Htv Punjabi
Punjab

ਇਸ ਪਿੰਡ ਦੀਆਂ ਔਰਤਾਂ ਬਣ ਰਹੀਆਂ ਨੇ ਧੜਾ-ਧੜ ਨਸ਼ਾ ਤਸਕਰ! ਪੁਲਿਸ ਲਈ ਪੈਦਾ ਹੋਈ ਨਵੀ ਸਿਰਦਰਦੀ!

ਲੁਧਿਆਣਾ : ਨਸ਼ਾ ਤਸਕਰੀ ਨੂੰ ਲੈ ਕੇ ਕਾਫੀ ਬਦਨਾਮ ਚੱਲ ਰਹੇ ਪਿੰਡ ਤਲਵੰਡੀ ਵਿੱਚੋਂ ਪਿਛਲੇ ਕਰੀਬ ਇੱਕ ਮਹੀਲੇ ਤੋਂ ਪੁਲਿਸ ਨੇ ਪੰਜਵੀਂ ਔਰਤ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ l ਇਸ ਤੋਂ ਪਹਿਲਾਂ ਪੁਲਿਸ ਹੈਰੋਇਨ ਅਤੇ ਚੂਰਾਪੋਸਤ ਦੀ ਤਸਕਰੀ ਕਰਦੇ ਹੋਏ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ l ਮਹਿਲਾ ਮੁਲਜ਼ਮ ਦੀ ਪਹਿਚਾਣ ਪਿੰਡ ਤਲਵੰਡੀ ਨਿਵਾਸੀ ਕ੍ਰਿਸ਼ਨਾ ਦੇਵੀ ਦੇ ਰੂਪ ਵੱਜੋਂ ਹੋਈ ਹੈ l ਪੁਲਿਸ ਨੇ ਮੁਲਜ਼ਮ ਮਹਿਲਾ ਦੇ ਕਬਜ਼ੇ ਤੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ l ਥਾਣਾ ਸਲੇਮ ਟਾਬਰੀ ਵਿੱਚ ਤਾਇਨਾਤ ਜਾਂਚ ਅਧਿਕਾਰੀ ਪ੍ਰਭਜੀਤ ਸਿੰਘ ਦੇ ਮੁਤਾਬਿਕ ਮੁਲਜ਼ਮ ਕ੍ਰਿਸ਼ਨਾ ਦੇਵੀ ਕਾਫੀ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੀ ਹੈ l ਪਿੰਡ ਤਲਵੰਡੀ ਵਿੱਚ ਮੁਲਜ਼ਮ ਸ਼ਹਿਰ ਵਿੱਚ ਦਾਖਲ ਹੋ ਕੇ ਹੈਰੋਇਨ ਦੀ ਤਸਕਰੀ ਕਰਨ ਜਾ ਰਹੀ ਸੀ l ਇਸੀ ਦੌਰਾਨ,ਰਸਤੇ ਵਿੱਚ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਪਿੱਛਾ ਕਰ ਕੇ ਮੁਲਜ਼ਮ ਕ੍ਰਿਸ਼ਨਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ l ਪੁਲਿਸ ਮੁਲਜ਼ਮ ਕ੍ਰਿਸ਼ਨਾ ਦੇਵੀ ਤੋਂ ਪੁੱਛਗਿਛ ਕਰਨ ਵਿੱਚ ਲੱਗੀ ਹੋਈ ਹੈ l

Related posts

ਹੁਣੇ ਹੁਣੇ ਮੌਸਮ ‘ਚ ਆਈ ਅਜਿਹੀ ਤਬਦੀਲੀ ਕਿ ਐਮਰਜੈਂਸੀ ਕਰਨਾ ਪਿਆ ਰੈਡ ਅਲਰਟ ਜਾਰੀ

htvteam

ਹੁਣ ਬਾਹਰ ਸ਼ਰੇਆਮ ਥੁੱਕ ਕੇ ਵਖਾਇਓ, ਫੇਰ ਦੇਖਦੇ ਆਂ ਤੁਹਾਡੀ ਹਿੰਮਤ ! ਸਰਕਾਰ ਨੇ ਜਾਰੀ ਕਰਤੇ ਆਹ ਨਵੇਂ ਹੁਕਮ !

Htv Punjabi

Good Information ਇਹਨਾਂ ਗਲਤੀਆਂ ਕਰਕੇ ਸਰੀਰ ‘ਚ ਬਣ ਜਾਂਦੀਆਂ ਨੇ ਗੱਠਾਂ, ਤੁਸੀਂ ਬਚੋ

htvteam

Leave a Comment