Htv Punjabi
Punjab

ਸਾਰੀਆਂ ਗੱਲਾਂ ਸਾਹਮਣੇ ਰੱਖ ਕੇ, ਪਰਗਟ ਨੇ ਕੀਤੀ ਸੀਐਮ ਨਾਲ ਮੁਲਾਕਾਤ

ਚੰਡੀਗੜ੍ਹ : ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਬੁੱਧਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ l ਇਸ ਦੌਰਾਨ ਪਰਗਟ ਸਿੰਘ ਨੇ ਇਹ ਗੱਲ ਸਾਫ ਕਰ ਦਿੱਤੀ ਕਿ ਰਾਜ ਸਰਕਾਰ ਨੂੰ ਜਨਤਾ ਨਾਲ ਕੀਤੇ ਸਾਰੇ ਵਾਅਦੇ ਹਰ ਹਾਲ ਵਿੱਚ ਪੂਰੇ ਕਰਨੇ ਹੋਣਗੇ ਅਤੇ ਇਸ ਦਿਸ਼ਾ ਵਿੱਚ ਸਰਕਾਰ ਤੇਜ਼ੀ ਨਾਲ ਕੰਮ ਸ਼ੁਰੂ ਕਰੇ l ਉਨ੍ਹਾਂ ਨੇ ਮੁੱਖਮੰਤਰੀ ਦੇ ਸਾਹਮਣੇ ਇਹ ਗੱਲ ਰੱਖੀ ਕਿ ਪ੍ਰਦੇਸ਼ ਦੀ ਜਨਤਾ ਵਿੱਚ ਕਾਂਗਰਸ ਸਰਕਾਰ ਅਤੇ ਖਾਸ ਤੌਰ ‘ਤੇ ਸੀਐਮ ਦੇ ਪ੍ਰਤੀ ਇਹ ਧਾਰਨਾ ਬਣ ਰਹੀ ਹੈ ਕਿ ਉਹ ਬਾਦਲਾਂ ਨਾਲ ਮਿਲੇ ਹੋਏ ਹਨ l ਉਨ੍ਹਾਂ ਨੇ ਇਸ ਧਾਰਨਾ ਨੂੰ ਤੋੜਨ ਦੀ ਬੇਨਤੀ ਕੀਤੀ l ਪਰਗਟ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਇਹ ਗੱਲਾਂ ਵੀ ਰੱਖੀਆਂ ਹਨ ਕਿ ਸਰਕਾਰ ਨੂੰ ਇੰਟਰਨਲ ਆਡਿਟ ਕਰਾਉਣਾ ਚਾਹੀਦਾ ਹੈ ਅਤੇ ਆਪਣੀ ਕਰ ਨੀਤੀ ਵਿੱਚ ਬਦਲਾਅ ਕਰਨਾ ਚਾਹੀਦਾ ਹੈ ਤਾਂ ਕਿ ਜਨਤਾ ‘ਤੇ ਬੋਝ ਨਾਲ ਪਾਉਂਦੇ ਹੋਏ ਇੱਕ ਇੱਕ ਪੈਸੇ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ l

Related posts

ਹੁਣੇ ਹੁਣੇ ਲੁਧਿਆਣਾ ਚ ਵਧਿਆ ਖ਼ਤਰਾਂ ? ਟੁੱਟ ਸਕਦਾ ਬੰਨ੍ਹ !

htvteam

ਚੋਣਾਂ ਤੋਂ ਪਹਿਲਾਂ ਬਾਦਲ ਨੇ ਕਿਉਂ ਮੰਗੀ ਮੁਆਫੀ ?

htvteam

ਪੰਜਾਬ ‘ਚ ਆ ਸਕਦਾ ਤੂਫ਼ਾਨ ਬਿਪਰਜੋਈ ?

htvteam

Leave a Comment