ਫ਼ਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਦੀ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਵੱਡੇ ਪੱਧਰ ‘ਤੇ ਧੌਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ l ਇਸਦੇ ਤਹਿਤ ਸਰਹਿੰਦ ਵਿੱਚ ਕਈ ਅਜਿਹੇ ਲੋਕਾਂ ਦੇ ਨਕਲੀ ਕਾਰਡ ਬਣਾ ਦਿੱਤੇ ਗਏ ਹਨ, ਜੋ ਇਸਦੇ ਲਾਇਕ ਹੀ ਨਹੀਂ ਸੀ l ਇਨ੍ਹਾਂ ਵਿੱਚ ਕਈ ਬਿਜਨਸਮੈਨ ਵੀ ਸ਼ਾਮਿਲ ਹਨ l ਇਨ੍ਹਾਂ ਦੇ ਕਾਰਡ ਘਰ ਘਰ ਜਾ ਕੇ ਬਣਾਏ ਗਏ ਹਨ l ਇਸ ਕਾਰਡ ਦਾ ਲਾਭ ਲੈਣ ਲਈ ਜਦੋਂ ਲੋਕ ਹਸਪਤਾਲ ਵਿੱਚ ਇਲਾਜ ਕਰਵਾਉਣ ਪਹੁੰਚੇ ਤਾਂ ਪਤਾ ਲੱਗਿਆ ਕਿ ਕਾਰਡ ਨਕਲੀ ਹੈ l ਜਾਂਚ ਅੱਗੇ ਵਧੀ ਤਾਂ ਇੱਕਲੇ ਸਰਹਿੰਦ ਵਿੱਚ 400 ਦੇ ਕਰੀਬ ਕਾਰਡ ਯਾਨੀ 60 ਫ਼ੀਸਦੀ ਨਕਲੀ ਕਾਰਡ ਮਿਲੇ l ਜਿਨ੍ਹਾਂ ਵਿੱਚੋਂ 102 ਕਾਰਡ ਸਾਹਮਣੇ ਆ ਚੁੱਕੇ ਹਨ l