ਫਰੀਦਕੋਟ : ਟੇਟ ਦੇ ਪੇਪਰ ਦੌਰਾਨ ਫਰੀਦਕੋਟ ਦੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਵਿੱਚ ਅੱਜ ਇੱਕ ਕੁੜੀ ਨੂੰ ਉਸ ਸਮੇਂ ਫੜਿਆ ਗਿਆ ਜਦੋਂ ਉਹ ਕਿਸੇ ਹੋਰ ਦਾ ਪੇਪਰ ਦੇਣ ਗਈ ਸੀ l ਜਾਣਕਾਰੀ ਦਿੰਦੇ ਹੋਏ ਪ੍ਰੀਖਿਆ ਸੈਂਟਰ ਦੇ ਅਧਿਕਾਰੀ ਨੇ ਦੱਸਿਆ ਕਰੀਬ ਸਾਢੇ ਦਸ ਵਜੇ ਕਿਸੇ ਕੁੜੀ ਦੀ ਜਗ੍ਹਾ ਦੂਜੀ ਕੁੜੀ ਨੂੰ ਪੇਪਰ ਟੈਸਟ ਦਿੰਦੇ ਹੋਏ ਕਾਬੂ ਕੀਤਾ ਗਿਆ ਹੈ l ਕੈਂਡੀਡੇਟ ਹਰਸ਼ਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਨਿਵਾਸੀ ਮੰਡੀ ਲਾਧੁਕੇ ਫਾਜ਼ਿਲਕਾ ਦੀ ਜਗ੍ਹਾ ਨਵਦੀਪ ਕੌਰ ਪੁੱਤਰੀ ਤੇਜਿੰਦਰ ਸਿੰਘ ਨਿਵਾਸੀ ਅੰਮ੍ਰਿਤਸਰ ਟੈਸਟ ਦੇਣ ਪਹੁੰਚ ਗਈ ਸੀ l ਜਿਸਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਕਈ ਹੈ l ਜਿਸਨੂੰ ਫਿਲਹਾਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ l
