Htv Punjabi
Punjab Video

ਅਲਰਟ ਜਾਰੀ, ਮੀਹ ਹਨੇਰੀ ਤੂਫਾਨ ਦਾ ਦੇਖਣ ਨੂੰ ਮਿਲੇਗਾ ਕਹਿਰ

ਆਉਣ ਵਾਲੇ ਚਾਰ ਪੰਜ ਦਿਨ ਵੀ ਲੋਕਾਂ ਨੂੰ ਰਹੇਗੀ ਗਰਮੀ ਤੋਂ ਰਾਹਤ
ਵੈਸਟਰਨ ਡਿਸਟਰਬੈਂਸ ਕਾਰਨ ਤੇਜ਼ ਹਵਾਵਾਂ ਜਾਂ ਫਿਰ ਮੀਂਹ ਹਨੇਰੀ ਦੀ ਸੰਭਾਵਨਾ
ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ
ਪੰਜਾਬ ਭਰ ਵਿੱਚ ਗਰਮੀ ਦਾ ਪ੍ਰਕੋਪ ਜ਼ੋਰਾਂ ਤੇ ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਚੱਕਰਵਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੀ ਹੈ। ਪੰਜਾਬ ਭਰ ਵਿੱਚ ਤੇਜ਼ ਹਵਾਵਾਂ ਚੱਲੀਆਂ ਹਨ ਅਤੇ ਕਈ ਜਗ੍ਹਾ ਹਲਕੀ ਬਰਸਾਤ ਵੀ ਦੇਖਣ ਨੂੰ ਮਿਲੀ ਹੈ। ਜਿਸ ਦੇ ਨਾਲ ਤਾਪਮਾਨ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜਿੱਥੇ ਪੰਜਾਬ ਭਰ ਵਿੱਚ ਤਾਪਮਾਨ 41 ਦੇ ਕਰੀਬ ਪਹੁੰਚ ਚੁੱਕੇ ਸਨ ਉੱਥੇ ਹੀ ਹੁਣ 36 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤੇ ਗਏ ਹਨ । ਅਤੇ ਆਉਣ ਵਾਲੇ ਚਾਰ ਪੰਜ ਦਿਨਾਂ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਚੱਕਰਵਾਤ ਕਾਰਨ ਤੇਜ ਹਵਾਵਾਂ ਚੱਲੀਆਂ ਹਨ ਅਤੇ ਕੁਝ ਜਗਹਾ ਹਲਕੀ ਬਰਸਾਤ ਵੀ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਕਿਹਾ ਕਿ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਤਕਰੀਬਨ 4.8 ਡਿਗਰੀ ਤਾਪਮਾਨ ਘਟੇ ਹਨ ਜਿਸ ਦੇ ਨਾਲ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਚਾਰ ਪੰਜ ਦਿਨ ਵੀ ਅਜਿਹੇ ਹਾਲਾਤ ਹੀ ਰਹਿਣ ਦੀ ਉਮੀਦ ਹੈ। ਜਿੱਥੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਾਂ ਫਿਰ ਕੁਝ ਜਗ੍ਹਾ ਹਲਕੀ ਬਰਸਾਤ ਹੋ ਸਕਦੀ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਿਸਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਕਿਸਾਨ ਆਪਣੀ ਫਸਲ ਨੂੰ ਵੱਢਣ ਅਤੇ ਨਾਲ ਦੀ ਨਾਲ ਸੰਭਾਲਣ ਦਾ ਕੰਮ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੀਜੇ ਦੀ ਬੇਗਾਨੀ ਜਨਾਨੀ ਦੇਖ ਖ਼ਰਾਬ ਹੋਈ ਨੀਅਤ, ਫਿਰ ਸਾਲ਼ੇ ਨੇ ਕਰਤਾ ਆਹ ਕੰਮ

htvteam

ਰਵਨੀਤ ਬਿੱਟੂ ਦਾ ਭਗਵੰਤ ਮਾਨ ਨੂੰ ਜਵਾਬ

htvteam

ਤਿੱਤਲੀ ਵਾਲੀ ਕ੍ਰੀਮ ਲਗਾਓ ਵਿਆਹ ਤੋਂ ਪਹਿਲਾਂ ਵਾਲੀ ਫੋਟੋ ਨਾਲ ਚਿਹਰਾ ਮਿਲਾਓ

htvteam

Leave a Comment