Htv Punjabi
Punjab

ਲਓ ਬਈ ਬਾਕੀ ਦੀਆਂ ਗੱਲਾਂ ਛੱਡੋ ਤੇ ਆਹ ਪੜ੍ਹੋ, ਪੰਜਾਬ ਮੰਤਰੀ ਮੰਡਲ ‘ਚ ਹੋਵੇਗੀ ਆਹ ਵੱਡੀ ਹਲਚਲ, ਪੜ੍ਹੋ ਕਿਸਦਾ ਕੀ ਬਣੇਗਾ ਤੇ ਕੌਣ ਹੋਵੇਗਾ ਨਾਰਾਜ਼ ? 

ਚੰਡੀਗੜ੍ਹ : ਅਲੱਗ ਅਲੱਗ ਮੰਤਰੀਆਂ ਅਤੇ ਵਿਧਾਇਕਾਂ ਦੇ ਦਬਾਅ ਦੇ ਬਾਵਜੂਦ ਬੇਸ਼ਕ ਚੀਫ ਸੇਕ੍ਰੇਟਰੀ ਨੂੰ ਹੁਣ ਤੱਕ ਸਰਕਾਰ ਨਹੀਂ ਬਦਲ ਸਕੀ ਹੈ, ਪਰ ਸੂਤਰਾਂ ਅਨੁਸਾਰ ਇਸ ਸਭ ਦੇ ਬਾਵਜੂਦ ਸੂਬੇ ਦੇ ਮੰਤਰੀ ਮੰਡਲ ‘ਚ ਫੇਰਬਦਲ ਦੀ ਤਿਆਰੀ ਜਰੂਰ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਇਸ ਫੇਰਬਦਲ ਦੌਰਾਨ 4 ਤੋਂ ਜ਼ਿਆਦਾ ਮੰਤਰੀਆਂ ਨੂੰ ਬਦਲਿਆ ਜਾ ਸਕਦਾ ਹੈ। ਦੱਸ ਦਈਏਕਿ ਮੌਜੂਦਾ ਸਮੇ 16 ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਮਿਲਾ ਕੇ ਪੰਜਾਬ ਮੰਤਰੀ ਮੰਡਲ ਵਿੱਚ ਕੁੱਲ 17 ਮੈਂਬਰ ਹਨ।
ਅਜਿਹੇ ਵਿੱਚ ਜੇਕਰ 4 ਮੰਤਰੀ ਬਦਲ ਦਿੱਤੇ ਜਾਂਦੇ ਹਨ ਤਾਂ ਲਗਭਗ ਅੱਧੇ ਮੰਤਰੀ ਮੰਡਲ ਵਿੱਚ ਇਸ ਨੂੰ ਕਾਫੀ ਵੱਡਾ ਫੇਰਬਦਲ ਮੰਨਿਆ ਜਾਏਗਾ । ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਫੇਰਬਦਲ ਦੌਰਾਨ ਕਿਹੜੇ ਮੰਤਰੀਆਂ ਨੂੰ ਉਨ੍ਹਾਂ ਦੇ ਕੰਮਾਂ ਅਤੇ ਵਿਹਾਰ ਕਾਰਨ ਬਦਲਦੇ ਹਨ।  ਇਸ ਤੋਂ ਇਲਾਵਾ ਸਿਆਸੀ ਲੋਕਾਂ ਨੇ ਗੱਲ ਤੇ ਵੀ ਨਿਗ੍ਹਾ ਟਿਕਾਈ ਹੋਈ ਹੈ ਕਿ ਇਸ ਫੇਰਬਦਲ ਦੌਰਾਨ ਕਿਹੜੇ ਨਵੇਂ ਚਿਹਰਿਆਂ ਨੂੰ ਮੰਤਰੀਮੰਡਲ ਚ ਜਗ੍ਹਾ ਮਿਲਦੀ ਹੈ ਤੇ ਜਿਹੜੇ ਮੰਤਰੀ ਹਟਾਏ ਜਾਂਦੇ ਹਨ ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਰਹੇਗੀ। ਪਰ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਸਦਾ ਖੁਲਾਸਾ ਜਲਦ ਹੋ ਜਾਵੇਗਾ।
ਸੂਤਰ ਦੱਸਦੇ ਹਨ ਕਿ ਕੈਪਟਨ ‘ਤੇ ਮੰਤਰੀ ਮੰਡਲ ਚ ਫੇਰਬਦਲ ਕਰਨ ਦਾ ਦਬਾਅ ਵੱਧ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੌੜ ਵਿੱਚ ਆਏ ਵਿਧਾਇਕਾਂ ਦਾ ਕਹਿਣਾ ਹੈ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਆਏ ਹੋਏ 3 ਸਾਲ ਹੋ ਗਏ ਹਨ। ਇਸ ਲਈ ਬਾਕੀ ਰਹਿੰਦੇ 2 ਸਾਲਾਂ ਦੇ ਕੰਮਕਾਰ ਲਈ ਹੁਣ ਹੋਰ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਮੰਤਰੀ ਮੰਡਲ ਵਿੱਚ ਮਾਝਾ, ਮਾਲਵਾ ਤੇ ਦੋਆਬਾ ਨੂੰ ਬਰਾਬਰ ਦਾ ਹੱਕ ਮਿਲਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਹੋਣਾ ਵੀ ਲਗਭਗ ਤੈਅ ਮੰਨਿਆ ਜਾ ਰਿਹਾ ਹੈ।ਇਸ ਵਾਰ ਸੀਨੀਅਰ ਮੰਤਰੀਆਂ ਦੇ ਵਿਭਾਗਾਂ ਦਾ ਫੇਰਬਦਲ ਹੋ ਸਕਦਾ ਹੈ।ਜਿਨ੍ਹਾਂ ਦਾ ਕਿਸੇ ਚੀਜ਼ ਨੂੰ ਲੈ ਕੇ ਵਿਵਾਦ ਰਿਹਾ ਹੈ ਜਾਂ ਜਿਹੜਾ ਕੋਈ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਰਿਹਾ ਹੈ ।

Related posts

ਅਧਿਆਪਕ ਨਾਲ ਸਿੱਖਿਆ ਦਫ਼ਤਰ ਚ ਦੇਖੋ ਕੀ ਹੋਇਆ

htvteam

ਬੰਦੇ ਨੂੰ ਘਰੇ ਬੁਲਾ ਕੇ ਜ਼ਨਾਨੀ ਨੇ ਕਰਵਾਏ ਆ ਕੰਮ, ਪੁਲਿਸ ਵਾਲੇ ਵੀ ਹੈਰਾਨ

Htv Punjabi

ਗਲੀ ਚ ਮੁੰਡਿਆਂ ਨੇ ਆਹ ਕਿਹੜੀ ਖਿੰਡਾਈ ਕਰਤੂਤ

htvteam

Leave a Comment