ਜਲੰਧਰ : ਇੱਥੋਂ ਦੇ ਸਿਵਿਲ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਨਵਾਂ ਸੰਕਟ ਖੜਾ ਹੋ ਗਿਆ ਹੈ।ਵੀਰਵਾਰ ਦੇਰ ਰਾਤ ਨੀਰਜ ਤਿਵਾਰੀ ਦੀ ਮੌਤ ਨੂੰ ਹਾਰਟ ਅਟੈਕ ਦੱਸ ਕੇ ਸਿਵਿਲ ਹਸਪਤਾਲ ਪ੍ਰਸ਼ਾਸਨ ਨੇ ਨਾ ਸਿਰਫ ਉਸ ਦੀ ਲਾਸ਼ ਨੂੰ ਪਰਿਵਾਰ ਨੂੰ ਦੇ ਦਿੱਤਾ ਬਲਕਿ ਡਬਲਿਊਐਚਓ ਦੀ ਗਾਈਡਲਾਈਨ ਦੇ ਮੁਤਾਬਿਕ ਅੰਤਿਮ ਸੰਸਕਾਰ ਵਿੱਚ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਗਿਆ।
ਸਿਹਤ ਵਿਭਾਗ ਨੇ ਜਲੰਧਰ ਵਿੱਚ ਮੌਤ ਦੀ ਸੰਖਿਆ ਵੀ 9 ਦੱਸੀ ਅਤੇ 10ਵੀਂ ਮੌਤ ਤੇ ਲੀਪੀਪੋਤੀ ਕਰ ਦਿੱਤੀ।ਹਾਲਾਤ ਇਹ ਹੈ ਕਿ ਨੀਰਜ ਤਿਵਾਰੀ ਦਾ ਸੰਸਕਾਰ ਮਾਡਲ ਹਾਊਸ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਅਤੇ ਅਗਲੇ ਦਿਨ ਪਰਿਵਾਰ ਦੇ ਸੈਂਪਲ ਲਏ ਗਏ ਤਾ 4 ਮੈ਼ਬਰ ਕੋਰੋਨਾ ਪੀੜਿਤ ਮਿਲੇ।
ਸਿਹਤ ਵਿਭਾਗ ਨੇ ਇਸ ਮਾਮਲੇ ਵਿੱਚ ਚੁੱਪ ਧਾਰ ਲਈ ਹੈ।ਕੋਰੋਨਾ ਦੇ ਨੋਡਲ ਅਧਿਕਾਰੀ ਡਾ. ਟੀਪੀ ਸਿੰਘ ਮੰਨਦੇ ਹਨ ਕਿ ਨੀਰਜ ਦੀ ਮੌਤ ਦੇ ਬਾਅਦ ਸੈਂਪਲ ਨਹੀਂ ਲਏ ਗਏ ਸਨ ਅਤੇ ਨਾ ਹੀ ਪ੍ਰੋਟੋਕਾਲ ਦੇ ਅਨੁਸਾਾਰ ਅੰਤਿਮ ਸੰਸਕਾਰ ਕੀਤਾ ਗਿਆ।ਵੀਰਵਾਰ ਦੀ ਦੇਰ ਰਾਤ ਨੀਰਜ ਤਿਵਾਰੀ ਦੀ ਹਾਲਤ ਵਿਗੜੀ ਤਾਂ ਐਂਬੂਲੈਂਸ ਰਾਹੀਂ ਜਲੰਧਰ ਦੇ ਸਰਕਾਰੀ ਕੋਰੋਨਾ ਹਸਪਤਾਲ ਲਿਆਂਦਾ ਗਿਆ।
ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਐਂਬੂਲੈਂਸ ਈਐਸਆਈ ਹਸਪਤਾਲ ਚਲੀ ਗਈ।ਉੱਥੇ ਨੀਰਜ ਤਿਵਾਰੀ ਦੀ ਮੋਤ ਹੋ ਗਈ।ਸਿਹਤ ਵਿਭਾਗ ਦੇ ਕੋਲ ਜਾਣਕਾਰੀ ਸੀ ਕਿ ਨੀਰਜ ਦੇ ਫੇਫੜਿਆਂ ਵਿੱਚ ਸਮੱਸਿਆ ਸੀ ਅਤੇ ਉਹ ਨਿਮੂਨੀਆ ਦਾ ਇਲਾਜ ਕਰਵਾ ਰਹੇ ਸਨ।ਪਰ ਵਿਭਾਗ ਨੇ ਇਸ ਤੇ ਪੂਰੀ ਲੀਪਾਪੋਤੀ ਜਾਰੀ ਰੱਖੀ ਕਿਉਂਕਿ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਸਿਹਤ ਵਿਭਾਗ ਦੇ ਸਕੱਤਰ ਅਨੁਰਾਗ ਅਗਰਵਾਲ ਨੇ ਦੌਰਾ ਕਰਨਾ ਸੀ।ਅਜਿਹੇ ਵਿੱਚ ਸਿਹਤ ਵਿਭਾਗ ਨੇ ਮੌਤ ਦੇ ਬਾਅਦ ਨੀਰਜ ਤਿਵਾਰੀ ਦੇ ਸੈਂਪਲ ਨਹੀਂ ਲਏ ਅਤ ਐਂਬੂਲੈਂਸ ਰਾਹੀਂ ਲਾਸ਼ ਨੂੰ ਘਰ ਭੇਜ ਦਿੱਤਾ।ਕੋਰੋਨਾ ਸੈਂਟਰ ਵਿੱਚ ਨੀਰਜ ਤਿਵਾਰੀ ਦੀ ਐਂਟਰੀ ਵੀ ਨਹੀਂ ਕੀਤੀ ਗਈ। ਉਨ੍ਹਾਂ ਨੂੰ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ।
ਸ਼ੁੱਕਰਵਾਰ ਨੂੰ ਨੀਰਜ ਤਿਵਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਵਿੱਚ ਕਾਫੀ ਲੋਕ ਸ਼ਾਮਿਲ ਹੋਏ।ਅੰਤਿਮ ਸੰਸਕਾਰ ਦੇ ਬਾਅਦ ਲੋਕਾਂ ਨੇ ਰੌਲਾ ਪਾਇਆ ਕਿ ਉਸ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।ਇਸ ਤੇ ਬਾਅਦ ਸਿਹਤ ਵਿਭਾਗ ਨੇ ਪਰਿਵਾਰ ਦੇ ਸੈਂਪਲ ਲਏ ਤਾਂ 4 ਮੈਂਬਰ ਕੋਰੋਨਾ ਪ੍ਰਭਾਵਿਤ ਮਿਲੇ।ਲਾਪਰਵਾਹੀ ਦੇਖੋ ਕਿ ਤਿਵਾਰੀ ਦਾ ਇਲਾਜ ਜਿਸ ਨਿੱਜੀ ਹਸਪਤਾਲ ਜਾਂਚਿਕਿਤਿਸਕ ਤੋਂ ਚੱਲ ਰਿਹਾ ਸੀ, ਉਸ ਨੇ ਵੀ ਇਸ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਨਹੀਂ ਕੀਤਾ।
ਮਿਲੀ ਜਾਣਕਾਰੀ ਦੇ ਅਨੁਸਾਾਰ ਇੱਕ ਕਾਗਰਸੀ ਨੇਤਾ ਨੇ ਵੀ ਪਿਛਲੇ ਦਿਨੀਂ ਨੀਰਜ ਤਿਵਾਰੀ ਦੇ ਘਰ ਗਏ ਸਨ।ਉਹ ਕਾਂਗਰਸੀ ਨੇਤਾ ਹਾਲ ਹੀ ਵਿੱਚ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ ਪਰ ਉਸ ਨੇ ਆਪਣੀ ਸੂਚੀ ਵਿੱਚ ਨੀਰਜ ਤਿਵਾਰੀ ਦਾ ਨਾਮ ਨਹੀਂ ਦਿੱਤਾ ਸੀ। ਜਦ ਨੀਰਜ ਦੀ ਮੌਤ ਹੋ ਗਈ ਤਾਂ ਸਾਹਮਣੇ ਆਇਆ ਕਿ ਉਹ ਕੋਰੋਨਾ ਤੋਂ ਪ੍ਰਭਾਵਿਤ ਸੀ।
ਨੀਰਜ ਦੀ ਭੈਣ ਵੀ ਕੋਰੋਨਾ ਪ੍ਰਭਾਵਿਤ ਮਿਲੀ ਹੈ।ਉਨ੍ਹਾਂ ਦਾ ਕਹਿਣਾਾ ਹੈ ਕਿ ਨੀਰਜ ਕਾਫੀ ਬੀਮਾਰ ਚੱਲ ਰਿਹਾ ਸੀ ਅਤੇ ਵੀਰਵਾਰ ਨੂੰ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ, ਤਦ ਉਸ ਨੂੰ ਹਸਪਤਾਲ ਲੈ ਗਏ ਸਨ, ਜਿੱਥੇ ਉਸ ਦੀ ਮੌਤ ਹੋ ਗਈ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਨੇ ਇਹੀ ਕਿਹਾ ਹੈ ਕਿ ਨੀਰਜ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।ਬਹਰਹਾਲ, ਪੂਰੇ ਮਾਡਲ ਹਾਊਸ ਇਲਾਕੇ ਵਿੱਚ ਦਹਿਸ਼ਤ ਹੈ।ਡਾਕਟਰ ਟੀਪੀ ਸਿੰਘ ਕਹਿੰਦੇ ਹਨ ਕਿ ਨੀਰਜ ਦੀ ਮੌਤ ਕਿਵੇਂ ਹੋਈ, ਉਹ ਇਸ ਤੇ ਮੋਹਰ ਨਹੀਂ ਲਾ ਸਕਦੇ, ਕਿਉਂਕਿ ਸੈਂਪਲ ਲਏ ਹੀ ਨਹੀਂ ਗਏ ਸਨ।ਪਰ ਸ਼ੱਕ ਜ਼ਰੂਰ ਹੈ ਕਿ ਮੌਤ ਕੋਰੋਨਾ ਨਾਲ ਹੋਈ ਹੈ।