Htv Punjabi
Punjab

ਨਾਬਾਲਿਗ ਨਾਲ ਕੁਕਰਮ ਅਤੇ ਧਮਕਾਉਣ ‘ਤੇ 3 ਲੋਕਾਂ ‘ਤੇ ਕੇਸ ਦਰਜ

ਸਾਦਿਕ : ਨਾਬਾਲਿਕ ਕੁੜੀ ਦਾ ਅਪਹਰਣ ਕਰ ਉਸ ਨੂੰ ਘਰ ਲੈ ਜਾ ਕੇ ਉਸ ਨਾਲ ਕੁਕਰਮ ਕਰਨ ਅਤੇ ਦੱਸਣ ‘ਤੇ ਜਾਨ ਤੋਂ ਮਾਰਨ ਦੀ ਧਮਕੀਆਂ ਦੇਣ ਦੇ ਇਲਜ਼ਾਮ ਵਿੱਚ ਥਾਣਾ ਸਾਦਿਕ ਦੀ ਪੁਲਿਸ ਨੇ ਤਿੰਨ ਨੌਜਵਾਨਾਂ ‘ਤੇ ਮਾਮਲਾ ਦਰਜ ਕੀਤਾ ਹੈ l ਥਾਣਾ ਸਾਦਿਕ ਦੇ ਅਧੀਨ ਆਉਂਦੇ ਪਿੰਡ ਦੀ ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਤਿੰਨ ਮੁੰਡਿਆਂ ਨੇ ਉਸ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਉਸ ਦਾ ਅਪਹਰਣ ਕਰ ਕਾਟੋ ਨਾਮ ਦੇ ਮੁੰਡੇ ਦੇ ਘਰ ਲੈ ਗਏ ਅਤੇ ਉੱਥੇ ਕਾਟੋ ਨਾਮ ਦੇ ਮੁੰਡੇ ਨੇ ਉਸ ਨਾਲ ਕੁਕਰਮ ਕੀਤਾ ਅਤੇ ਬਾਕੀ ਦੋਨੋਂ ਸਾਥੀ ਘਰ ਦੇ ਬਾਹਰ ਖੜੇ ਹੋ ਕੇ ਪਹਿਰਾ ਦਿੰਦੇ ਰਹੇ l ਕੁਕਰਮ ਦੇ ਬਾਅਦ ਇਨ੍ਹਾਂ ਨੌਜਵਾਨਾਂ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਦੇ ਬਾਪ ਦੀ ਹੱਤਿਆ ਕਰ ਦੇਣਗੇ l

Related posts

ਭੁੱਲਕੇ ਵੀ ਸਰੀਰ ਦੀਆਂ ਇਨ੍ਹਾਂ ਥਾਵਾਂ ‘ਤੇ ਨਾ ਰੱਖੋ ਮੋਬਾਇਲ

htvteam

ਮਹਾਰਾਣੀ ਪ੍ਰਨੀਤ ਕੌਰ ਪੱਤਰਕਾਰਾਂ ‘ਤੇ ਹੋਏ ਹਮਲਿਆਂ ਦੀ ਆਵਾਜ਼ ਪਾਰਲੀਮੈਂਟ ‘ਚ ਚੁੱਕਣਗੇ

Htv Punjabi

ਅਰਵਿੰਦ ਕੇਜਰੀਵਾਲ ਨੇ ‘ਆਪ’ ਦੇ ਸੱਤਾ ‘ਚ ਆਉਣ ‘ਤੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ

htvteam

Leave a Comment