ਗੁਰਦਾਸਪੁਰ ; ਇੱਥੋਂ ਦੀ ਪੁਲਿਸ ਨੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ l ਜਿਸ ਵਿਚੋਂ 2 ਔਰਤਾਂ ਵੀ ਸ਼ਾਮਿਲ ਹਨ ਇਸ ਗਿਰੋਹ ਦੇ ਸਾਰੇ ਮੈਬਂਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹੁਣ ਤੱਕ ਵੱਖ ਵੱਖ ਸ਼ਹਿਰਾਂ ਵਿੱਚ ਕਈ ਚੋਰੀਆਂ ਨੂੰ ਅੰਜਾਮ ਦੇ ਚੁਕੇ ਹਨ l ਕੁੱਝ ਦਿਨ ਪਹਿਲਾਂ ਇਹਨਾਂ ਚੋਰਾਂ ਵਲੋਂ ਗੁਰਦਾਸਪੁਰ ਵਿਚ ਵੀ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ l ਪੁਲਿਸ ਨੇ ਇਹਨਾਂ ਚੋਰਾਂ ਤੋਂ 5 ਤੋਲੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਗਦੀ ਬ੍ਰਾਮਦ ਕਰ ਇਹ ਸਮਾਨ ਪਰਿਵਾਰ ਦੇ ਹਵਾਲੇ ਕੀਤਾ ਹੈ l
ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਕੁੱਝ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਫਰਾਰ ਹੋ ਗਏ ਸ਼ਨ l ਜਿਸਦੀ ਤਫਤੀਸ਼ ਕੀਤੀ ਜਾ ਰਹੀ ਸੀ ਇਸ ਤਫਤੀਸ਼ ਦੌਰਾਨ ਪੁਲਿਸ ਨੇ ਅੱਜ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਵਿਚੋਂ 2 ਔਰਤਾਂ ਵੀ ਸ਼ਾਮਿਲ ਹਨ l ਇਸ ਗਿਰੋਹ ਦੇ ਸਾਰੇ ਮੈਬਂਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹੁਣ ਤੱਕ ਵੱਖ ਵੱਖ ਸ਼ਹਿਰਾਂ ਵਿੱਚ ਕਈ ਚੋਰੀਆਂ ਨੂੰ ਅੰਜਾਮ ਦੇ ਚੁਕੇ ਹਨ ਅਤੇ ਇਹਨਾਂ ਤੇ ਮਾਮਲੇ ਵੀ ਦਰਜ ਹਨ l ਇਹਨਾਂ ਚੋਰਾਂ ਤੋਂ 5 ਤੋਲੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਗਦੀ ਬ੍ਰਾਮਦ ਕੀਤੀ ਗਈ ਹੈ ਅਤੇ ਇਹ ਸਮਾਨ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ ਅਤੇ ਇਹਨਾਂ ਚੋਰਾਂ ਤੋਂ ਹੋਰ ਪੁਛਗਿੱਛ ਕਰਨ ਲਈ ਇਹਨਾਂ ਨੂੰ ਕੋਰਟ ਵਿਚ ਪੇਸ਼ ਕਰ ਕੋਰਟ ਪਾਸੋ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ l