ਪ੍ਰਧਾਨ ਮੰਤਰੀ ਨਰੇਦਰ ਮੋਦੀ ਅੱਜ ਗੁਜਰਾਤ ਦੇ ਦੌਰੇ ਤੇ ਨੇ ਉਹ ਇੱਥੋਂ ਦੇ ਕੱਛ ਦੇ ਕਿਸਾਨਾਂ ਨਾਲ ਮਿਲਕੇ ਅਤੇ ਦੇਸ਼ ਦੀ ਸਭ ਤੋਂ ਵੱਡੀ ਸੌਰ ਯੋਜਨਾ ਦੀ ਨੀਂਹ ਰੱਖਣਗੇ । ਇਹ ਹਾਇਬ੍ਰੇਡ ਨਵਿਆਉਣ ਯੋਗ ਉਰਜਾ ਪਾਰਕ ਕੱਛ ਦੇ ਪਿੰਡ ਵਿਘਾਕੋਟ ਵਿੱਚ ਬਣਾਇਆ ਜਾ ਰਿਹਾ ਹੈ । 72 ਹਜ਼ਾਰ 600 ਹੈਕਟੇਅਰ ਵਿੱਚ ਫੈਲਿਆ ਇਹ ਉਰਜਾ ਪਾਰਕ ਵਿੱਚ 30 ਗੀਗਾਬਾਇਟ ਤੱਕ ਦੀ ਬਿਜਲੀ ਬਣਾਈ ਜਾ ਸਕਦੀ ਹੈ । ਇੱਥੇ ਹਵਾ ਤੇ ਸੋਲਰ ਉਰਜਾ ਦਾ ਵਖਰਾ ਜ਼ੋਨ ਹਵੇਗਾ ।

ਪ੍ਰਧਾਨ ਮੰਤਰੀ ਦਫਤਰ (PMO) ਦੇ ਮੁਤਾਬਿਕ, ਮੋਦੀ ਇਕ ਮਿਲਕ ਪ੍ਰੋਸੇਸਿੰਗ ਅਤੇ ਪੈਕਜਿੰਗ ਯੂਨਿਟ ਦਾ ਵੀ ਨੀਂਹ ਪੱਥਰ ਵੀ ਰੱਖਣਗੇ । ਪ੍ਰਧਾਨ ਮੰਤਰੀ ਕੱਛ ਦੇ ਰੱਣ ਦਾ ਦੌਰਾ ਵੀ ਕਰਨਗੇ ਅਤੇ ਉੱਥੋਂ ਦੇ ਸੱਭਿਆਚਾਰ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ ।

ਡੀਸਲੀਨੇਸ਼ਨ ਪਲਾਟ ਕੱਛ ਦੇ ਮੰਡਲੀ ਵਿੱਚ ਬਣਾਇਆ ਜਾ ਰਿਹਾ ਹੈ । ਇਸਦੀ ਮਦਦ ਨਾਲ ਹਰ ਦਿਨ 10 ਕਰੋੜ (100MLD) ਲੀਟਰ ਸਮੁੰਦਰ ਦੇ ਪਾਣੀ ਨੂੰ ਪੀਣ ਦੇ ਪਾਣੀ ਵਿੱਚ ਬਦਲਿਆ ਜਾ ਸਕਦਾ ਹੈ । ਇਹ ਗੁਜ਼ਰਾਤ ਦੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਅਹਿਮ ਭੂਮਿਕਾ ਨਿਭਾਵੇਗਾ । ਇਸ ਦੇ ਕਰੀਬ ਦੇ ਖੇਤਰ ਦੇ 8 ਲੱਖ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ । ਇਹ ਗੁਜ਼ਰਾਤ ਵਿੱਚ ਬਣਾਏ ਜਾ ਰਹੇ ਪੰਜ ਡੀਸੀਲੀਨੇਸ਼ਨਲ ਵਿੱਚੋਂ ਇਕ ਬਣਾਇਆ ਜਾ ਰਿਹਾ ਹੈ ਇਸੇ ਤਰਾਂ ਹੀ ਪਲਾਂਟ ਦਹੇਜ, ਦੁਆਰਕਾ, ਘੋਗਾ ਭਾਵਨਗਰ ਅਤੇ ਗਿਰ ਸੋਮਨਾਥ ਵਿੱਚ ਵੀ ਬਣਾਇਆ ਜਾ ਰਿਹਾ ਹੈ।
