Htv Punjabi
Uncategorized

ਜਿਸ ਗਲਵਾਂ ਘਟੀ ਨੇ 1962 ‘ਚ ਭਾਰਤ ਚੀਨ ਜੰਗ ਕਾਰਵਾਈ ਸੀ, ਉਸੇ ਗਲਵਾਂ ਘਾਟੀ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਇੱਕ ਵਾਰ ਫੇਰ ਮਰਨੇ ਸ਼ੁਰੂ, ਦੇਖੋ ਪੂਰਾ ਸੱਚ

ਨਵੀੱ ਦਿੱਲੀ : ਵਾਸਤਵਿਕ ਨਿਯੰਤਰਣ ਰੇਖਾ ਤੇ ਜਾਰੀ ਤਨਾਤਨੀ ਅੰਤ ਵਿੱਚ ਖੂਨੀ ਸੰਘਰਸ਼ ਵਿੱਚ ਤਬਦੀਲ ਹੋ ਗਈ।ਗਲਵਾਂ ਘਾਟੀ ਵਿੱਚ ਭਾਰਤ ਦਾ ਸੜਕ ਬਣਾਉਣਾ ਚੀਨ ਨੂੰ ਪਚ ਨਹੀਂ ਰਿਹਾ ਹੈ, ਹਾਲਾਂਕਿ ਇਹ ਸੜਕ ਪੂਰੀ ਤਰ੍ਹਾਂ ਭਾਰਤੀ ਸੀਮਾ ਹੈ।ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀ ਦੇ ਲਈ ਮਸ਼ਹੂਰ ਚੀਨੀਆਂ ਨੇ ਹਰ ਮੌਕੇ ਤੇ ਦੋਹਰੀ ਚਾਲ ਚੱਲੀ ਹੈ।ਇੱਕ ਪਾਸੇ ਚੀਨ ਦੇ ਨੇਤਾ ਗੱਲਬਾਤ ਦਾ ਰਾਗ ਅਲਾਪਦੇ ਹਨ, ਤੇ ਦੂਸਰੇ ਪਾਸੇ ਉਸ ਦੇ ਸੈਨਿਕ ਅਚਾਨਕ ਹਮਲਾ ਕਰ ਦਿੰਦੇ ਹਨ।ਇਸ ਵਾਰ ਵੀ ਚੀਨ ਲਗਾਤਾਰ ਗੱਲਬਾਤ ਨਾਲ ਵਿਵਾਦ ਦਾ ਹੱਲ ਦਾ ਢਿੰਡੋਰਾ ਪਿੱਟ ਰਿਹਾ ਸੀ ਪਰ ਸੋਮਵਾਰ ਦੀ ਰਾਤ ਉਸ ਨੇ ਆਪਣਾ ਚਰਿੱਤਰ ਦਿਖਾ ਦਿੱਤਾ।

ਜਿਸ ਗਲਵਾਂ ਘਾਟੀ ਵਿੱਚ ਤਨਾਅ ਦੇ ਬਾਅਦ ਭਾਰਤ ਅਤੇ ਚੀਨ ਦੇ ਵਿੱਚ 1962 ਵਿੱਚ ਯੁੱਧ ਦੀ ਨੋਬਤ ਆਈ, ਉਸੀ ਗਲਵਾਂ ਘਾਟੀ ਵਿੱਚ ਦੋਨੋਂ ਦੇਸ਼ਾਂ ਦੀ ਸੈਨਾਵਾਂ ਦੇ ਵਿੱਚ ਹਿੰਸਕ ਝੜਪ ਹੋਈ।ਦਰਅਸਲ, ਗਲਵਾਂ ਘਾਟੀ ਸਾਮਰਿਕ ਅਤੇ ਰਣਨੀਤਿਕ ਦ੍ਰਿਸ਼ਟੀ ਤੋਂ ਚੀਨ ਵਾਸਤਵਿਕ ਨਿਯੰਤਰਣ ਰੇਖਾ ਤੇ ਇੱਕਤਰਫਾ ਵਾਧਾ ਲੈਦ ਤੋਂ ਰੋਕਦੀ ਹੈ।

ਇਹੀ ਕਾਰਨ ਹੈ ਕਿ ਚੀਨ ਅਰਸੇ ਤੋਂ ਇਸ ਘਾਟੀ ਤੇ ਨਿਗ੍ਹਾ ਲਾ ਕੇ ਬੈਠਾ ਸੀ।1962 ਦੀ ਜੰਗ ਵਿੱਚ ਗਲਵਾਂ ਘਾਟੀ ਵਿੱਚ ਗੋਰਖਾ ਸੈਨਿਕਾਂ ਦੀ ਪੋਸਟ ਨੂੰ ਚੀਨੀ ਸੈਨਾ ਨੇ 4 ਮਹੀਨੇ ਤੱਕ ਘੇਰ ਕੇ ਰੱਖਿਆ ਸੀ।ਇਸ ਦੌਰਾਨ 33 ਭਾਰਤੀਆਂ ਦੀ ਜਾਨ ਗਈ ਸੀ।ਇਹ ਘਾਟੀ ਚਾਰੇ ਪਾਸੇ ਤੋਂ ਬਰਫੀਲੀ ਪਹਾੜੀਆਂ ਨਾਲ ਘਿਰੀ ਹੈ।

ਘਾਟੀ ਦੇ ਦੋਨੋਂ ਪਾਸੇ ਦੇ ਪਹਾੜ ਭਾਰਤੀ ਸੈਨਿਕਾਂ ਨੂੰ ਵਧਾ ਦਿੰਦੇ ਹਨ।ਇਸੀ ਘਾਟੀ ਵਿੱਚ ਸ਼ਯੋਕ ਅਤੇ ਗਲਵਾਂ ਨਦੀਆਂ ਦਾ ਸੰਗਮ ਹੁੰਦਾ ਹੈ।ਸਾਲ 1962 ਦੇ ਯੁੱਧ ਵਿੱਚ ਚੀਨ ਨੇ ਆਪਣੇ ਦਾਅਵੇ ਤੇ ਜਿ਼ਆਦਾ ਹਿੱਸੇ ਤੇ ਕਬਜ਼ਾ ਕਰ ਲਿਆ।ਇਸ ਦੇ ਬਾਵਜੂਦ ਇਹ ਘਾਟੀ ਉਸ ਦੀ ਪਹੁੰਚ ਤੋਂ ਦੂਰ ਸੀ।

ਚੀਨ ਚਾਹੁੰਦਾ ਹੈ ਕਿ ਸਿ਼ਨਜਿਆਂਗ ਅਤੇ ਤਿੱਬਤ ਦੇ ਵਿੱਚ ਬਣਿਆ ਰਾਜਮਾਰਗ ਜੀ 219 ਭਾਰਤ ਦੀ ਆਸਾਨ ਪਹੁੰਚ ਨਹੀਂ ਹੈ।ਇਸ ਰਾਜਮਾਰਗ ਦਾ 179 ਕਿਲੋਮੀਟਰ ਹਿੱਸਾ ਅਕਸਾਈ ਚਿੰਨ ਵਿੱਚ ਹੈ, ਜਿਸ ਤੇ ਚੀਨ ਦਾ ਕਬਜ਼ਾ ਹੈ।

ਮੁਸ਼ਕਿਲ ਇਹ ਹੈ ਕਿ ਸਾਮਰਿਕ ਦ੍ਰਿਸ਼ਟੀ ਤੋਂ ਅਹਿਮ ਹੋਣ ਦੇ ਕਾਰਨ ਭਾਰਤ ਨੇ ਚੀਨ ਨਾਲ ਯੁੱਧ ਤੋਂ ਪਹਿਲਾਂ ਹੀ ਇਸ ਘਾਟੀ ਵਿੱਚ ਚੌਂਕੀ ਬਣਾ ਲਈ ਸੀ।ਇਸੀ ਚੌਂਕੀ ਅਤੇ ਗਲਵਾਂ ਘਾਟੀ ਤੋਂ ਭਾਰਤੀ ਸੈਨਾ ਦੀ ਸਾਮਰਿਕ ਦ੍ਰਿਸ਼ਟੀ ਤੋਂ ਬੇਹੱਦ ਅਹਿਮ ਸੜਕ ਗੁਜਰਦੀ ਹੈ, ਜਿਹੜਾ ਦੌਲਤ ਬੇਗ ਓਲਡੀ ਤੱਕ ਜਾਂਦੀ ਹੈ।

ਗਲਵਾਂ ਘਾਟੀ ਅਕਸਾਈ ਚਿੰਨ ਖੇਤਰ ਵਿੱਚ ਹੈ।ਇਸ ਦੇ ਪੱਛਮੀ ਇਲਾਕੇ ਤੇ 1956 ਤੋਂ ਚੀਨ ਆਪਣੇ ਕਬਜ਼ੇ ਦਾ ਦਾਅਵਾ ਕਰਦਾ ਆ ਰਿਹਾ ਹੈ।1960 ਵਿੱਚ ਅਚਾਨਕ ਗਲਵਾਂ ਨਦੀ ਦੇ ਪੱਛਮੀ ਇਲਾਕੇ, ਆਲੇ ਦੁਆਲੇ ਦੀ ਪਹਾੜੀਆਂ ਅਤੇ ਸ਼ਯੋਕ ਨਦੀ ਘਾਟੀ ਤੇ ਚੀਨ ਆਪਣਾ ਦਾਅਵਾ ਕਰਨ ਲੱਗਾ ਪਰ ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਅਕਸਾਈ ਚਿਨ ਵੁਸ ਦਾ ਇਲਾਕਾ ਹੈ।ਇਸ ਦੇ ਬਾਅਦ ਹੀ 1962 ਵਿੱਚ ਭਾਰਤ ਚੀਨ ਦੇ ਵਿੱਚ ਯੁੱਧ ਹੋਇਆ ਸੀ।

Related posts

ਪ੍ਰੇਮੀ ਨਾਲ ਫਰਾਰ ਹੋ ਰਹੀ ਸੀ ਭੈਣ, ਭਰਾ ਨੇ ਜਦੋਂ ਆਟੋ ‘ਤੇ ਪਿੱਛਾ ਕੀਤਾ ਤਾਂ ਸਭ ਖਤਮ

htvteam

ਹੁਣ ਇੱਕ UPI ਅਕਾਊਂਟ ਤੋਂ 5 ਲੋਕ ਕਰ ਸਕਣਗੇ ਭੁਗਤਾਨ

htvteam

ਭਾਰਤ ਵਿੱਚ ਆਈਫੋਨ-16 ਸੀਰੀਜ਼ ਦੀ ਵਿਕਰੀ ਅੱਜ ਤੋਂ ਸ਼ੁਰੂ

htvteam

Leave a Comment