾਉਣ ਦਾ ਐਲਾਨ ਕੀਤਾ ਹੈ l ਜਿਸ ਨੂੰ ਵੇਖ ਸੁਣ ਕੇ ਸਾਰਿਆਂ ਦੇ ਮੂੰਹੋਂ ਇਹ ਨਿਕਲਣਾ ਸੁਭਾਵਿਕ ਹੈ ਕਿ ਵਾਹ ਓਏ ਖਾਲਸਿਆ ਨਹੀਂ ਰੀਸਾਂ ਤੇਰੀਆਂ ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹ ਸੱਚ ਸਾਬਿਤ ਹੋਣ ਦੀ ਸ਼ੁਰੁਆਤ ਸਾਬਿਤ ਹੋਣ ਜਾ ਰਹੀ ਹੈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਰਾਜਧਾਨੀ ‘ਚ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚੱਲਦਿਆਂ ਕੋਰੋਨਾ ਵਾਇਰਸ ਤੋਂ ਇਨਸਾਨੀਅਤ ਤੋਂ ਬਚਾਉਣ ਲਈ ਗੁਰਦੁਆਰੇ ਵਿੱਚ ਮਾਸਕ ਅਤੇ ਕਈ ਹੋਰ ਜ਼ਰੂਰੀ ਯੰਤਰ ਫਰੀ ਵੰਡੇਗੀ l ਏਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਹਮਲੇ ਨੂੰ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ l ਜਿਸ ਵਿੱਚ ਕਮੇਟੀ ਦੇ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਸੁਝਾਅ ਉੱਤੇ ਕੰਮ ਕਰਦਿਆਂ ਕਮੇਟੀ ਨੇ ਸਰਕਾਰ ਅਤੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੁੜਦਿਆਂ ਦਿੱਲੀ ਦੇ ਸਾਰੇ ਗੁਰਦੁਆਰਿਆਂ ਵਿੱਚ ਮੁਫਤ ਮਾਸਕ ਅਤੇ ਮੈਡੀਕਲ ਯੰਤਰਾਂ ਦਾ ਲੰਗਰ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸਦੀ ਸ਼ੁਰੂਆਤ ਦਿੱਲੀ ਦੇ ਇਤਿਹਾਸਿਕ ਬੰਗਲਾ ਸਾਹਿਬ ਤੋਂ ਕੀਤੀ ਜਾਵੇਗੀ ਜਿੱਥੇ 8 ਮਾਰਚ ਵਾਲੇ ਦਿਨ 10000 ਮਾਸਕ ਮੁਫਤ ਵੰਡੇ ਜਾਣਗੇ l ਉਨ੍ਹਾਂ ਕਿਹਾ ਕਿ ਏਸ ਉਪਰੰਤ ਜੇਕਰ ਮਾਸਕਾਂ ਅਤੇ ਹੋਰ ਯੰਤਰਾਂ ਦੀ ਮੰਗ ਵੱਧੀ ਤਾਂ ਜ਼ਰੂਰਤ ਦੇ ਹਿਸਾਬ ਨਾਲ ਬਾਕੀ ਦੇ ਗੁਰਦੁਆਰਿਆਂ ਵਿੱਚ ਵੀ ਇਹ ਲੰਗਰ ਲਾਉਣ ਦਾ ਪ੍ਰਬੰਧ ਕੀਤਾ ਜਾਵੇਗਾ l

Related posts

JEE ਦੀ ਪ੍ਰੀਖਿਆ ਅੱਜ ਤੋਂ ਸ਼ੁਰੂ: ਬੱਚਿਆਂ ਨੇ ਪੇਪਰ ਯਾਦ ਕਰਨ ਦੇ ਨਾਲ ਗਾਈਡਲਾਈਜ਼ ਵੀ ਰਟੀਆਂ

htvteam

ਬਾਲੀਵੁੱਡ ਗਾਇਕ ਤੇ ਨਿਰਦੇਸ਼ਕ ਬੀ ਪਰਾਕ ਜਾਨ ਦਾ ਖ਼ਤਰਾ ਦੱਸ ਪਹੁੰਚਿਆ ਹਾਈਕੋਰਟ ਜੱਜ ਦੇ ਘਰ, ਪੁਲਿਸ ਨੂੰ ਪਈਆਂ ਭਾਜੜਾਂ

Htv Punjabi

ਭਿਆਨਕ ਅੱਗ ਵੀ ਨਾ ਸਾੜ ਸਕੀ ਰੱਬ ਦੇ ਜੀਅ ਨੂੰ, ਕਰਿਸ਼ਮਾਂ!

htvteam

Leave a Comment