Htv Punjabi
Punjab

ਆ ਪੰਜਾਬ ਪੁਲਿਸ ਵਾਲਿਆਂ ਦੀ ਹੁਣ ਅਕਸਰ ਨਿਗ੍ਹਾ ਰਹੇਗੀ ਅਸਮਾਨ ਵੱਲ

ਚੰਡੀਗੜ੍ਹ : ਅਲੱਗ ਅਲੱਗ ਅੱਤਵਾਦੀ ਗਤੀਵਿਧੀਆਂ ਅਤੇ ਤਸਕਰੀ ਵਿੱਚ ਆਏ ਦਿਨ ਪ੍ਰਯੋਗ ਕੀਤੇ ਜਾ ਰਹੇ ਡਰੋਨ ਪੰਜਾਬ ਪੁਲਿਸ ਦੇ ਲਈ ਚੁਣੌਤੀ ਬਣਦੇ ਜਾ ਰਹੇ ਹਨ, ਕਿਉਂਕਿ ਸ਼ੁੱਕਰਵਾਰ ਨੂੰ ਸੈਨਾ ਦੇ ਜਵਾਨ ਦੇ ਫੜੇ ਜਾਣ ਦੇ ਕਾਰਨ ਇਹ ਕਹਿਣਾ ਵੀ ਮੁਸ਼ਕਿਲ ਨਹੀਂ ਲੱਗ ਰਿਹਾ ਕਿ ਮੁਲਜ਼ਮ ਸੈਨਾ ਅਤੇ ਪੁਲਿਸ ਦੇ ਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਸ਼ਾਮਿਲ ਕਰਨ ਵਿੱਚ ਸਫਲ ਹੋ ਜਾਵੇ l ਇਸ ਲਈ ਪੰਜਾਬ ਪੁਲਿਸ ਨੇ ਹੁਣ ਅਜਿਹੀਆਂ ਗਤੀਵਿਧੀਆਂ ਦੀ ਰੋਕਥਾਮ ਦੇ ਲਈ 5 ਸਪੈਸ਼ਲ ਟੀਮਾਂ ਦਾ ਗਠਨ ਕੀਤਾ ਹੈ l ਇਹ ਟੀਮਾਂ ਡਰੋਨ ਦੀ ਵੱਧ ਰਹੀ ਗਤੀਵਿਧੀਆਂ ‘ਤੇ ਵਿਸ਼ੇਸ਼ ਨਜ਼ਰ ਰੱਖਣਗੀਆਂ l ਡੀਜੀਪੀ ਨੇ ਕਿਹਾ ਕਿ ਡਰੋਨ ਨੂੰ ਅਮਲ ਵਿੱਚ ਲਿਆਉਣ ਦੀ ਤਕਨੀਕ ‘ਤੇ ਵਿਸ਼ੇਸ਼ ਨਜ਼ਰ ਰੱਖਣ ਦੇ ਲਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ l ਇਨ੍ਹਾਂ ਡਰੋਨਾਂ ਦੇ ਇਸਤੇਮਾਲ ਵਿੱਚ ਬੀਐਸਐਫ ਦੀ ਕਿਸੀ ਵੀ ਤਰ੍ਹਾਂ ਦੀ ਮਿਲੀਭਗਤ ਨਹੀਂ ਹੈ, ਏਜੰਸੀ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਸਰਹੱਦੀ ਖੇਤਰ ਵਿੱਚ ਡਰੋਨ ਦੀ ਗਤੀਵਿਧੀਆਂ ਦੀ ਪਹਿਚਾਣ ਅਤੇ ਜਾਂਚ ਕਰਨ ਦਾ ਕੰਮ ਕਰ ਰਹੀ ਹੈ l

Related posts

ਰਾਤ ਦੇ ਹਨੇਰੇ ‘ਚ ਬੰਦੇ ਕਰਤਾ ਕਾਂ-ਡ, ਸਮਾਨ ਦੇਖ ਜਨਾਨੀ ਦੇ ਸੁੱਕੇ ਸਾਹ ?

htvteam

ਮਰਿਆ ਹੋਇਆ ਬੰਦਾ ਪਾ ਗਿਆ ਵੋਟ , ਦੇਖ ਕੰਬੀਆਂ ਲੋਕਾਂ ਦੀਆਂ ਲੱਤਾਂ !

htvteam

ਦੇਖੋ ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡਾ ਕੀ ਕਰਦਾ ਫੜ੍ਹਿਆ ਗਿਆ ?

htvteam

Leave a Comment