ਪਟਿਆਲਾ ; 5ਵੀਂ ਅਤੇ 8ਵੀਂ ਕਲਾਸ ਦੇ ਆਨਲਾਈਨ ਦਾਖਿਲਾ ਫ਼ਾਰਮ ਨ ਭਰਨ ਵਾਲੇ ਵਿਦਿਆਰਥੀ ਪੇਪਰਾਂ ਵਿੱਚ ਨਹੀਂ ਬੈਠ ਸਕਣਗੇ l ਇਸਦੇ ਲਈ ਐਸਸੀੇਈਆਰਟੀ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਰਾਜ ਦੇ ਸਾਰੇ ਜ਼ਿਲਿਆਂ ਦੇ ਸਿੱਖਿਆ ਅਧਿਕਾਰੀ ਸੈਂਕੇਡਰੀ,ਐਲੀਮੈਂਟਰੀ ਬੀਪੀਓਜ਼ ਅਤੇ ਸਾਰੇ ਸਕੂਲ ਮੁਖੀਆਂ ਨੂੰ ਲਿਖਿਤ ਆਦੇਸ਼ ਜਾਰੀ ਕਰਕੇ ਜਲਦ ਤੋਂ ਜਲਦ ਆਨਆਈਨ ਦਾਖਿਲਾ ਫਾਰਮ ਭਰਨ ਲਈ ਕਿਹਾ ਗਿਆ ਹੈ l ਜ਼ਾਰੀ ਆਦੇਸ਼ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਦਾ ਆਨਲਾਈਨ ਫਾਰਮ ਨਾ ਭਰਨਾ ਇੱਕ ਗੰਭੀਰ ਮਾਮਲਾ ਹੈ.ਉਨ੍ਹਾਂ ਨੇ ਕਿਹਾ ਕਿ ਜਿਸ ਵਿਦਿਆਰਥੀ ਦਾ ਆਨਲਾਈਨ ਫਾਰਮ ਨਹੀਂ ਭਰਿਆ ਹੋਵੇਗਾ,ਉਹ ਸਾਲਾਨਾ ਪੇਪਰਾਂ ਵਿੱਚ ਨਹੀਂ ਬੈਠ ਸਕੂਗਾ l ਇਸ ਲਈ ਜਿਹੜੇ ਵਿਦਿਆਰਥੀਆਂ ਨੇ ਦਾਖਿਲਾ ਫਾਰਮ ਨਹੀਂ ਭਰਿਆ ਹੈ, ਉਨ੍ਹਾਂ ਨੂੰ ਜਲਦੀ ਫਾਰਮ ਭਰਨ ਦੀ ਹਦਾਇਤ ਦਿੱਤੀ ਹੈ l
ਦੱਸ ਦਈਏ ਕਿ ਵਿਦਿਆਰਥੀ ਦਾ ਦਾਖਿਲਾ ਫਾਰਮ ਭਰਨ ਦਾ ਅਤੇ ਰਜਿਸਟਰੇਸ਼ਨ ਕਰਨ ਦਾ ਕੰਮ ਸਕੂਲ ਮੁਖੀ ਨੂੰ ਦਿੱਤ ਗਿਆ ਹੈ l ਪਰ ਪ੍ਰਾਇਮਰੀ ਸਕੂਲਾਂ ਵਿੱਚ ਕੰੰਪਿਊਟਰ ਨਾ ਹੋਣ ਕਰਕੇ ਫਾਰਮ ਭਰਨ ਵਿੱਚ ਦੇਰੀ ਹੋ ਰਹੀ ਹੈ l 5ਵੀਂ ਦੇ ਪੇਪਰ 18 ਫਰਵਰੀ ਅਤੇ 8ਵੀਂ ਦੇ 3 ਮਾਰਚ ਤੋਂ ਹੋਣੇ ਹਨ l ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਦੀ ਬੋਰਡ ਦੀ ਪ੍ਰੀਖਿਆ ਕਾਫੀ ਦੇਰ ਤੋਂ ਬਾਅਦ ਲੈਣ ਜਾ ਰਿਹਾ ਹੈ l ਪ੍ਰਾਇਮਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਾਖਿਲਾ ਫਾਰਮ ਸਾਈਬਰ ਕੈਫੇ ਤੇ ਜਾ ਕੇ ਭਰਨ ਪੇ ਰਹੇ ਹਨ, ਤੇ ਉਨ੍ਹਾਂ ਦਾ ਕਹਿਣਾ ਕਿ ਬੋਰਡ ਦੀ ਸਾਈਟ ਵੀ ਬਹੁਤ ਹੋਲੀ ਕੰਮ ਕਰ ਰਹੀ ਹੈ, ਜਿਸ ਕਰਕੇ ਫਾਰਮ ਭਰਨ ਵਿੱਚ ਦੇਰੀ ਹੋ ਰਹੀ ਹੈ l
