Htv Punjabi
Punjab

ਬੈਂਸ ਕਹਿੰਦਾ ਜ਼ੇਲ੍ਹਾਂ ਕਰਦੋ ਖਾਲੀ, ਕੈਦੀ ਕੱਢੋ ਪੈਰੋਲ ਤੇ ਬਾਹਰ ਜੇਲ ਮੰਤਰੀ ਕਹਿੰਦਾ ਰਾਜ ਤਾਂ ਭਾਵੇਂ ਸਾਡਾ ਪਰ ਕਾਨੂੰਨ ਵੀ ਕੋਈ ਚੀਜ਼ ਐ

ਲੁਧਿਆਣਾ : ਕੋਰੋਨਾ ਵਾਇਰਸ ਦੇ ਖਤਰੇੇ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਮੁੱਖ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਅਜੀਬ ਮੰਗ ਰੱਖੀ।ਬੈਂਸ ਨੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੱਤਰ ਲਿਖ ਕੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜਰ ਸਕੂਲ, ਕਾਲਜ, ਸਿਨੇਮਾਘਰ, ਜਿਮ, ਸਵੀਮਿੰਗ ਪੂਲ ਬੰਦ ਕਰਨ ਦੇ ਆਰਡਰ ਜਾਰੀ ਕੀਤੇ ਹਨ, ਇਸੀ ਤਰਜ ਤੇ ਕੈਦੀਆਂ ਨੂੰ ਵੀ 31ਮਾਰਚ ਤੱਕ ਪੈਰੋਲ ਤੇ ਰਿਹਾ ਕਰ ਦੇਣਾ ਚਾਹੀਦਾ ਹੈ।ਬੈਂਸ ਨੇ ਕਿਹਾ ਕਿ ਜੇਲਾਂ ਵਿੱਚ 50 ਕੈਦੀਆਂ ਦੇ ਸੈਲ ਵਿੱਚ ਡੇਢ ਸੌ ਤੋਂ ਲੈ ਕੇ ਦੋ ਸੌ ਕੈਦੀਆਂ ਨੂੰ ਇੱਕਠੇ ਰੱਖਿਆ ਜਾਂਦਾ ਹੈ।ਪੇਸ਼ੀ ਦੇ ਦੌਰਾਨ ਕੋਈ ਕੈਦੀ ਜੇਕਰ ਇਸ ਦੇ ਪ੍ਰਭਾਵ ਹੇਠ ਆ ਗਿਆ ਜਾਂ ਫੇਰ ਕੋਈ ਨਵਾਂ ਕੈਦੀ ਇਸ ਨਾਲ ਸੰਕਰਮਿਤ ਹੋ ਕੇ ਜੇਲ ‘ਚ ਦੂਸਰੇ ਕੈਦੀਆਂ ਦੇ ਵਿੱਚ ਪਹੁੰਚ ਗਿਆ ਤਾਂ ਉਸ ਦਾ ਇੰਨਾ ਘਾਤਕ ਪ੍ਰਭਾਵ ਸਾਹਮਣੇ ਆਵੇਗਾ, ਜਿਸ ਨੂੰ ਕੰਟਰੋਲ ਕਰਨਾ ਸਰਕਾਰ ਦੇ ਹੱਥ ‘ਚ ਨਹੀਂ ਹੋਵੇਗਾ।

ਉੱਧਰ ਦੂਜੇ ਪਾਸੇ ਬੈਂਸ ਨੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਬੰਦ ਕਰਨਾ ਕਾਂਗਰਸ ਅਤੇ ਭਾਜਪਾ ਦੀ ਸਾਜਿਸ਼ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਿੱਖਾਂ ਦੇੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ।ਬੈਂਸ ਨੇ ਕਿਹਾ ਕਿ ਜਦੋਂ ਤੋਂ ਉਹ ਕਾਰੀਡਸਰ ਖੁੱਲਿਆ ਹੈ, ਤਦ ਤੋਂ ਹੀ ਭਾਜਪਾ ਅਤੇ ਕਾਂਗਰਸ ਕਿਸੀ ਨਾ ਕਿਸੀ ਬਹਾਨੇ ਕਾਰੀਡੋਰ ਨੂੰ ਬੰਦ ਕਰਨਾ ਚਾਹੁੰਦੀ ਸੀ ਪਰ ਹੁਣ ਕੋੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਕਾਰੀਡੋਰ ਨੂੰ ਬੰਦ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਇਸ ਮਾਮਲੇ ਤੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਤਰ੍ਹਾਂ ਸਾਰਿਆਂ ਨੂੰ ਇੱਕੋ ਵਾਰ ਪੈਰੋਲ ਤੇ ਕਿਵੇਂ ਦਿੱਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲਾ ਦੇ ਮੁਤਾਬਿਕ ਹੀ ਕੰਮ ਕਰਦੀ ਹੈ ਅਤੇ ਲਾ ਦੇ ਮੁਤਾਬਿਕ ਉਹ ਕੈਦੀਆਂ ਦੀ ਕਸਟੋਡੀਅਨ ਹੈ।ਅਜਿਹਾ ਨਹੀਂ ਹੈ ਕਿ ਸਰਕਾਰ ਇੱਥੇ ਬੈਠ ਕੇ ਜੋ ਮਰਜ਼ੀ ਆਰਡਰ ਜਾਰੀ ਕਰਦੀ ਰਹੇ ਬਲਕਿ ਕਾਨੂੰਨ ਨੇ ਪੈਰੋਲ ਦੇਣੀ ਹੁੰਦੀ ਹੈ।

Related posts

ਕੋਲਡਡ੍ਰਿੰਕ ਪੀਣ ਦੇ ਬਹਾਨੇ ਵਿਆਹ ਵਾਲੀ ਕੁੜੀ ਹੋਈ ਫ਼ਰਾਰ

htvteam

ਬੰਦ ਕਮਰੇ ‘ਚ ਬੰਦੇ ਕਰ ਰਹੇ ਸੀ ਪੁੱਠੇ-ਪੁੱਠੇ ਕੰਮ

htvteam

ਨਸ਼ਾ ਕਰ 3 ਮੁੰਡੇ ਇਕ ਸਾਲ ਤੋਂ ਬੱਚੇ ਨਾਲ ਕਰ ਰਹੇ ਸਨ ਕੁਕਰਮ

htvteam

Leave a Comment