Htv Punjabi
Punjab

ਬਰਨਾਲਾ ਦੇ ਇੱਕ ਘਰ ਵਿੱਚ ਪਿਛਲੇ 10 ਦਿਨਾਂ ਤੋਂ ਦਿਉਰ ਦੁਆਰਾ ਬੰਦੀ ਬਣਾਈ ਹੋਈ ਔਰਤ ਨੂੰ ਪੁਲਿਸ ਨੇ ਛਡਵਾਇਆ, ਪੁਲਿਸ ਜਾਂਚ ਵਿੱਚ ਲੱਗੀ

ਬਰਨਾਲਾ : ਇਸ ਮਾਮਲੇ ਵਿੱਚ ਪੀੜਿਤ ਔਰਤ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦੇ ਦਿਓਰ ਅਵਤਾਰ ਸਿੰਘ ਨੇ ਪਿਛਲੀ 12 ਤਰੀਕ ਤੋਂ ਉਸ ਨੂੰ ਬੰਧੀ ਬਣਾਇਆ ਹੋਇਆ ਸੀ ਅਤੇ ਉਸ ਦਾ ਮੂੰਹ ਬੰਨ ਕੇ ਕੁੱਟ ਮਾਰ ਕਰਦਾ ਸੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ l ਪੀੜਿਤ ਦਾ ਕਹਿਣਾ ਕਿ ਇਸ ਸੰਬੰਧ ਵਿੱਚ ਉਸ ਨੇ ਆਪਣੇ ਪਤੀ ਨੂੰ ਦੱਸਿਆ ਸੀ ਪਰ ਉਸ ਦੇ ਪਤੀ ਨੇ ਦਿਓਰ ਨੂੰ ਕੁਝ ਕਹਿਣ ਦੀ ਬਜਾਏ ਉਸ ਨੂੰ ਡਾਂਟਿਆ ਅਤੇ ਕਿਹਾ ਕਿ ਮੇਰਾ ਭਾਈ ਐਵੇਂ ਹੀ ਕਰੂਗਾ l ਪੀੜਿਤਾ ਦਾ ਕਹਿਣਾ ਕਿ ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ ਉਸ ਦਿਨ ਤੋਂ ਹੀ ਉਸ ਉੱਤੇ ਅਤਿਆਚਾਰ ਹੋ ਰਿਹਾ ਹੈ ਅਤੇ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ l ਪੀੜਿਤ ਨੇ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਪੁਲਿਸ ਉਸ ਨੂੰ ਨਾ ਬਚਾਉਂਦੀ ਤਾਂ ਸ਼ਾਇਦ ਉਸ ਦਾ ਦਿਓਰ ਉਸ ਨੂੰ ਮਾਰ ਦਿੰਦਾ l ਪੀੜਿਤ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਹੈ ਅਤੇ ਦੁਬਾਰਾ ਉਸ ਘਰ ਵਿੱਚ ਕਦੀ ਨਹੀਂ ਜਾਵੇਗੀ l ਇਸ ਮਾਮਲੇ ਵਿੱਚ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਹੈਲਪਲਾਈਨ ਜੋ ਕਿ ਔਰਤਾਂ ਦੇ ਲਈ ਹੈ, ਉਸ ‘ਤੇ ਇੱਕ ਫੋਨ ਕਾਲ ਸੈਂਟਰ ‘ਤੇ ਆਇਆ ਸੀ ਕਿ ਬਰਨਾਲਾ ਦੇ ਸੰਧੂ ਪਤੀ ਦੀ ਔਰਤ ਨੂੰ ਬੰਧੀ ਬਣਾ ਕੇ ਰੱਖਿਆ ਹੋਇਆ ਹੈ l ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਗਈ ਅਤੇ ਰਾਜਵੀਰ ਕੌਰ ਨੂੰ ਘਰ ਤੋਂ ਛਡਵਾਇਆ ਗਿਆ l ਇੰਸਪੈਕਟਰ ਨੇ ਕਿਹਾ ਕਿ ਰਾਜਵੀਰ ਕੌਰ ਦੇ ਦਿਓਰ ਅਵਤਾਰ ਸਿੰਘ ਨੂੰ ਵੀ ਪੁਲਿਸ ਸਟੇਸ਼ਨ ਨਾਲ ਲਿਆਂਦਾ ਗਿਆ ਅਤੇ ਪੀੜਿਤ ਰਾਜਵੀਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ l

Related posts

ਜਨਾਨੀ ਨੇ ਉਗਰਾਹਾਂ ਦੀ ਭੰਨੀ ਗੱਡੀ, ਹੱਥ ਫੜੇ ਝੰਡੇ ਨੂੰ ਬਣਾ ਲਿਆ…….

htvteam

ਆਹ ਦੇਖੋ ਕੈਦੀ ਨੇ ਸਮਾਨ ਲਿਆਉਂਣ ਦਾ ਕੱਢਿਆ ਨਵਾਂ ਤਰੀਕਾ

htvteam

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਚੋਣ ਲੜੇਗੀ

htvteam

Leave a Comment