ਕਪੂਰਥਲਾ ; ਫਿਲਮ ਅਦਾਕਾਰ ਰਿਸ਼ੀ ਕਪੂਰ ਦੀ ਮੌਤ ਦਾ ਸਦਮਾ ਪੂਰੀ ਦੁਨੀਆਂ ਵਿੱਚ ਹਰ ਬੱਚੇ, ਬਜ਼ੁਰਗ ਅਤੇ ਔਰਤ ਤੱਕ ਪਹੁੰਚਿਆ ਹੈ ਪਰ ਪੰਜਾਬ ਨੇ ਆਪਣਾ ਹੀਰੋ ਪੁੱਤ ਖੋ ਦਿੱਤਾ ਹੈ l ਰਿਸ਼ੀ ਕਪੂਰ ਦੇ ਪਰਿਵਾਰ ਦਾ ਪੰਜਾਬ ਨਾਲ ਗਹਿਰਾ ਰਿਸ਼ਤਾ ਹੈ l ਉਨ੍ਹਾਂ ਦੇ ਦਾਦਾ ਪਿ੍ਰਥਵੀਰਾਜ ਕਪੂਰ ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਪੰਜਾਬ ਵਿੱਚ 4 ਸਾਲ ਤੱਕ ਰਹੇ ਸਨ l ਇੱਥੇ ਹਲੇ ਵੀ ਰਿਸ਼ੀ ਕਪੂਰ ਦੇ ਪਰਿਵਾਰ ਦੀ ਯਾਦਾਂ ਜੁੜੀਆਂ ਹਨ l ਜਲੰਧਰ ਜ਼ਿਲ੍ਹੇ ਦੇ ਪਿੰਡ ਲਸਾਡਾ ਦੇ ਲੋਕਾਂ ਨੇ ਜਿਵੇਂ ਹੀ ਰਿਸ਼ੀ ਕਪੂਰ ਦੀ ਮੌਤ ਦੀ ਖਬਰ ਸੁਣੀ l ਹਰ ਇੱਕ ਦੀ ਅੱਖ ‘ਚ ਹੰਝੂ ਆ ਗਏ l ਹਰ ਕੋਈ ਰਿਸ਼ੀ ਕਪੂਰ ਅਤੇ ਉਨ੍ਹਾਂ ਦੇ ਦਾਦਾ ਪਿ੍ਰਥਵੀਰਾਜ ਕਪੂਰ ਨੂੰ ਯਾਦ ਕਰਕੇ ਰੋ ਪਿਆ l ਕਿਸੇ ਨੇ ਕਿਹਾ, ਉਨ੍ਹਾਂ ਦਾ ਮੁੰਡਾ ਛੱਡ ਗਿਆ ਤਾਂ ਕਿਸੇ ਨੇ ਕਿਹਾ ਕਿ ਸਾਡਾ ਹੀਰੋ ਮੁੰਡਾ ਸਾਨੂੰ ਛੱਡ ਗਿਆ l
ਪਿੰਡ ਵਿੱਚ ਸਰਕਾਰ ਨੇ 25 ਏਕੜ ਜ਼ਮੀਨ ਅਲਾਟ ਕੀਤੀ ਸੀ, ਜਿੱਥੇ ਉਨ੍ਹਾਂ ਦਾ ਆਪਣਾ ਘਰ ਸੀ l ਹੁਣ ਜ਼ਮੀਨ ਤਾਂ ਨਹੀਂ ਰਹੀ ਪਰ ਮਾਲ ਵਿਭਾਗ ਦੇ ਰਿਕਾਰਡ ਵਿੱਚ 10 ਮਰਲੇ ਜ਼ਮੀਨ ਵਿੱਚ ਹੁਣ ਵੀ ਪਿ੍ਰਥਵੀਰਾਜ ਕਪੂਰ ਦਾ ਨਾਮ ਬੋਲ ਰਿਹਾ ਹੈ l ਉਨ੍ਹਾਂ ਨੇ ਘਰ ਕਿਸੇ ਨੂੰ ਵੇਚ ਦਿੱਤਾ ਸੀ ਪਰ ਉਸ ਨੇ ਘਰ ਦੀ ਇੱਟ ਤੱਕ ਨੂੰ ਵੀ ਬਦਲਿਆ ਨਹੀਂ, ਅੱਜ ਵੀ ਘਰ ਉਵੇਂ ਦੀ ਉਵੇਂ ਹੀ ਹੈ ਜਿਵੇਂ ਪਿ੍ਰਥਵੀਰਾਜ ਕਪੂਰ ਨੇ ਬਣਵਾਹਿਆ ਸੀ l ਰਿਸ਼ੀ ਕਪੂਰ ਇੱਥੇ ਕਦੀ ਨਹੀਂ ਆਏ ਪਰ ਲੋਕਾਂ ਵਿੱਚ ਪਿਆਰ ਇੱਕ ਮੁੰਡੇ, ਭਾਈ ਅਤੇ ਵੱਡਿਆਂ ਵਰਗਾ ਸੀ l
ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ 1947 ਵਿੱਚ ਪਿ੍ਰਥਵੀਰਾਜ ਕਪੂਰ ਦਾ ਨਾਮ ਲਾਹੌਰ ਫਿਲਮ ਸੈਂਟਰ ਵਿੱਚ ਵੱਡੇ ਨਾਟਕਕਾਰਾਂ ਵਿੱਚ ਆਉਂਦਾ ਸੀ l ਵੰਡ ਦੇ ਸਮੇਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇੱਥੇ ਜ਼ਮੀਨ ਦਿੱਤੀ ਸੀ l ਪਿ੍ਰਥਵੀਰਾਜ ਕਪੂਰ ਨੇ ਘਰ ਬਣਾਇਆ ਤੇ ਇੱਥੇ 4 ਸਾਲ ਰਹੇ l ਫਿਰ ਮੁੰਬਈ ਵਿੱਚ ਸ਼ਿਫਟ ਹੋ ਗਏ ਤਾਂ ਜ਼ਮੀਨ ਅਤੇ ਮਕਾਨ ਵੇਚ ਦਿੱਤਾ ਪਰ ਮਾਲ ਵਿਭਾਗ ਦੇ ਰਿਕਾਰਡ ਵਿੱਚ ਗਲਤੀ ਨਾਲ 10 ਮਰਲੇ ਜ਼ਮੀਨ ਪਿ੍ਰਥਵੀਰਾਜ ਦੇ ਨਾਮ ਹੀ ਹੈ l ਘਰ ਵਿੱਚ ਰਹਿ ਰਹੇ ਗੁਰਦਿਆਲ ਦੇ ਪਰਿਵਾਰ ਨੇ ਮੌਤ ਦੀ ਖਬਰ ਸੁਣੀ ਤਾਂ ਉਨ੍ਹਾਂ ਦੀ ਅੱਖਾਂ ਭਰ ਆਈਆਂ l
ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਰਿਸ਼ੀ ਕਪੂਰ ਪਿੰਡ ਦਾ ਪੁੱਤਰ ਸੀ, ਅੱਜ ਅਸੀਂ ਪਿੰਡ ਦੇ ਲਾਲ ਨੂੰ ਖੋ ਦਿੱਤਾ ਹੈ l ਉਨ੍ਹਾਂ ਦੇ ਪ੍ਰਤੀ ਹਰ ਕਿਸੀ ਦਾ ਅਪਨਾਪਨ ਅੱਜ ਵੀ ਲੋਕਾਂ ਦੀ ਅੱਖਾਂ ਵਿੱਚ ਸਾਫ ਝਲਕ ਰਿਹਾ ਹੈ l ਰਿਸ਼ੀ ਕਪੂਰ ਪੂਰੇ ਪਿੰਡ ਦੇ ਮਨਪਸੰਦ ਹੀਰੋ ਸਨ l ਉਨ੍ਹਾਂ ਦੀ ਹੀ ਨਹੀਂ ਪੂਰੇ ਪਰਿਵਾਰ ਵਿੱਚੋਂ ਕਿਸੇ ਦੀ ਫਿਲਮ ਆਉਂਦੀ ਹੈ ਤਾਂ ਪੂਰਾ ਪਿੰਡਾਂ ਅਪਣਿਆਂ ਦੀ ਤਰ੍ਹਾਂ ਦੇਖਦਾ ਹੈ l