ਲੁਧਿਆਣਾ : ਬੀਤੇ ਦਿਨੀ ਲੁਧਿਆਣਾ ਨੌਰਥ ਦੇ ਜਿਸ ਡੀਸੀਪੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਵੈਂਟੀਲੇਟਰ ਤੇ ਰੱਖਿਆ ਗਿਆ ਹੈ।ਪੁਲਿਸ ਅਧਿਕਾਰੀਆਂ ਨੇ ਲੁਧਿਆਣਾ ਅੰਦਰ 2500 ਬਿਸਤਰਿਆਂ ਦਾ ਏਕਾਂਤਵਾਸ ਦਾ ਇੰਤਜ਼ਾਮ ਹੋਣ ਦੇ ਬਾਵਜੂਦ ਉਸ ਡੀਸੀਪੀ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਘਰੀ ਤੋਰ ਦਿੱਤਾ।ਜਦੋਂ ਏਸ ਗੱਲ ਦਾ ਰੌਲਾ ਪੈ ਗਿਆ ਕਿ ਪੰਜਾਬ ਦੇ 5 ਵੱਖ ਵੱਖ ਜਿ਼ਲ੍ਹਿਆਂ ਨਾਲ ਸੰਬੰਧਤ ਇਹ ਗੰਨਮੈਨ ਆਪੋ ਆਪਣੇ ਪਿੰਡਾਂ ‘ਚ ਪਹੁੰਚਣਗੇ ਤਾਂ ਉੱਥੋਂ ਦੇ ਲੋਕਾਂ ਨੂੰ ਵੀ ਖਤਰੇ ‘ਚ ਪਾ ਸਕਦੇ ਨੇ ਤਾਂ ਹੁਣ ਉਨ੍ਹਾਂ ਗੰਨਮੈਨਾਂ ਨੂੰ ਆਪਣੇ ਘਰ ਭੇਜਣ ਵਾਲੇ ਪੁਲਿਸ ਅਧਿਕਾਰੀ ਹੁਣ ਬਗਲਾਂ ਝਾਂਕਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾ ਰਹੇ।ਇੱਧਰ ਦੂਜੇ ਪਾਸੇ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੁਲਿਸ ਅਧਿਕਾਰੀਆਂ ਨੇ ਗੰਨਮੈਨਾਂ ਨੂੰ ਆਪੋ ਆਪਣੇ ਘਰਾਂ ਨੂੰ ਤੋਰਿਆ ਹੈ ਤਾਂ ਇਹ ਬਹੁਤ ਗਲਤ ਕੰਮ ਹੋਇਆ ਹੈ, ਕਿਉਂਕਿ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਰਿਪੋਰਟ ਆਉਣ ਤੱਕ ਮੁਲਾਜ਼ਮਾਂ ਨੂੰ ਲੁਧਿਆਣਾ ਦੇ ਹੀ ਕਿਸੇ ਇਕਾਂਤਵਾਸ ਸਥਾਨ ਤੇ ਰੱਖਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਉਨ੍ਹਾਂ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇੱਧਰ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਨੁਸਾਰ ਜਿਹੜੇ ਗੰਨਮੈਨਾਂ ਨੂੰ ਉਨ੍ਹਾਂ ਦੇ ਘਰਾਂ ‘ਚ ਭੇਜਿਆ ਗਿਆ ਹੈ, ਉਨ੍ਹਾਂ ਵਿੱਚੋਂ ਕੋਈ ਵੀ ਕੋਰੋਨਾ ਪਾਜ਼ੀਟਿਵ ਨਹੀਂ ਹੈ।ਸ਼ੱਕ ਦੇ ਦਾਇਰੇ ਵਿੱਚ ਹੋਣ ਕਾਰਨ ਉਨ੍ਹਾਂ ਦੇ ਟੈਸਟ ਕਰਵਾ ਲਏ ਗਏ ਹਨ।ਜਿਸ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ।ਪੁਲਿਸ ਅਧਿਕਾਰੀ ਅਨੁਸਾਰ ਘਰ ਵਿੱਚ ਰੱਖ ਕੇ ਉਨ੍ਹਾਂ ਮੁਲਾਜ਼ਮਾਂ ਦੀ ਬਿਹਤਰ ਢੰਗ ਨਾਲ ਦੇਖਭਾਲ ਕੀਤੀ ਜਾ ਸਕਦੀ ਹੈ।ਏਸੇ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਕੁਆਰੰਨਟਾਈਨ ਕਰ ਦਿੱਤਾ ਗਿਆ ਹੈ।ਜਦਕਿ ਮੀਡੀਆ ਰਿਪੋਰਟਾਂ ਅਨੁਸਾਰ ਡੀਸੀਪੀ ਦੇ ਰੀਡਰ ਨੇ ਹੀ ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਕਿਹਾ ਸੀ।
ਦੱਸ ਦਈਏ ਕਿ ਡੀਸੀਪੀ ਦੀ ਰਿਪੋਰਅ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਗੰਨਮੈਨਾਂ ਨੂੰ ਵੀ ਜਾਂਚ ਕਰਾਉਣ ਲਈ ਲੁਧਿਆਣਾ ਦੇ ਸਿਵਿਲ ਹਸਪਤਾਲ ਭੇਜਿਆ ਗਿਆ ਸੀ। ਜਿਸ ਤੋਂ ਇਲਾਵਾ 8 ਮੁਲਾਜ਼ਮਾਂ ਨੂੰ 14 ਦਿਨਾਂ ਲਈ ਕੁਆਰੰਨਟਾਈਨ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਸ਼ਾਮ ਨੂੰ ਉਹ ਲੋਕ ਏਸੀਪੀ ਦੀ ਸਰਕਾਰੀ ਰਿਹਾਇਸ਼ ਤੇ ਪੁੱਜੇ ਤਾਂ ਉਸ ਇਲਾਕੇ ‘ਚ ਰਹਿੰਦੇ ਵੀਵੀਆਈਪੀਜ਼ ਅਤੇ ਕੁਝ ਨਿਆਂਇਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਥੇ ਰੱਖਣ ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਆਪੋ ਆਪਣੇ ਪਿੰਡਾਂ ‘ਚ ਤੋਰ ਦਿੱਤਾ ਗਿਆ।ਹੁਣ ਕਿਉਂਕਿ ਡੀਸੀਪੀ ਦਾ ਰੀਡਰ ਅਤੇ ਇੱਕ ਗੰਨਮੈਨ ਲੁਧਿਆਣਾ ਦੇ ਸਨ।ਲਿਹਾਜ਼ਾ ਉਹ ਉੱਥੇ ਹੀ ਆਪਣੇ ਘਰ ਚਲੇ ਗਏ ਜਦਕਿ ਬਾਕੀ ਰਹਿੰਦੇ ਗੰਨਮੈਨਾਂ ਵਿੱਚੋਂ ਕੋਈ ਫਿਰੋਜ਼ਪੁਰ ਦਾ ਕੋਈ ਮੋਗੇ ਦਾ ਕੋਈ ਸੁਨਾਮ ਦਾ ਤੇ ਕੋਈ ਖੰਨੇ ਆਦਿ ਦਾ ਰਹਿਣ ਵਾਲਾ ਸੀ।ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਿਾ ਗਿਆ।ਇਸ ਮਾਮਲੇ ਵਿੱਚ ਸਿਰਫ ਬਾਹਰੋਂ ਹੀ ਇਤਰਾਜ਼ ਨਹੀਂ ਉੱਠੇ ਬਲਕਿ ਜਿਹੜੇ ਗੰਨਮੈਨਾਂ ਨੂੰ ਉਨ੍ਹਾਂ ਦੇ ਘਰਾਂ ‘ਚ ਭੇਜਿਆ ਗਿਆ ਹੈ।ਮੀਡੀਆ ਰਿਪੋਰਟਾਂ ਅਨੁਸਾਰ ਉਹ ਮੁਲਾਜ਼ਮ ਖੁਦ ਵੀ ਆਪਣੇ ਪਰਿਵਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਿਤ ਹਨ ਤੇ ਇੱਥੋਂ ਤੱਕ ਕਿ ਜਿਹੜੇ ਇਲਾਕਿਆਂ ਵਿੱਚ ਉਹ ਰਹਿ ਰਹੇ ਹਨ।ਉੱਥੋਂ ਦੇ ਲੋਕਾਂ ਨੇ ਵੀ ਉਨ੍ਹਾਂ ਦੇ ਉੱਥੇ ਰਹਿਣ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜਿ਼ੰਮੇਵਾਰੀ ਕਿਸ ਦੀ ਤੈਅ ਕੀਤੀ ਜਾਂਦੀ ਹੈ ਤੇ ਜਿਹੜੇ ਗੰਨਮੈਨ ਆਪੋ ਆਪਣੇ ਘਰਾਂ ਨੂੰ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਕੋਰੋਨਾ ਦ ਬੀਮਾਰੀ ਤੋਂ ਬਚਾਉਣ ਲਈ ਪ੍ਰਸ਼ਾਸ਼ਨ ਕੀ ਕਦਮ ਚੁੱਕਦਾ ਹੈ।