ਲੁਧਿਆਣਾ (ਸੁਰਿੰਦਰ ਸੋਨੀ). ਲੁਧਿਆਣਾ ਦੀ ਡਵੀਜਨ ਨੰਬਰ ਦੋ ਥਾਣੇ ਅਧੀਨ ਆਉਂਦੇ ਅਜੀਤ ਨਗਰ ਦੇ ਲੋਕ ਇਸ ਵੇਲੇ ਇੱਕ ਅਜਿਹੇ ਸਿਰਫਿਰੇ ਤੋਂ ਪ੍ਰੇਸ਼ਾਨ ਨੇ ਜੋ ਆਪਣੇ ਹੀ ਮੁਹੱਲੇ ਦੀਆਂ ਧੀਆਂ ਭੈਣਾਂ ਨੂੰ ਬੇਖੌਫ ਹੋਕੇ ਛੇੜਦਾ ਐ ਤੇ ਗੰਦੀਆਂ ਗੰਦੀਆਂ ਹਰਕਤਾਂ ਕਰਦਾ ਹੈ । ਅਸਲ ‘ਚ ਕਈ ਦਿਨਾਂ ਤੋਂ ਕਰਫਿਊ ਤੇ ਕੋਰੋਨਾ ਵਾਇਰਸ ਦਾ ਇਸ ਮੁਹੱਲੇ ‘ਚ ਘੱਟ ਤੇ ਮਨਪ੍ਰੀਤ ਸਿੰਘ ਉਰਫ ਮੰਨੀ ਨਾਂ ਦੇ ਨੌਜਵਾਨ ਦਾ ਖੌਫ ਕਿਤੇ ਜ਼ਿਆਦਾ ਹੈ। ਕਿਉਂਕਿ ਮੁਲਜ਼ਮ ਕਦੋ, ਕਿਸ ਜਨਾਨੀ ਜਾਂ ਰਾਹ ਜਾਂਦੀ ਕੁੜੀ ਨਾਲ ਕੀ ਕਰ ਦੇਵੇ ਕਿਸੇ ਨੂੰ ਕੁਝ ਨਹੀਂ ਪਤਾ। ਅਜਿਹੀ ਹੀ ਇੱਕ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਬੀਤੇਂ ਦਿਨੀਂ ਮੁਹੱਲੇ ਦੀਆਂ ਦੋ ਸਿੱਖ ਕੁੜੀਆਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਣੇ ਘਰੋਂ ਨਿਕਲੀਆਂ ਤੇ ਇਸ ਸਰਫਿਰੇ ਦੇ ਹੱਥੇ ਚੜ੍ਹ ਗਈਆਂ।
ਇਹ ਸਾਰੀ ਘਟਨਾ ਮੁਹੱਲੇ ਦੇ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਜਿਨ੍ਹਾਂ ਤਸਵੀਰਾਂ ‘ਚ ਸਾਫ ਦਿਖਾਈ ਦਿੱਤਾ ਕਿ ਕਿਵੇਂ ਦੋ ਕੁੜੀਆਂ ਬੜੇ ਹੀ ਆਰਾਮ ਨਾਲ ਪਹਿਲਾਂ ਤੁਰੀਆਂ ਆਉਂਦੀਆਂ ਨੇ ਤੇ ਫੇਰ ਇਕ ਪਾਸੇ ਤੁਰਿਆ ਆਉਂਦਾ ਮਨਪ੍ਰੀਤ ਮੰਨੀ ਕੁੜੀਆਂ ਨੂੰ ਦੇਖਦੇ ਉਨ੍ਹਾਂ ਦੀ ਸਾਇਡ ‘ਤੇ ਹੋ ਜਾਂਦੈ ਤੇ ਫੇਰ ਕਰ ਦਿੰਦਾ ਅਜਿਹਾ ਕਾਰਾ।ਜਿਸ ਜ਼ੁਰਮ ਲਈ ਸਾਡੇ ਦੇਸ਼ ਨੇ ਸਖਤ ਕਾਨੂੰਨ ਬਣਾਏ ਨੇ। ਜਿਹ ਹਾਂ ਸ਼ਰੇਆਮ ਛੇੜਛਾੜ ਕਰਦਿਆਂ ਇਹ ਸ਼ਕਸ ਇੱਕ ਕੁੜੀ ਦੀ ਬਾਂਹ ਫੜਨ ਦੀ ਕੋਸ਼ਿਸ਼ ਕਰਦਾ ਹੈ ਤੇ ਦੂਜੀ ਨਾਲ ਅਸ਼ਲੀਲ ਹਰਕਤ।
ਉਧਰ ਪੂਰੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਐ। ਘਟਨਾ ਸੀਸੀਟੀਵੀ ਕੈਮਰੇ ‘ਚ ਕਿਸ ਹੋਈ ਹੈ ਲਿਹਾਜਾ ਪੁਲਿਸ ਲਈ ਮੁਲਜ਼ਮ ਖਿਲਾਫ ਕਾਰਵਾਈ ਕਰਨ ਚ ਸੌਖ ਰਹੇਗੀ।
ਫਿਲਹਾਲ ਅਸੀਂ ਵੀ ਤੁਹਾਨੂੰ ਇਹੋ ਅਪੀਲ ਕਰਦੇ ਹਾਂ ਕੀ ਜੇਕਰ ਤੁਹਾਡੇ ਨੇੜੇ ਤੇੜੇ ਵੀ ਅਜਿਹੇ ਦਰਿੰਦੇ ਰਹਿੰਦੇ ਨੇ ਤਾਂ ਉਨ੍ਹਾਂ ਤੋਂ ਡਰਨ ਦੀ ਬਜਾਏ ਉਨ੍ਹਾਂ ਦੀ ਰਿਪੋਰਟ ਪੁਲਿਸ ‘ਚ ਬਿਨ੍ਹਾਂ ਦੇਰੀ ਕਰੋ । ਕਿਉਂਕਿ ਅਜਿਹੇ ਬੇਸ਼ਰਮ ਤੇ ਲਾਹਨਤੀ ਲੋਕਾਂ ਦਾ ਕੋਈ ਪਤਾ ਨਹੀਂ ਕਦੋਂ ਇਹ ਲੋਕ ਸੜਕਾਂ ਤੋਂ ਲੋਕਾਂ ਦੇ ਘਰਾਂ ‘ਚ ਵੜ੍ਹ ਜਾਣ।