ਗੁਰਦਾਸਪੁਰ : ਇੱਥੋਂ ਦੇ ਕੈਂਟ ਏਰੀਆ ਵਿੱਚ ਇੱਕ ਸਕੂਲ ਦੇ ਬਾਹਰ ਇੱਕ ਕਾਰ ਬੰਬ ਨਾਲ ਭਗਦੜ ਮਚ ਗਈ l ਸਕੂਲ ਦੇ ਬਾਹਰ ਖੜੀ ਕਾਰ ‘ਤੇ ਸੈਨਾ ਨੇ ਕਰ ਬੰਬ ਦਾ ਪੋਸਟਰ ਲਾ ਦਿੱਤਾ l ਬਾਅਦ ਵਿੱਚ ਇਹ ਕਾਰ ਬੱਚੇ ਨੂੰ ਸਕੂਲ ਛੱਡਣ ਆਏ ਕਿਸੇ ਮਾਪਿਆਂ ਦੀ ਨਿਕਲੀ l ਕਰੀਬ ਡੇਢ ਘੰਟੇ ਬਾਅਦ ਇਸ ਖੁਲਾਸੇ ਦੇ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ l
ਮਾਮਲਾ ਸਿਵਿਲ ਲਾਈਨ ਰੋਡ ‘ਤੇ ਪੈਂਦੇ ਕੈਂਟ ਏਰੀਏ ਦੇ ਕੋਲ ਸਥਿਤ ਲਿਟਿਲ ਫਲਾਵਰ ਕਾਨਵੈਂਟ ਸਕੂਲ ਦੇ ਬਾਹਰ ਦਾ ਹੈ l ਸਕੂਲ ਵਿੱਚ ਬੱਚੇ ਨੂੰ ਛੱਡਣ ਆਏ ਇੱਕ ਜੋੜ੍ਹੇ ਨੇ ਆਪਣੀ ਕਾਰ ਸੈਨਾ ਦੇ ਅਧੀਨ ਪੈਂਦੇ ਖੇਤਰ ਵਿੱਚ ਖੜੀ ਕਰ ਦਿੱਤੀ l ਉੱਥੋਂ ਸਕੂਲ ਸਿਰਫ 100 ਮੀਟਰ ਹੀ ਦੂਰ ਸੀ l ਕਾਰ ਖੜ੍ਹੀ ਕਰ ਉਹ ਬੱਚੇ ਨੂੰ ਲੈ ਕੇ ਸਕੂਲ ਦੇ ਅੰਦਰ ਚਲਾ ਗਿਆ l ਉੱਥੇ ਅਧਿਆਪਕਾਂ ਨਾਲ ਗੱਲਬਾਤ ਕਰ ਰਹੇ ਉਸ ਨੂੰ ਕਰੀਬ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ l
ਇਸੀ ਵਿੱਚ ਸੈਨਾ ਦੇ ਅਧੀਨ ਖੇਤਰ ਵਿੱਚ ਖੜੀ ਕਾਰ ਨੂੰ ਸ਼ੱਕੀ ਮੰਨਦੇ ਹੋਏ ਉਸ ‘ਤੇ ਕਾਰ ਬੰਬ ਦਾ ਪੋਸਟ ਲਾ ਦਿੱਤਾ l ਕਾਰ ਮਾਲਿਕ ਸਕੂਲ ਤੋਂ ਬਾਹਰ ਆਇਆ ਤਾਂ ਆਪਣੀ ਕਾਰ ਬੰਬ ਦਾ ਸਟੀਕਰ ਦੇਖ ਕੇ ਡਰ ਗਏ l ਜਦ ਉਸ ਨੇ ਦੱਸਿਆ ਕਿ ਉਹ ਕਾਰ ਦਾ ਮਾਲਿਕ ਹੈ ਅਤੇ ਸਕੂਲ ਵਿੱਚ ਗਿਆ ਸੀ, ਤਾਂ ਸੈਨਾ ਨੇ ਕਾਰ ‘ਤੇ ਕਾਰ ਬੰਬ ਦਾ ਪੋਸਟਰ ਹਟਾ ਕੇ ਉਸ ਨੂੰ ਛੱਡਿਆ l ਨਾਲ ਹੀ ਭਵਿੱਖ ਵਿੱਚ ਦੁਬਾਰਾ ਕਦੀ ਸੈਨਾ ਦੇ ਖੇਤਰ ਵਿੱਚ ਕਾਰ ਖੜੀ ਨਾ ਕਰਨ ਦੀ ਚਿਤਾਵਨੀ ਦਿੱਤੀ l
ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਕਾਨਵੈਂਟ ਸਕੂਲ ਦੇ ਬਾਹਰ ਖੜੀ ਕਾਰ ਵਿੱਚ ਬੰਬ ਦੀ ਅਫਵਾਹ ਫੈਲ ਗਈ l ਇਹ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ l ਅਜਿਹੀ ਸਥਿਤੀ ਵਿੱਚ ਲੋਕਾਂ ਵਿੱਚ ਡਰ ਪੈਦਾ ਹੋ ਗਿਆ l ਸੈਨਾ ਨੂੰ ਸਭ ਤੋਂ ਪਹਿਲਾਂ ਉੱਥੋਂ ਦੀ ਪੁਲਿਸ ਦੇ ਨਾਲ ਸੰਪਰਕ ਕਰਨਾ ਚਾਹੀਦਾ ਸੀ l ਸਕੂਲ ਦੇ ਅੰਦਰ ਬੱਚਿਆਂ ਦੀ ਸੰਖਿਆ ਜ਼ਿਆਦਾ ਹੈ l ਇਸ ਕਾਰਨ ਅਜਿਹੀ ਅਫਵਾਹ ਬਹੁਤ ਜਲਦੀ ਫੈਲ ਜਾਂਦੀ ਹੈ l ਇਸ ਕਾਰਨ ਅਜਿਹੀ ਅਫਵਾਰ ਬਹੁਤ ਜਲਦੀ ਫੈਲ ਜਾਂਦੀ ਹੈ l ਸਕੂਲ ਦੇ ਬਾਹਰ ਹੁਣ ਦੋ ਪੁਲਿਸ ਵਾਲੇ ਮੌਜੂਦ ਹਨ, ਜਿਹੜੇ ਆਵਾਜਾਈ ਨੂੰ ਸੁਚਾਰੂ ਬਣਾਉਣਗੇ l
