Htv Punjabi
Uncategorized

Paris Olympic: ਫਾਈਨਲ ‘ਚ ਪੁੱਜੀ ਵਿਨੇਸ਼ ਫੋਗਾਟ ਅਯੋਗ ਕਰਾਰ, ਮੈਡਲ ਦਾ ਸੁਪਨਾ ਟੁੱਟਿਆ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਓਲੰਪਿਕ ਵਿੱਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।

ਇਹ ਜਾਣਕਾਰੀ ਦਿੰਦਿਆਂ ਭਾਰਤੀ ਓਲੰਪਿਕ ਸੰਘ ਨੇ ਦੱਸਿਆ ਕਿ ਸਾਡੀ ਰਾਤ ਭਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਉਸ ਦਾ ਵਜ਼ਨ 50 ਕਿਲੋ ਤੋਂ ਥੋੜ੍ਹਾ ਜਿਹਾ ਜ਼ਿਆਦਾ ਪਾਇਆ ਗਿਆ। ਸੈਮੀਫਾਈਨਲ ‘ਚ ਵਿਨੇਸ਼ ਫੋਗਾਟ ਨੇ ਕਿਊਬਾ ਦੇ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ ਸੀ। ਆਪਣੀ ਸ਼੍ਰੇਣੀ ਦੇ ਪਹਿਲੇ ਮੈਚ ਵਿੱਚ ਉਸ ਦਾ ਸਾਹਮਣਾ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨਾਲ ਹੋਇਆ। ਵਿਨੇਸ਼ ਨੇ ਸੁਸਾਕੀ ਨੂੰ 3-2 ਨਾਲ ਹਰਾਇਆ ਸੀ।

Related posts

iPhone 12 ਸੀਰੀਜ਼ ਦੀ ਭਾਰਤੀ ਕੀਮਤ ਅਤੇ ਵਿਕਰੀ ਦੀ ਤਰੀਕ ਦਾ ਹੋਇਆ ਐਲਾਨ

htvteam

ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਪੜ੍ਹੋ ਚੜ੍ਹੇ ਮਹੀਨੇ ਹੋਰ ਕੀ ਹੋਏ ਬਦਲਾਅ

htvteam

ਸਿਪਾਹੀ ਨੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਹੀ ਬਣਾਇਆ ਬੰਧਕ, ਚਲੀਆਂ 50 ਰਾਊਂਡ ਗੋਲੀਆਂ, ਫੈਲੀ ਦਹਿਸ਼ਤ, ਦੇਖੋ ਕਿਉਂ  

Htv Punjabi

Leave a Comment