ਜਲਾਲਾਬਾਦ : ਫਿਰੋਜ਼ਪੁਰ ਪੁਲਿਸ ਨੇ ਇੱਥੋਂ ਦੇ ਤਿੰਨ ਅਜਿਹੇ ਵਿਅਕਤੀਆਂ ਨੂੰ ਬਲੈਕਮੇਲੰਿਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਿਹੜੇ ਕਿ ਪੰਜਾਬੀ ਦੇ ਅਖਬਾਰ ਨਾਲ ਸੰਬੰਧਿਤ ਪੱਤਰਕਾਰ ਦੱਸੇ ਜਾਂਦੇ ਹਨ l ਹਰਪ੍ਰੀਤ ਸਿੰਘ ਨਾਮ ਦੇ ਇਸ ਪੱਤਰਕਾਰ ਦੇ ਸਾਥੀਆਂ ਵੱਜੋਂ ਪਛਾਣੇ ਗਏ ਇਨ੍ਹਾਂ ਤਿੰਨੋਂ ਬੰਦਿਆਂ ਤੇ ਪੁਲਿਸ ਨੇ ਦੋਸ਼ ਲਾਇਆ ਕਿ ਇਨ੍ਹਾਂ ਤਿੰਨਾਂ ਨੇ ਪੀੜਿਤ ਵਿਅਕਤੀ ਨੂੰ ਆਪਣੇ ਕੋਲ ਬੁਲਾ ਕੇ ਉਸ ਉੱਤੇ ਬਲਾਤਕਾਰ ਦਾ ਝੂਠਾ ਮਾਮਲਾ ਦਰਜ ਕਰਾਉਣ ਅਤੇ ਜੱਜ ਨਾਲ ਸਿੱਧੀ ਗੱਲਬਾਤ ਹੋਣ ਦੀ ਧਮਕੀ ਦੇ ਕੇ ਪੀੜਿਤ ਤੋਂ ਢਾਈ ਲੱਖ ਰੁਪਇਆ ਲੈ ਲਿਆ ਤੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਉਹ ਪੀੜਿਤ ਦਾ ਉਸ ਔਰਤ ਨਾਲ ਰਾਜ਼ੀਨਾਮਾ ਕਰਵਾ ਦੇਣਗੇ ਜਿਸ ਔਰਤ ਦੇ ਬਲਾਤਕਾਰ ਦੇ ਕੇਸ ਵਿੱਚ ਉਹ ਉਸ ਨੂੰ ਫਸਾਉਣ ਜਾ ਰਹੇ ਨੇ l ਦੱਸ ਦਈਏ ਕਿ ਇਹ ਪੀੜਿਤ ਵਿਅਕਤੀ ਰਾਜ ਕੁਮਾਰ ਗੁਰੂਹਰਸਹਾਏ ਦੇ ਚੱਕ ਨਿਧਾਣਾ ਪਿੰਡ ਦਾ ਰਹਿਣ ਵਾਲਾ ਹੈ ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਵਿੱਚ ਹੀ ਉਸ ਦਾ ਇੱਕ ਸਕੂਲ ਹੈ ਜਿੱਥੇ 6 ਮਹੀਨੇ ਤੋਂ ਉਹ ਕਾਜਲ ਰਾਣੀ ਵਾਸੀ ਅਮੀਰਖਾਸ ਨਾਲ ਉਸ ਦੀ ਜਾਣ ਪਛਾਣ ਹੋਈ l ਸ਼ਿਕਾਇਤਕਰਤਾ ਅਨੁਸਾਰ ਕਾਜਲ ਦੇ ਭਰਾ ਦਾ ਨਾਮ ਅਕਾਸ਼ਦੀਪ ਸਿੰਘ ਸੀ ਤੇ ਉਸ ਨੇ ਕਾਲਜ ਵਿੱਚ ਦਾਖਲਾ ਲੈਣਾ ਸੀ ਜਿਸ ਦੀ ਫੀਸ ਵੀ ਉਸ ਨੇ ਆਪ ਭਰੀ ਸੀ ਤੇ ਜਦੋਂ ਉਸ ਨੇ ਕਾਜਲ ਕੋਲੋਂ ਫੀਸ ਦੇ ਪੈਸੇ ਮੰਗੇ ਤਾਂ ਉਹ ਬਹਾਨੇ ਲਾਉਣ ਲੱਗੀ ਤਾਂ ਇੱਕ ਦਿਨ ਉਸ ਨੇ ਸ਼ਿਕਾਇਤਕਰਤਾ ਨੂੰ ਜਲਾਲਾਬਾਦ ਬੁਲਾ ਲਿਆ l ਜਿੱਥੇ ਕਾਜਲ ਦੀ ਇੱਕ ਸਹੇਲੀ ਗਗਨਦੀਪ ਕੌਰ ਵੀ ਮੌਜੂਦ ਸੀ ਤੇ ਇਸ ਦੌਰਾਨ ਜਦੋਂ ਰਾਜਕੁਮਾਰ ਨੇ ਕਾਜਲ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਗਗਨਦੀਪ ਕੌਰ ਦੇ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾ ਦੇਵੇਗੀ l ਜਿੱਥੋਂ ਡਰ ਦੇ ਮਾਰੇ ਉਹ ਵਾਪਸ ਆ ਗਿਆ ਤੇ ਲੰਘੀ 27 ਫਰਵਰੀ ਨੂੰ ਉਸ ਕੋਲ ਪੱਤਰਕਾਰ ਹਰਪ੍ਰੀਤ ਸਿੰਘ ਜੋ ਕਿ ਵਕੀਲ ਦੱਸਿਆ ਜਾਂਦਾ ਹੈ l ਉਸ ਦਾ ਮੁਨਸ਼ੀ ਪੰਕਜ ਸੋਨੀ ਤੇ ਛਿੰਦਰ ਸਿੰਘ ਵਾਸੀ ਟਿਵਾਣਾ ਕਲਾਂ ਉਸ ਕੋਲ ਪਹੁੰਚੇ ਤੇ ਕਹਿਣ ਲੱਗੇ ਕਿ ਹਰਪ੍ਰੀਤ ਨੇ ਉਸ ਨੂੰ ਅਦਾਲਤ ਵਿੱਚ ਬਣੇ ਆਪਣੇ ਚੈਂਬਰ ਅੰਦਰ ਬੁਲਾਇਆ ਹੈ l ਜਿੱਥੇ ਪਹੁੰਚਣ ਤੇ ਉਸ ਨੇ ਦੇਖਿਆ ਕਿ ਉੱਥੇ ਕਾਜਲ ਰਾਣੀ ਗਗਨਦੀਪ ਕੌਰ ਤੇ ਸ਼ੀਲਾ ਰਾਣੀ ਨਾਮ ਦੀ ਇੱਕ ਹੋਰ ਔਰਤ ਪਹਿਲਾਂ ਤੋਂ ਮੌਜੂਦ ਸਨ l ਜਿੱਥੇ ਹਰਪ੍ਰੀਤ ਸਿੰਘ ਵਕੀਲ ਨੇ ਰਾਜਕੁਮਾਰ ਨੂੰ ਧਮਕਾਇਆ ਕਿ ਉਹ ਜੇਕਰ ਬਲਾਤਕਾਰ ਦੇ ਕੇਸ ਵਿੱਚੋਂ ਬਚਣਾ ਚਾਹੁੰਦਾ ਹੈ ਤਾਂ ਗਗਨਦੀਪ ਨਾਲ ਰਾਜ਼ੀਨਾਮਾ ਕਰ ਲਵੇ ਤੇ ਜੇਕਰ ਉਸ ਨੇ ਰਾਜ਼ੀਨਾਮਾ ਨਹੀਂ ਕੀਤਾ ਤਾਂ ਉਸ ਦੇ ਸੰਬੰਧ ਜੱਜ ਨਾਲ ਵੀ ਹਨ ਤੇ ਉਹ ਉਸ ਨੂੰ ਬਲਾਤਕਾਰ ਦੇ ਕੇਸ ਵਿੱਚ ਜ਼ੇਲ੍ਹ ਭਿਜਵਾ ਦੇਣਗੇ l ਇਸ ਉਪਰੰਤ ਉਨ੍ਹਾਂ ਸਾਰਿਆਂ ਨੇ 5 ਲੱਖ ਰੁਪਏ ਦੀ ਮੰਗ ਕੀਤੀ l ਜਿਹੜਾ ਕਿ ਸੌਦਾ ਢਾਈ ਲੱਖ ਰੁਪਏ ਵਿੱਚ ਤੈਅ ਹੋਇਆ ਤੇ ਪੈਸੇ 2 ਮਾਰਚ ਨੂੰ ਦੇਣ ਸਨ l ਇਸ ਦੌਰਾਨ ਰਾਜਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤਾ ਤੇ ਪੁਲਿਸ ਨੇ ਪੂਰਾ ਜਾਲ ਵਿਛਾ ਕੇ ਰਾਜਕੁਮਾਰ, ਕਾਜਲ ਰਾਣੀ, ਸ਼ੀਲਾ ਰਾਣੀ ਤੇ ਛਿੰਦਰ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਇਨ੍ਹਾਂ ਸਾਰਿਆਂ ਤੇ ਪਰਚਾ ਦਰਜ ਕਰਕੇ ਅਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
