Htv Punjabi
Punjab

ਅਧਿਆਪਕਾਂ ਨੂੰ ਆਇਆ ਸਾਹ ‘ਚ ਸਾਹ! ਰੱਦ ਹੋਏ ਸਲਾਨਾ ਤਰੱਕੀਆਂ ਬੰਦ ਕਰਨ ਦੇ ਹੁਕਮ!

ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੋਰਡ ਦੇ ਪੇਪਰਾਂ ਦੀ ਜਵਾਬ ਪੱਤਰੀ ਚੈੱਕ ਕਰਦੇ ਸਮੇਂ ਲਾਪਰਵਾਹੀ ਕਰਨ ਵਾਲੇ 25 ਵਿੱਚੋਂ 22 ਅਧਿਆਪਕਾਂ ਨੂੰ ਵਿਭਾਗ ਨੇ ਸੁਣਵਾਈ ਤੋਂ ਬਾਅਦ ਰਾਹਤ ਦੇ ਦਿੱਤੀ ਹੈ l ਸੰਬੰਧਿਤ ਅਧਿਆਪਕਾਂ ਦੀ ਜਿਹੜੀ ਸਾਲਾਨਾ ਪ੍ਰਮੋਸ਼ਨ ਰੋਕ ਦਿੱਤੀ ਗਈ ਸੀ, ਫੈਸਲੇ ਤੋਂ ਬਾਅਦ ਹੁਣ ਉਹ ਪ੍ਰਮੋਸ਼ਨ ਲੈ ਸਕਦੇ ਹਨ l ਇਨ੍ਹਾਂ 25 ਅਧਿਆਪਕਾਂ ਵਿੱਚੋਂ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਨੂਰਪੁਰ ਬੇਦੀ ਦੇ ਸਾਇੰਸ ਅਧਿਆਪਕ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ l ਪੀਐਸਈਬੀ ਨੇ 24 ਸਤੰਬਰ ਨੂੰ ਅਧਿਆਪਕਾਂ ਦੀ ਸੂਚੀ ਭੇਜਦੇ ਹੋਏ ਸੈਕਰੇਟਰੀ ਐਜੂਕੇਸ਼ਨ ਦਫ਼ਤਰ ਨੂੰ ਲਿਖਿਆ ਸੀ ਕਿ ਇਸ ਸੂਚੀ ਵਿੱਚ ਮੌਜੂਦਾ ਅਧਿਆਪਕਾਂ ਨੇ ਪੇਪਰਾਂ ਦੀ ਜਵਾਬ ਪੱਤਰੀ ਚੈਕ ਕਰਨ ਵੇਲੇ ਲਾਪਰਵਾਹੀ ਕੀਤੀ ਸੀ, ਜਿਸ ਕਾਰਨ ਵਿਦਿਆਰਥੀਆਂ ਦੇ ਰਿਜ਼ਲਟ ਵਿੱਚ 10 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਜਾਂ ਘੱਟ ਅੰਕਾਂ ਦਾ ਅੰਤਰ ਆਇਆ ਹੈ l ਸੈਕਰੇਟਰੀ ਐਜੂਕੇਸ਼ਨ ਨੇ 27 ਦਸੰਬਰ 2019 ਨੂੰ ਦੁਪਹਿਰ 12 ਵਜੇ ਸਾਰੇ ਅਧਿਆਪਕਾਂ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਸੀ l ਅਧਿਆਪਕਾਂ ਦਾ ਪੱਖ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਤੋਂ ਸੁਚੇਤ ਰਹਿਕੇ ਕੰਮ ਕਰਨ ਨੂੰ ਕਿਹਾ ਗਿਆ l ਸਾਲਾਨਾ ਪ੍ਰਮੋਸ਼ਨ ਬੰਦ ਕਰਨ ਦੇ ਹੁਕਮ ਵੀ ਰੱਦ ਕਰ ਦਿੱਤੇ ਗਈੇ ਹਨ l

Related posts

ਪੁਲਿਸ ਕਮਿਸ਼ਨਰ ਨੂੰ ਨਿਹੰਗ ਸਿੰਘਾਂ ਨੇ ਪਵਾਤੀਆਂ ਭਾਜੜਾ ਦਫ਼ਤਰ ਬਾਹਰ ਬਣ ਗਿਆ ਅਜਿਹਾ ਸੀਨ

htvteam

ਕਮਿਸ਼ਨਰ ਦਫਤਰ ਪਹੁੰਚ ਗਈ ਹਸੀਨਾ, ਕਹਿੰਦੀ ਮੈਂ ਲੁੱਟੀ ਗਈ

htvteam

ਵਿਆਹੁਤਾ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ‘ਤੇ ਕਰਦੀ ਰਹੀ ਪੁਲਿਸ ਵਾਲਿਆਂ ਦੀਆਂ ਮਿੰਨਤਾਂ, ਆਹ ਦੇਖੋ ਪੁਲਿਸ ਵਾਲਿਆਂ ਦਾ ਰਵੱਈਆ

Htv Punjabi

Leave a Comment