Htv Punjabi
Punjab

ਇੱਕ ਹੋਰ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਇਸ ਵਿਅਕਤੀ ਨੂੰ ਫੜਿਆ

ਗੁਰੂਹਰਸਹਾਏ : ਪੰਜਾਬ ਵਿੱਚ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਜਿੱਥੇ ਸਰਕਾਰ ਇੱਕ ਦੂਜੇ ‘ਤੇ ਦੋਸ਼ ਲਾ ਰਹੀ ਹੈ ‘ਤੇ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ‘ਤੇ ਕਾਬੂ ਪਾ ਲਿਆ ਹੈ l ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਵੜ ਕੇ ਤੋੜਫੋੜ ਕੀਤੀ ਅਤੇ ਉੱਥੇ ਪਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ l ਸੂਚਨਾ ਮਿਲਦੇ ਹੀ ਚਕ ਮਹੰਤਾ ਵਾਲਾ ਪਿੰਡ ਦੇ ਸਾਰੇ ਲੋਕ ਇੱਕਠੇ ਹੋ ਗਏ ਅਤੇ ਮੁਲਜ਼ਮ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ l ਮੁਲਜ਼ਮ ਦੀ ਪਹਿਚਾਣ ਸੁਖਚੈਨ ਸਿੰਘ ਵਾਸੀ ਘੁਆੜ ਜ਼ਿਲ੍ਹਾ ਤਰਨਤਾਰਨ ਦੇ ਰੂਪ ਵਿੱਚ ਹੋਈ ਹੈ l
ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪਿੰਡ ਵਾਲਿਆਂ ਨੇ ਦੱਸਿਆ ਕਿ ਮੁਲਜ਼ਮ ਸੁਖਚੈਨ ਸਿੰਘ ਨੇ ਗੁਰਦੁਆਰੇ ਦੇ ਅੰਦਰ ਵੜ ਕੇ ਸ਼ੀਸ਼ੇ, ਏਸੀ ਅਤੇ ਹੋਰ ਸਮਾਨ ਤੋੜ ਦਿੱਤਾ.ਇਹੀ ਨਹੀਂ ਸੁਖਚੈਨ ਗੁਰਦੁਆਰੇ ਦਾ ਲਾਊਡ ਸਪੀਕਰ ਚਾਲੂ ਕਰਕੇ ਤੋੜਫੋੜ ਕੀਤੀ l ਅਵਾਜ਼ ਸੁਣ ਕੇ ਪਿੰਡ ਦੇ ਲੋਕਾਂ ਦੀ ਨੀਂਦ ਖੁੱਲ ਗਈ ਅਤੇ ਸਾਰੇ ਪਿੰਡ ਵਾਲੇ ਗੁਰਦੁਆਰੇ ਦੇ ਬਾਹਰ ਇੱਕਠੇ ਹੋ ਗਏ l
ਪਿੰਡ ਵਾਲਿਆਂ ਨੇ ਉਸ ਮੁਲਜ਼ਮ ਨੂੰ ਕਿਸੀ ਤਰ੍ਹਾਂ ਕਾਬੂ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ l ਇਸ ਮਾਮਲੇ ‘ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰੂਹਰਸਹਾਏ ਭੁਪਿੰਦਰ ਸਿੰਘ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਚੈਨ ਨੂੰ ਕਾਬੂ ਕਰਨ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ l ਮੁਲਜ਼ਮ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ l
ਦੂਜੇ ਪਾਸੇ ਐਸਜੀਪੀਸੀ ਮੈਂਬਰ ਦਰਸ਼ਨ ਬਰਾੜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਿੰਦਾ ਕਰਦੇ ਹੋਏ ਮੁਲਜ਼ਮ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ l

Related posts

ਪਿਸ਼ਾਬ ਕਰਨ ਵੇਲੇ ਕਦੇ ਨਾ ਕਰੋ ਆਹ 10 ਕੰਮ, ਨਹੀਂ ਤਾਂ…..

htvteam

ਰੋਟੀ ਖਾਣ ਤੋਂ ਬਾਅਦ ਬਾਹਰ ਸੈਰ ਕਰਨ ਗਈ ਸੀ ਔਰਤ ਪਰ ਪਹੁੰਚੀ ਹਸਪਤਾਲ ਦੇਖੋ ਕਿਵੇਂ

Htv Punjabi

ਗੱਡੀ ‘ਚ ਬੈਠਣ ਲੱਗੇ ਧਿਆਨ ਰੱਖਿਆ ਕਰੋ, ਕੋਈ ਪਤਾ ਨਹੀਂ ਲੱਗਦਾ

htvteam

Leave a Comment