Htv Punjabi
Punjab Video

ਯੂਥ ਅਕਾਲੀ ਲੀਡਰ ਨੇ ਕੈਮਰੇ ਸਾਹਮਣੇ ਟੱਪੀਆਂ ਸ਼ਰਮ ਦੀਆਂ ਹੱਦਾਂ, ਸੁੰਨੀ ਗਲੀ ਦੇਖ ਨੌਜਵਾਨ ਨੂੰ ਖਿੱਚ ਕੇ ਲੈ ਗਿਆ ਘਰ ਦੇ ਅੰਦਰ, ਰੱਸੀ ਨਾਲ ਬੰਨ੍ਹਕੇ ਕੀਤਾ ਗ਼ਲਤ ਕੰਮ ਦੇਖੋ LIVE ਤਸਵੀਰਾਂ 

ਲੁਧਿਆਣਾ (ਸੁਰਿੰਦਰ ਸੋਨੀ) :- ਬੀਤੀ ਦਿੰਨ ਟਿੱਬਾ ਰੋਡ ਦੇ ਮੂਹੱਲਾ ਸੱਤ ਕਰਤਾਰ ‘ਚ ਇੱਕ ਯੂਥ ਅਕਾਲੀ ਨੇਤਾ ਐਸ ਪੀ ਯਾਦਵ ਦੀ ਗਲੀ ਵਿੱਚੋ ਲੰਗ ਰਹੇ ਇੱਕ ਨੌਜਵਾਨ ਨਾਲ ਉਸ ਵੇਲੇ ਹੋਈ ਮਾਮੂਲੀ ਬਹਿਸ ਕੁੱਟਮਾਰ ਚ ਬਾਦਲ ਗਈ ਜਦੋਂ ਮੌਕੇ ਤੇ ਨਬਨੈ ਗਈ ਵੀਡੀਓ ਮੁਤਾਬਕ ਯਾਦਵ ਉਸ ਨੌਜਵਾਨ ਨੂੰ ਖਿੱਚ ਕੇ ਆਪਣੇ ਘਰ ਦੇ ਅੰਦਰ ਲੈ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਬੰਨ੍ਹਕੇ ਕੁੱਟਿਆ। ਵੀਡੀਓ ਅਨੁਸਾਰ ਇਸ ਕੁੱਟ ਮਾਰ ਵਿੱਚ ਅਕਾਲੀ ਨੇਤਾ ਦੇ ਘਰ ਦੀਆਂ ਔਰਤਾਂ ਵਲੋਂ ਵੀ ਉਸ ਦਾ ਸਾਥ ਦਿੰਦੇ ਹੋਏ ਰਸੀਆਂ ਨਾਲ ਉਸ ਨੌਜਵਾਨ ਨੂੰ ਬੰਨਣ ਵਿੱਚ ਯਾਦਵ ਦੀ ਮੱਦਦ ਕਰਨ ਤੋਂ ਇਲਾਵਾ ਨੌਜਵਾਨ ਦੀ ਕੁੱਟ ਮਾਰ ਵੀ ਕੀਤੀ ਗਈ। ਇਸ ਵਾਇਰਲ ਹੋਈ ਵੀਡੀਓ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਯੂਥ ਅਕਾਲੀ ਨੇਤਾ ਯਾਦਵ ਨੇ ਆਪਣੀ ਕਾਰ ਗਲੀ ਦੇ ਬਿੱਲਕੁਲ ਵਿਚਕਾਰ ਖੜੀ ਕੀਤੀ ਹੋਈ ਸੀ ਤੇ ਉਸ ਵੇਲੇ ਉਹ ਖੁਦ ਉਸ ਕਾਰ ‘ਚ ਸਵਾਰ ਸੀ ,ਜਦੋਂ ਉਸੇ ਵਕਤ ਯਾਦਵ ਦੀ ਗਲੀ ‘ਚ ਹੀ ਰਹਿਣ ਵਾਲਾ ਨੌਜਵਾਨ ਸੁਖਜਿੰਦਰ ਸਿੰਘ ਆਪਣੀ ਸਕੂਟਰੀ ਤੇ ਆ ਗਿਆ।
ਸੁਖਜਿੰਦਰ ਸਿੰਘ ਦਾ ਦੋਸ਼ ਹੈ ਕਿ ਜਦੋਂ ਉਹ ਆਪਣੀ ਸਕੂਟਰੀ ਨੂੰ ਸਹੀ ਢੰਗ ਨਾਲ ਕੱਢ ਕੇ ਲਿਜਾ ਰਿਹਾ ਸੀ ਤਾਂ ਅਕਾਲੀ ਨੇਤਾ ਨੇ ਉਸ ਨੂੰ ਗਾਲ੍ਹ ਕੱਢ ਦਿਤੀ।  ਜਿਸ ‘ਤੇ ਉਹ ਜਦੋਂ ਆਪਣੀ ਸਕੂਟਰੀ ਖੜ੍ਹੀ ਕਰ ਕੇ ਉਸ ਅਕਾਲੀ ਨੇਤਾ ਨੂੰ ਗਾਲ੍ਹੀ ਗਲੋਚ ਕਰਨ ਦਾ ਕਾਰਣ ਪੁੱਛਣ ਗਿਆ ਤਾਂ ਅਗੋ ਉਸ ਅਕਾਲੀ ਨੇਤਾ ਨੇ ਫਿਰ ਗਾਲ੍ਹ ਕੱਢ ਕੇ ਪਹਿਲਾਂ ਆਪਣੇ ਘਰ ਦੇ ਬਾਹਰ ਉਸ ਦੀ ਕੁੱਟ ਮਾਰ ਕੀਤੀ।  ਜਿਸ ਦੌਰਾਨ ਉਥੇ ਉਸ ਦਾ ਭਰਾ ਅਤੇ ਉਸ ਦੇ ਹੋਰ ਸਾਥੀ ਆ ਗਏ ਅਤੇ ਉਸ ਮਗਰੋਂ ਉਹ ਉਸ ਨੂੰ ਘੜੀਸ ਕੇ ਆਪਣੇ ਘਰ ਅੰਦਰ ਲੈ ਗਿਆ।
ਜਿੱਥੇ ਉਸ ਵਲੋਂ ਆਪਣੀ ਮਾਂ ਭਰਾ ਅਤੇ ਹੋਰ ਸਾਥੀਆਂ ਦੀ ਮੱਦਦ ਨਾਲ ਰਸੀਆਂ ਨਾਲ ਬੰਨ੍ਹ ਕੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਪੀੜਿਤ ਦਾ ਦੋਸ਼ ਹੈ ਕਿ ਜਦੋ ਉਸ ਦੇ ਪਿਤਾ ਵਲੋਂ ਉਕਤ ਅਕਾਲੀ ਨੇਤਾ ਨੂੰ ਅਜਿਹਾ ਨਾ ਕਰਣ ਲਈ ਕਿਹਾ ਤਾਂ ਉਸ ਅਕਾਲੀ ਨੇਤਾ ਵਲੋਂ ਆਪਣੀ ਪੁਲਿਸ ਦੀ ਪੁਹੰਚ ਦਾ ਰੋਅਬ ਪਾਉਂਦੇ ਹੋਏ ਉਸ ਨੂੰ ਵੀ ਗਾਲ੍ਹਾਂ ਕੱਡੀਆਂ . ਇਸ ਦੌਰਾਨ ਉਸ ਦੇ ਪਿਤਾ ਵਲੋਂ ਉਸ ਅਕਾਲੀ ਨੇਤਾ ਯਾਦਵ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਕੀਤੀ ਜਾਣ ਵਾਲੀ ਕੁੱਟ ਮਾਰ ਦੀ ਆਪਣੇ ਮੋਬਾਈਲ ‘ਤੇ ਵੀਡੀਓ ਬਣਾ ਲਈ ਜਿਸ ਨੂੰ ਉਹਨਾਂ ਵਲੋਂ ਪੁਲਿਸ ਕਮਿਸ਼ਨਰ ਨੂੰ ਭੇਜਿਆ ਅਤੇ ਇਨਸਾਫ ਦੀ ਮੰਗ ਕੀਤੀ ,ਕੁੱਝ ਮੂਹੱਲਾ ਨਿਵਾਸੀਆਂ ਵਲੋਂ ਵੀ ਉਕਤ ਅਕਾਲੀ ਨੇਤਾ ਯਾਦਵ ਤੇ ਕਈ ਤਰਾਂ ਦੇ ਦੋਸ਼ ਲਾਏ ਗਏ ਹਨ।
ਉਧਰ ਦੂਜੇ ਪਾਸੇ ਅਕਾਲੀ ਨੇਤਾ ਐਸ ਪੀ ਯਾਦਵ ਨੇ ਇਸ ਮਾਮਲੇ ਦੀ ਸਫਾਈ ਦੇਂਦੀਆਂ ਕਿਹਾ ਕਿ ਇਸ ਘਟਨਾ ਪਿਛੇ ਰਾਜਨੀਤਕ ਹੱਥ ਹੈ ,ਉਸ ਵਲੋਂ ਨੌਜਵਾਨ ਨਾਲ ਆਪਣੇ ਘਰ ਲਿਜਾ ਕੇ ਇਸ ਲਈ ਕੁੱਟ ਮਾਰ ਕੀਤੀ ਗਈ ਕਿਉਕੀ ਉਹ ਨਹੀਂ ਚਾਹੁੰਦਾ ਸੀ ਕਿ ਬਾਹਰ ਮਾਹੌਲ ਖਰਾਬ  ਹੋਵੇ।
ਇਸ ਸਬੰਧ ‘ਚ ਜਦੋ ਇਸ ਮਾਮਲੇ ਚ ਥਾਣਾ ਟਿੱਬਾ ਦੇ ਮੁਖੀ ਸੁੱਖਦੇਵ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ,ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ,
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਆਹ ਮੁੰਡੇ ਨੇ ਚੜ੍ਹਦੀ ਜਵਾਨੀ ਚ ਦੇਖੋ ਕੀ ਕੀਤਾ

htvteam

ਲਓ ਜੀ ਮੌਸਮ ਵਿਭਾਗ ਦੇ ਵੱਲੋਂ ਕਰਤੀ ਭਵਿੱਖਬਾਣੀ !

htvteam

ਆਪਣੇ ਜਵਾਕਾਂ ਦਾ ਦੁਸ਼ਮਣਾ ਤੋਂ ਰੱਖੋ ਖਿਆਲ

htvteam

Leave a Comment