Htv Punjabi
Uncategorized

ਹਾਥਰਸ ਗੈਂਗਰੇਪ ਪੀੜਤ ਦਲਿਤ ਲੜਕੀ ਦੀ ਮੌਤ, ਹੈਵਾਨੀਅਤ ਦੀਆਂ ਹੋਈਆਂ ਸਨ ਹੱਦਾਂ ਪਾਰ

ਉੱਤਰ-ਪ੍ਰਦੇਸ਼ ਦੇ ਹਾਥਰਸ ‘ਚ ਗੈਂਗਰੁਪ ਪੀੜਤ ਦਲਿਤ ਲੜਕੀ ਦੀ ਦਿੱਲੀ ਧੇ ਸਫਦਰਜੰਗ ਹਸਪਤਾਲ ‘ਚ ਮੌਤ ਹੋ ਗਈ ਹੈ, ਚੰਦਪਾ ਥਾਣਾ ਖੇਤਰ ਦੀ ਰਹਿਣ ਵਾਲੀ ਦਲਿਤ ਦੇ ਨਾਲ 14 ਸਤੰਬਰ ਨੂੰ ਗੈਂਗਰੇਪ ਦੀ ਘਟਨਾ ਹੋਈ ਸੀ, ਜਿਸ ਤੋਂ ਬਾਅਦ ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸਨੂੰ ਬਾਅਦ ‘ਚ ਅਲੀਗੜ੍ਹ ਦੇ ਜੇਐਨ ਮੈਡੀਕਲ ‘ਚ ਭਰਤੀ ਕਰਵਾਇਆ ਗਿਆ ਸੀ, ਕੱਲ੍ਹ ਹੀ ਉਸਨੂੰ ਸਫਦਰਗੰਜ ਰੇਫਰ ਕੀਤਾ ਗਿਆ ਸੀ।

ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੜਕੀ ਦੀ ਲਾਸ਼ ਸ਼ਾਮ ਤੱਕ ਪਿੰਡ ‘ਚ ਲਿਆਇਆ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਗੌਰਤਲਬ ਹੇ ਕਿ ਥਾਣਾ ਚੰਦਪਾ ਖੇਤਰ ਦੇ ਇਕ ਪਿੰਡ ‘ਚ 19 ਸਾਲ ਦੀ ਇਕ ਲ਼ੜਕੀ ਦੇ ਨਾਲ 14 ਸਤੰਬਰ ਨੂੰ ਹੈਵਾਨੀਅਤ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਰੀੜ ਦੀ ਹੱਡੀ ਅਤੇ ਜ਼ੁਬਾਨ ਨੂੰ ਕੱਟਿਆ ਗਿਆ ਸੀ। ਜਦੋਂ ਲੜਕੀ ਪਸ਼ੂਆਂ ਦੇ ਲਈ ਚਾਰਾ ਲੈਣ ਜਾ ਰਹੀ ਸੀ।

ਇਲਜ਼ਾਮ ਹਨ ਕਿ ਪਿੰਡ ਦੇ ਹੀ ਚਾਰ ਦਰਿੰਦਿਆਂ ਨੇ ਇਕ ਖੇਤ ‘ਚ ਉਸ ਨਾਲ ਗੈਂਗਰੇਪ ਕੀਤਾ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਲੜਕੀ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਉਸਦੀ ਹਾਲਤ ਨਾਜ਼ੁਕ ਸੀ ਜਿਸ ਤੋਂ ਬਾਅਦ ਉਸਨੂੰ ਸਫਦਰਜੰਗ ਰੇਫਰ ਕਰ ਦਿੱਤਾ ਗਿਆ ਸੀ,, ਜਿੱਥੇ ਉਸਦੀ ਮੌਤ ਹੋ ਗਈ ਸੀ।

Related posts

ਡਬਲਿਊਐਚਓਨੇ ਕਰੋਨਾ ਬਾਰੇ ਦਿੱਤੀ ਵੱਡੀ ਚਿਤਾਵਨੀ, ਕਿਹਾ ਇਲਾਜ ਕਰਾਉਣਾ ਈ ਕਾਫੀ ਨਹੀਂ ਐ, ਕਰੋ ਆਹ ਕੁਝ

Htv Punjabi

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

htvteam

ਇੱਕ ਘੰਟੇ ਵਿੱਚ ਇੰਨੀ ਵਾਰ ਛੂੰਹਦੇ ਹਨ ਲੋਕ ਆਪਣੇ ਚਿਹਰੇ ਨੂੰ, ਵਾਰੀ ਵਾਰੀ ਕਰਦੇ ਹਨ ਇਹ ਗਲਤੀਆਂ

Htv Punjabi