Htv Punjabi
Punjab

ਅਮਰੀਕਾ ਤੋਂ ਪਵਿੱਤਰ ਸਿੰਘ ਦੇ ਹੁਕਮ ‘ਤੇ ਸੁਪਾਰੀ ਕਿਲਰਜ਼ ਸੂਬੇ ਵਿੱਚ ਕਰਦੇ ਸਨ ਹੱਤਿਆਵਾਂ

ਚੰਡੀਗੜ੍ਹ : ਅਮਰੀਕਾ ਵਿੱਚ ਬੈਠੇ ਗੈਂਗਸਟਰ ਪਵਿੱਤਰ ਸਿੰਘ ਦੇ ਹੁਕਮ ਤੇ ਹੀ ਸੁਪਾਰੀ ਕਿਲਰਜ਼ ਪੰਜਾਬ ਵਿੱਚ ਹੱਤਿਆਵਾਂ ਕਰਦੇ ਸਨ l ਪੰਡੋਰੀ ਵੜੈਚ ਅੰਮ੍ਰਿਤਸਰ ਦੇ 26 ਸਾਲਾ ਮਨਦੀਪ ਸਿੰਘ ਦੀ ਹੱਤਿਆ ਦੇ ਬਾਅਦ ਵਟਸਐਪ ਕਾਲੰਿਗ ਦੇ ਜ਼ਰੀਏ ਮਿਲੇ ਨਿਰਦੇਸ਼ਾਂ ‘ਤੇ ਹੀ ਪਵਿੱਤਰ ਗੈਂਗ ਦੇ ਮੈਂਬਰਜ਼ ਨੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਅਤੇ ਜਿਜਆਨੀ ਦੇ ਨੌਜਵਾਨ ਤ੍ਰਿਪਤਪਾਲ ਸਿੰਘ ‘ਤੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਗੁਰਦੀਪ ਸਿੰਘ ਦੀ ਮੌਤ ਹੋ ਗਈ ਸੀ l ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਇਹ ਖੁਲਾਸਾ ਰਾਜਸਥਾਨ ਦੇ ਪਾਲੀ ਤੋਂ ਗ੍ਰਿਫਤਾਰ 3 ਗੈਂਗਸਟਰਜ਼ ਸਮੇਤ 7 ਗ੍ਰਿਫਤਾਰ ਬਦਮਾਸ਼ਾਂ ਨਾਲ ਪੁੱਛਗਿਛ ਦੇ ਆਧਾਰ ‘ਤੇ ਚੰਡੀਗੜ੍ਹ ਤੋਂ ਕੀਤਾ l ਉਨ੍ਹਾਂ ਨੇ ਕਿਹਾ, ਇਸ ਕੰਮ ਦੇ ਲਈ ਗੈਂਗਸਟਰਸ ਨੂੰ ਇੱਕ ਹਜ਼ਾਰ ਤੋਂ ਲੈ ਕੇ ਦਸ ਹਜ਼ਾਰ ਡਾਲਰ ਤੱਕ ਦੀ ਅਦਾਇਗੀ ਹੁੰਦੀ ਸੀ l ਤਾਜ਼ਾ ਮਾਮਲੇ ਵਿੱਚ ਪੁਲਿਸ ਟੀਮ ਨੇ ਹਰਮਨ ਭੁੱਲਰ ਵਾਸੀ ਉਮਰਪੁਰਾ ਅੰਮ੍ਰਿਤਸਰ, ਬਲਰਾਜ ਸਿੰਘ ਉਰਫ ਬੂਰੀ ਬਸੰਤਕੋਟੀਆ ਵਾਸੀ ਬਸੰਤਕੋਟ ਗੁਰਦਾਸਪੁਰ ਅਤੇ ਹਰਵਿੰਦਰ ਸੰਧੂ ਵਾਸੀ ਪੰਡੋਰੀ ਵੜੈਚ ਅੰਮ੍ਰਿਤਸਰ ਸਮੇਤ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ l ਹਰਮਨ ਭੁੱਲਰ ਦੇੇ ਖਿਲਾਫ 8 ਜਦਕਿ ਬੁਰੀ ਬਸੰਤਕੋਟੀਆ ਦੇ ਖਿਲਾਫ 10 ਮਾਮਲੇ ਅਤੇ ਹਰਵਿੰਦਰ ਸੰਧੂ ਦੇ ਖਿਲਾਫ 3 ਮਾਮਲੇ ਦਰਜ ਹਨ l ਇਹ ਅਮਰੀਕਾ ਵਿੱਚ ਰਹਿ ਰਹੇ ਗੈਂਗਸਟਰ ਪਵਿੱਤਰ ਸਿੰਘ ਦੁਆਰਾ ਚਲਾਏ ਜਾ ਰਹੇ ਵਿਰੋਹ ਦੇ ਮੈਂਬਰ ਸਨ l ਇਨ੍ਹਾਂ ਤੋਂ ਇੱਕ 30 ਬੋਰ ਪਿਸਤੌਲ, ਦੋ 32 ਬੋਰ ਪਿਸਤੌਲ, 1 ਸਪਰਿਗੰਫੀਲਡ ਰਾਈਫਲ ਅਤੇ 18 ਮਾਰਤੂਸ, 20 ਕਾਰਤੂਸਾਂ ਸਮੇਤ 12 ਬੋਰ ਗਨ, ਦੋ .315 ਬੋਰ ਪਿਸਤੌਲ, 2 ਕਾਰਾਂ ਅਤੇ 3 ਨਕਲੀ ਆਧਾਰ ਕਾਰਡ ਜ਼ਬਤ ਕੀਤੇ ਗਏ ਹਨ l

Related posts

ਦਰਵਾਜ਼ਾ ਤੋੜ ਕੇ ਕੱਢਿਆ 8 ਔਰਤਾਂ ਅਤੇ 7 ਬੰਦਿਆਂ ਨੂੰ ਅਜਿਹੀ ਹਾਲਤ ਵਿੱਚ, ਹੋਟਲ ਮਾਲਿਕ ਗ੍ਰਿਫਤਾਰ

Htv Punjabi

ਨੌਜਵਾਨਾਂ ਦੀ ਕਰਤੂਤ ਨੇ ਨਵੀਂ ਵਿਆਹੀ ਕੁੜੀ ਨੂੰ ਕਰ’ਤਾ ਤਬਾਹ

htvteam

ਲਓ ਜੀ ਹੁਣ ਸੜਕਾਂ ਬਣਾਉਣ ਲਈ ਲੋਕ ਆਪ ਦੇਣਗੇ ਪੈਸੇ !

htvteam

Leave a Comment