Htv Punjabi
Pakistan Punjab

ਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਕੀਤੀ ਨਾਂ, ਦੇਖੋ ਕਿਉਂ

ਅੰਮ੍ਰਿਤਸਰ : ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਹਮਲੇ ਦੀ ਜਾਂਚ ਦੇ ਲਈ ਪਾਕਿਸਤਾਨ ਜਾਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਰ ਮੈਂਬਰੀ ਟੀਮ ਨੂੰ ਪਾਕਿਸਤਾਨੀ ਦੂਤਘਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ l ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨੀ ਦੂਤਘਰ ਦਾ ਇਹ ਫੈਸਲਾ ਬਿਲਕੁਲ ਗਲਤ ਹੈ l ਐਸਜੀਪੀਸੀ ਦੀ ਚਾਰ ਮੈਂਬਰੀ ਟੀਮ ਨੂੰ ਸ਼੍ਰੀ ਨਨਕਾਣਾ ਸਾਹਿਬ ਜਾਣ ਦਾ ਵੀਜ਼ਾ ਮਿਲੇ, ਇਸ ਦੇ ਲਈ ਉਹ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਣਗੇ l ਇਸ ਟੀਮ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਤਵੰਤ ਸਿੰਘ ਸਹਿਤ ਈਵੈਕਯੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ, ਪਾਕਿ ਅਧਿਕਾਰੀਆਂ ਅਤੇ ਸ਼੍ਰੀ ਨਨਕਾਣਾ ਸਾਹਿਬ ਦੇ ਕੋਲ ਰਹਿੰਦੇ ਨਿਵਾਸੀਆਂ ਦੇ ਨਾਲ ਗੁਰਦੁਆਰੇ ‘ਤੇ ਹੋਏ ਹਮਲੇ ਦੇ ਬਾਰੇ ਗੱਲਬਾਤ ਕਰਨੀ ਸੀ l ਸ਼੍ਰੀ ਨਨਕਾਣਾ ਸਾਹਿਬ ਵਿੱਚ ਇੱਕ ਟੀਮ ਭੇਜਣ ਦੇ ਲਈ ਐਸਜੀਪੀਸੀ ਨੇ ਪਹਿਲਾਂ ਹੀ ਪੀਐਸਜੀਪੀਸੀ ਅਤੇ ਈਟੀਪੀਬੀ ਨੂੰ ਪੱਤਰ ਲਿਖਿਆ ਸੀ l ਇਸਦੇ ਬਾਵਜੂਦ ਪਾਕਿਸਤਾਨੀ ਦੂਤਾਵਾਸ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ l ਜਾਣਕਾਰੀ ਦੇ ਅਨੁਸਾਰ ਪਾਕਿ ਪੰਜਾਬ ਦੇ ਗਵਰਨਰਰ ਚੌ.ਸਰਵਰ ਦੇ ਨਿਰਦੇਸ਼ ‘ਤੇ ਐਸਜੀਪੀਸੀ ਨੂੰ ਵੀਜ਼ਾ ਦੇਣ ਤੋਂ ਮਨ੍ਹਾਂ ਕੀਤਾ ਗਿਆ ਹੈ l ਸ਼੍ਰੀ ਨਨਕਾਣਾ ਸਾਹਿਬ ਦੀ ਇੱਕ ਸਿੱਖ ਕੁੜੀ ਦੇ ਜ਼ਬਰਨ ਧਰਮ ਬਦਲਾਉਣ ਤੋਂ ਬਾਅਦ ਮੁਸਲਿਮ ਮੁੰਡੇ ਮੁਹੰਮਦ ਹਸਨ ਦੇ ਨਾਲ ਵਿਆਹ ਕਰਾਉਣ ਦਾ ਮਾਮਲਾ ਉੱਥੇ ਦੇ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ l ਅਗਸਤ 2019 ਵਿੱਚ ਜਗਜੀਤ ਕੌਰ ਦਾ ਧਰਮ ਪਰਿਵਰਤਨ ਕਰ ਉਸਦਾ ਨਾਮ ਆਇਸ਼ਾ ਬੀਬੀ ਰੱਖ ਦਿੱਤਾ ਸੀ l

Related posts

ਢਿੱਡੋਂ ਜੰਮੇ ਪੁੱਤ ਨੇ ਬੁੱਢੀ ਮਾਂ ਨਾਲ ਸਾਰੀਆਂ ਹੱਦਾਂ ਕੀਤੀਆਂ ਪਾਰ; ਦੇਖੋ ਵੀਡੀਓ

htvteam

ਆਪਣੇ ਘਰਵਾਲੇ ਨਾਲ ਫਿਰ ਖੜ੍ਹਕੀ ਜੋਤੀ ਨੂਰਾ ਦੀ

htvteam

ਗੁਆਂਡੀਆਂ ਦੀ ਕੰਧ ਕਦੇ ਵੀ ਤੁਹਾਡੇ ਵੱਲ

htvteam

Leave a Comment