Htv Punjabi
Uncategorized

PM ਮੋਦੀ ਗੁਜਰਾਤ ਦੇ ਦੌਰੇ ਤੇ ਰੱਖਣਗੇ ਵੱਡੀਆਂ ਯੋਜਨਾਵਾਂ ਦਾ ਨੀਂਹ ਪੱਥਰ…

ਪ੍ਰਧਾਨ ਮੰਤਰੀ ਨਰੇਦਰ ਮੋਦੀ ਅੱਜ ਗੁਜਰਾਤ ਦੇ ਦੌਰੇ ਤੇ ਨੇ ਉਹ ਇੱਥੋਂ ਦੇ ਕੱਛ ਦੇ ਕਿਸਾਨਾਂ ਨਾਲ ਮਿਲਕੇ ਅਤੇ ਦੇਸ਼ ਦੀ ਸਭ ਤੋਂ ਵੱਡੀ ਸੌਰ ਯੋਜਨਾ ਦੀ ਨੀਂਹ ਰੱਖਣਗੇ । ਇਹ ਹਾਇਬ੍ਰੇਡ ਨਵਿਆਉਣ ਯੋਗ ਉਰਜਾ ਪਾਰਕ ਕੱਛ ਦੇ ਪਿੰਡ ਵਿਘਾਕੋਟ ਵਿੱਚ ਬਣਾਇਆ ਜਾ ਰਿਹਾ ਹੈ । 72  ਹਜ਼ਾਰ 600 ਹੈਕਟੇਅਰ ਵਿੱਚ ਫੈਲਿਆ ਇਹ ਉਰਜਾ ਪਾਰਕ ਵਿੱਚ 30 ਗੀਗਾਬਾਇਟ ਤੱਕ ਦੀ ਬਿਜਲੀ ਬਣਾਈ ਜਾ ਸਕਦੀ ਹੈ । ਇੱਥੇ ਹਵਾ ਤੇ ਸੋਲਰ ਉਰਜਾ ਦਾ ਵਖਰਾ ਜ਼ੋਨ ਹਵੇਗਾ ।

ਪ੍ਰਧਾਨ ਮੰਤਰੀ ਦਫਤਰ (PMO) ਦੇ ਮੁਤਾਬਿਕ, ਮੋਦੀ ਇਕ ਮਿਲਕ ਪ੍ਰੋਸੇਸਿੰਗ ਅਤੇ ਪੈਕਜਿੰਗ ਯੂਨਿਟ ਦਾ ਵੀ ਨੀਂਹ ਪੱਥਰ ਵੀ ਰੱਖਣਗੇ । ਪ੍ਰਧਾਨ ਮੰਤਰੀ ਕੱਛ ਦੇ ਰੱਣ ਦਾ ਦੌਰਾ ਵੀ ਕਰਨਗੇ ਅਤੇ ਉੱਥੋਂ ਦੇ ਸੱਭਿਆਚਾਰ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ ।

ਡੀਸਲੀਨੇਸ਼ਨ  ਪਲਾਟ ਕੱਛ ਦੇ ਮੰਡਲੀ ਵਿੱਚ ਬਣਾਇਆ ਜਾ ਰਿਹਾ ਹੈ । ਇਸਦੀ ਮਦਦ ਨਾਲ ਹਰ ਦਿਨ 10 ਕਰੋੜ  (100MLD) ਲੀਟਰ ਸਮੁੰਦਰ ਦੇ ਪਾਣੀ ਨੂੰ ਪੀਣ ਦੇ ਪਾਣੀ ਵਿੱਚ ਬਦਲਿਆ ਜਾ ਸਕਦਾ ਹੈ । ਇਹ ਗੁਜ਼ਰਾਤ ਦੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਅਹਿਮ ਭੂਮਿਕਾ ਨਿਭਾਵੇਗਾ । ਇਸ ਦੇ ਕਰੀਬ ਦੇ ਖੇਤਰ ਦੇ 8 ਲੱਖ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ । ਇਹ ਗੁਜ਼ਰਾਤ ਵਿੱਚ ਬਣਾਏ ਜਾ ਰਹੇ ਪੰਜ ਡੀਸੀਲੀਨੇਸ਼ਨਲ ਵਿੱਚੋਂ ਇਕ ਬਣਾਇਆ ਜਾ ਰਿਹਾ ਹੈ ਇਸੇ ਤਰਾਂ ਹੀ ਪਲਾਂਟ ਦਹੇਜ, ਦੁਆਰਕਾ, ਘੋਗਾ ਭਾਵਨਗਰ ਅਤੇ ਗਿਰ ਸੋਮਨਾਥ ਵਿੱਚ ਵੀ ਬਣਾਇਆ ਜਾ ਰਿਹਾ ਹੈ।

Related posts

ਪਤਨੀ ਦੇ ਨਜ਼ਾਇਜ਼ ਸੰਬੰਧਾਂ ਤੋਂ ਦੁਖੀ ਪਤੀ ਵੱਲੋ ਖੁਸਕੁਸ਼ੀ ਦੀ ਕੋਸ਼ਿਸ਼

htvteam

ਟਿਕ-ਟਾਕ ਨੂੰ ਕੋਰਟ ਵੱਲੋਂ ਮਿਲੀ ਮਨਜੂਰੀ,, ਹੋਵੇਗਾ ਡਾਊਨਲੋਡ

htvteam

ਕਾਨਪੁਰ ‘ਚ ਸਾਬਰਮਤੀ ਐਕਸਪ੍ਰੈੱਸ ਦੇ 25 ਡੱਬੇ ਪਟੜੀ ਤੋਂ ਉਤਰੇ: ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ ਟ੍ਰੇਨ

htvteam