ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕਿਸੇ ਵਿਆਹ ਸਮਾਗਮ ਦੀਆਂ ਨਹੀਂ, ਇਹ ਤਸਵੀਰਾਂ ਨੇ ਬਲਾਕ ਸਿੱਖਿਆ ਅਫਸਰ ਦੇ ਦਫਤਰ ਦੀਆਂ। ਜਿੱਥੇ ਸਾਰੇ ਹੀ ਅਧਿਆਪਕਾਂ ਦੇ ਵੱਲੋਂ ਇਕੱਠੇ ਹੋ ਕੇ ਵਿਆਹ ਵਰਗਾ ਮਾਹੌਲ ਬਣਾ ਦਿੱਤਾ। ਅਧਿਆਪਕਾਂ ਦੇ ਵੱਲੋਂ ਬਲਾਕ ਸਿੱਖਿਆ ਅਫਸਰ ਜਗਜੀਤ ਸਿੰਘ ਨੋਹਰਾ ਅਤੇ ਪਿੰਡ ਲੋਟ ਦੇ ਸਰਕਾਰੀ ਸਕੂਲ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਦੇ ਵਿੱਚ ਢੋਲ ਵਜਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ। ਉੱਥੇ ਹੀ ਵੱਖ-ਵੱਖ ਅਧਿਆਪਕਾਂ ਦੇ ਵੱਲੋਂ ਸਟੇਟ ਐਵਾਰਡੀ ਦਾ ਸਨਮਾਨ ਵੀ ਕੀਤਾ ਗਿਆ,,,,,,,
ਇਸ ਮੌਕੇ ਤੇ ਸਬ ਤਹਿਸੀਲ ਭਾਦਸੋ ਦੇ ਬਲਾਕ ਸਿੱਖਿਆ ਅਫਸਰ ਅਤੇ ਸਟੇਟ ਐਵਾਰਡੀ ਜਗਜੀਤ ਸਿੰਘ ਨੋਹਰਾ ਅਤੇ ਸਟੇਟ ਐਵਾਰਡੀ ਪਿੰਡ ਲੋਟ ਦੇ ਸਰਕਾਰੀ ਸਕੂਲ ਦੇ ਅਧਿਆਪਕ ਨਰਿੰਦਰ ਸਿੰਘ ਨੇ ਕਿਹਾ ਕਿ ਜੋ ਅਸੀਂ ਸਖਤ ਮਿਹਨਤ ਕੀਤੀ ਹੈ। ਸਾਨੂੰ ਅੱਜ ਉਸ ਮਿਹਨਤ ਦਾ ਫਲ ਮਿਲਿਆ ਹੈ।
ਇਸ ਮੌਕੇ ਮੁੱਖ ਅਧਿਆਪਕ ਗੁਰਮੀਤ ਸਿੰਘ ਨੇ ਕਿਹਾ ਕਿ ਇਹਨਾਂ ਦੋਵਾਂ ਦੀ ਸਖਤ ਮਿਹਨਤ ਸਦਕਾ ਹੀ ਇਹ ਐਵਾਰਡ ਮਿਲਿਆ ਹੈ। ਅਸੀਂ ਬਹੁਤ ਖੁਸ਼ ਹਾਂ। ਹਰ ਇੱਕ ਅਧਿਆਪਕ ਦਾ ਸੁਪਨਾ ਹੁੰਦਾ ਕਿ ਜੇਕਰ ਉਹ ਮਿਹਨਤ ਕਰ ਰਿਹਾ ਹੈ ਤਾਂ ਉਸ ਅਧਿਆਪਕ ਨੂੰ ਉਸ ਕੀਤੀ ਮਿਹਨਤ ਦਾ ਫਲ ਮਿਲੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
