Htv Punjabi
Punjab

ਦੋਰਾਹਾ ‘ਚ ਚੱਲੀ ਗੋਲੀ, ਬੇਅੰਤ ਸਿੰਘ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਦੀ ਮੌਤ

ਦੋਰਾਹਾ : ਪੁਰਾਣੀ ਅਨਾਜ ਮੰਡੀ ਵਿੱਚ ਸ਼ਨੀਵਾਰ ਦੀ ਸਵੇਰ ਘਰ ਵਿੱਚ ਆਪਣੀ ਰਾਈਫ਼ਲ ਨੂੰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਕਾਂਗਰਸ ਨੇਤਾ ਅਰੁਣ ਬੈਕਟਰ ਦੀ ਮੌਤ ਹੋ ਗਈ ਹੈ l ਪੁਲਿਸ ਨੂੰ ਮ੍ਰਿਤਕ ਅਰੁਣ ਬੈਕਟਰ ਦੇ ਪੁੱਤਰ ਸਿਧਾਰਥ ਪ੍ਰਤਾਪ ਬੈਕਟਰ ਨੇ ਬਿਆਨ ਦਿੱਤਾ ਕਿ ਦੋਰਾਹਾ ਦੀ ਅਨਾਜ ਮੰਡੀ ਵਿੱਚ ਉਨ੍ਹਾਂ ਦਾ ਸੀਮੇਂਟ ਦਾ ਸਟੋਰ ਹੈ l ਸਵੇਰੇ ਜਦੋਂ ਉਹ ਸਟੋਰ ਦੇ ਆਫਿਸ ਵਿੱਚ ਬੈਠਾ ਸੀ l ਉਸਦੇ ਪਿਤਾ ਉੱਪਰ ਬਣੇ ਆਪਣੇ ਘਰ ਵਿੱਚ 12 ਬੋਰ ਦੀ ਰਾਈਫ਼ਲ ਸਾਫ਼ ਕਰ ਰਹੇ ਸਨ, ਤਦ ਹੀ ਰਾਈਫ਼ਲ ਤੋਂ ਚੱਲੀ ਗੋਲੀ ਉਸਦੇ ਪਿਤਾ ਦੇ ਸਿਰ ਵਿੱਚ ਜਾ ਲੱਗੀ.ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਸਨ l ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਦੋਰਾਹਾ ਦੇ ਸਿੱਧੂ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ l ਅਰੁਣ ਬੈਕਟਰ ਦੀ ਮੌਤ ਨਾਲ ਇਲਾਕੇ ਵਿੱਚ ਭਾਰੀ ਸ਼ੋਕ ਹੈ l ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ l ਅਰੁਣ ਦੇ ਪਿਤਾ ਓਮ ਪ੍ਰਕਾਸ਼ ਬੈਕਟਰ ਸਵਤੰਤਰਤਾ ਸੈਨਾਨੀ ਸਨ l ਉਹ ਸਾਬਕਾ ਮੁੱਖ ਮੰਤਰੀ ਸਵ.ਬੇਅੰਤ ਸਿੰਘ ਦੇ ਪਰਿਵਾਰ,ਸੰਸਦ ਰਵਨੀਤ ਬਿੱਟੂ ਅਤੇ ਵਿਧਾਇਕ ਗੁਰਪ੍ਰੀਤ ਕੋਟਲੀ ਦੇ ਕਾਫ਼ੀ ਕਰੀਬੀ ਸਨ l

Related posts

CID ਦਾ ਆਹ ਸੀਨ ਦੇਖ ਕੁੜੀ ਨੇ ਚੁੱਕਿਆ ਖੌ ਫਨਾ ਕ ਕਦਮ

htvteam

ਜਨਾਨੀਆਂ ਦੇ ਪੋਲਾ ਪੋਲਾ ਹੱਥ ਫੇਰ ਬਾਬਾ ਕਰਾਉਂਦਾ ਸੀ ਧੰਨ ਧੰਨ; ਦੇਖੋ ਵੀਡੀਓ

htvteam

ਬੱਸਾਂ ਚ ਸਫ਼ਰ ਕਰਨ ਵਾਲੇ ਹੋ ਜਾਉ ਸਾਵਧਾਨ…

htvteam

Leave a Comment