Htv Punjabi
Punjab Video

ਕੋਟਕਪੂਰਾ ਮਾਮਲੇ ‘ਚ ਆਇਆ ਨਵਾਂ ਮੋੜ

ਲੱਤਾਂ ਤੇ ਡੂੰਘੇ ਡੂੰਘੇ ਨਿਸ਼ਾਨ ਦਿਖਾ ਰਿਹਾ ਇਹ ਵਿਅਕਤੀ ਉਹ ਹੈ ਜਦੋਂ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ। ਉਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਉਤੇ ਫਾਈਰਿੰਗ ਕੀਤੀ ਗਈ ਜਿਸ ਦੇ ਵਿੱਚ ਅਜੀਤ ਸਿੰਘ ਨਾਂ ਦਾ ਵਿਅਕਤੀ ਜ਼ਖ਼ਮੀ ਹੋਇਆ ਸੀ। ਤੇ ਉਸ ਨੇ ਹੁਣ ਕਈ ਵੱਡੇ ਖੁਲਾਸੇ ਕਿਤੇ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਅੱਖੀਂ ਡਿੱਠਾ ਹਾਲ ਸੁਣਾਇਆ। ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਉਸ ਵੀਡਿਓ ਤੇ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਸੀ। ਪ੍ਰਦਰਸ਼ਨਕਾਰੀਆਂ ਦੇ ਵਿੱਚ ਦਫੜੀ ਮੱਚ ਗਈ ਸੀ।

ਹੁਣ ਉਕਤ ਵੀਡੀਓ ਵਾਇਰਲ ਹੋਣ ਉਪਰੰਤ ਪਹਿਲੀ ਵਾਰ ਅਜੀਤ ਸਿੰਘ ਕੈਮਰੇ ਸਾਹਮਣੇ ਆਇਆ ਹੈ ਅਤੇ ਅਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਘਟਨਾ ਦੁਰਾਨ ਕਾਫੀ ਗਿਣਤੀ ਚ ਲੋਕ ਜਖਮੀ ਹੋਏ ਸਨ ਜਿਨਾਂ ਚ ਉਸ ਤੋਂ ਇਲਾਵਾ ਇਕ ਹੋਰ ਵਿਅਕਤੀ ਦੇ ਗੋਲੀ ਲਗੀ ਸੀ ਜਿਸਨੂੰ ਲੈਕੇ 129 ਨੰਬਰ fir ਵੀ ਦਰਜ ਹੋਈ ਸੀ ਤੇ ਲਗਾਤਾਰ ਉਸ ਸਮੇ ਤੋ ਜਾਂਚ ਚਲ ਰਹੀ ਹੈ ਉਹ ਮੁੱਖ ਸ਼ਿਕਾਇਤ ਕਰਤਾ ਵੀ ਹੈ ਉਸਦੇ ਬਿਆਨ ਵੀ ਦਰਜ ਹੋਏ ਹਨ ਉਨ੍ਹਾਂ ਦਸਿਆ ਕਿ ਹੁਣ ਜੋ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕੇ ਉਹ ਗੋਲੀ ਮੇਰੇ ਸਾਥੀਆਂ ਜਾਂ ਪ੍ਰਦਰਸ਼ਨਕਾਰੀਆਂ ਵੱਲੋਂ ਹੀ ਚਲਾਈ ਗਈ ਹੈ।ਉਨ੍ਹਾਂ ਕਿਹਾ ਕਿ ਉਹ ਬੇਨਤੀ ਕਰਦਾ ਹੈ ਐਸ ਆਈ ਟੀ ਨੂੰ ਕੇ ਉਹ ਬਰੀਕੀ ਨਾਲ ਜਾਂਚ ਕਰਨ ਸਾਰੇ ਸਬੂਤ ਅਦਾਲਤ ਦੇ ਸਾਹਮਣੇ ਰੱਖਣ ਕਿਓਂਕਿ ਉਸਦੇ ਗੋਲੀ ਲਗੀ ਹੈ ਉਹ ਗੋਲੀ ਚਲਾਉਣ ਵਾਲਾ ਜੋਂ ਵੀ ਵਿਅਕਤੀ ਹੈ ਭਾਵੇਂ ਪੁਲੀਸ ਕਰਮੀ ਸੀ ਭਾਵੇਂ ਹੋਰ ਵਿਅਕਤੀ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਜਾਂਚ ਦੀ ਮੰਗ ਕਰਦੇ ਹਾਂ,,,,,,,

12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਰੋਸ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ ਸੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਾਈ ਬੀਪੀ, ਥਾਈਰਾਈਡ, ਖੂਨ ਪਤਲੇ ਦੀਆਂ ਗੋਲੀਆਂ,ਜੋੜਾਂ ‘ਚ ਦਰਦ ਸਭ ਦਾ ਘਰੇਲੂ ਇਲਾਜ ਸੁਣੋ

htvteam

ਕੁੜੀ ਕਾਰਨ ਬਣਿਆ ਮਹਾਂ ਭਾਰਤ ਵਰਗਾ ਸੀਨ

htvteam

ਭਰਾ ਨੇ ਭਰਾ ਨੂੰ ਸ਼ਰਾਬ ਪਿਆ ਕੇ ਦੇਖੋ ਕੀ ਕਰਤਾ; ਵੀਡੀਓ ਹੋਈ ਵਾਇਰਲ

htvteam

Leave a Comment