Htv Punjabi
Punjab

ਬੱਸ ਬਹੁਤ ਹੋ ਗਈ ਕਿਰਕਿਰੀ ! ਹੁਣ ਸਰਕਾਰ ਹਰ ਹਾਲਤ ‘ਚ ਸ਼ਰਾਬ ਤਸਕਰਾਂ ਨੂੰ ਫੜਕੇ ਵਖਾਵੇਗੀ, ਆਹ ਦੇਖੋ ਕਿਹੜੇ ਨਵੇਂ ਹੁਕਮ ਕਰਤੇ ਜਾਰੀ !

ਮੋਹਾਲੀ : ਪੰਜਾਬ ਵਿੱਚ ਹੋਣ ਵਾਲੀ ਸ਼ਰਾਬ ਦੀ ਸਮਗਲਿੰਗ ਰੋਕਣ ਦੇ ਲਈ ਕੈਪਟਨ ਸਰਕਾਰ ਨੇ ਹੁਣ ਸਖ਼ਤ ਰਸਤਾ ਅਪਣਾਇਆ ਹੈ ਅਤੇ ਇਸਦੇ ਲਈ ਰਾਜ ਦੇ ਸਾਰੇ ਜਿਲਿਆਂ ਦੇ ਸਬ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਇਸਨੂੰ ਲੈ ਕੇ ਡੀਸੀ ਮੋਹਾਲੀ ਗਿਰਿਸ਼ ਦਿਆਲਨ ਵਲੋਂ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਮਗਲਿੰਗ ਦੀ ਜਾਣਕਾਰੀ ਦੇਣ ਵਾਲੇ ਨੂੰ ਮੋਹਾਲੀ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਇਨਾਮ ਦੇਣਗੇ। ਇਸ ਤੋਂ ਇਲਾਵਾ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਜਾਣਕਾਰੀ ਦੇਣ ਲਈ ਵੱਟਸਐਪ ਨੰਬਰ ਵੀ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸ਼ਰਾਬ ਤਸਕਰੀ ਦੀ ਸੂਚਨਾ ਦੇਣ ਲਈ 9888422998 ਤੇ ਵੱਟਸਐਪਜਾਂ ਇਸ ਤੋਂ ਇਲਾਵਾ 0172-2219506 ‘ਤੇ ਫੋਨ ਕਰਕੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਮੋਹਾਲੀ ਦੇ ਡੀਸੀ ਗਿਰਿਸ਼ ਦਿਆਲਨ ਨੇ ਦੱਸਿਆ ਕਿ ਅਜਿਹੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਜੇਕਰ ਉਸਦੀ ਸੂਚਨਾ ਸਹੀ ਹੋਈ ਅਤੇ ਨਾਜਾਇਜ ਸ਼ਰਾਬ ਜ਼ਬਤ ਹੋਈ ਤਾਂ ਉਸਨੂੰ ਇਨਾਮ ਵੀ ਦਿੱਤਾ ਜਾਵੇਗਾ। ਇਸਦੇ ਲਈ ਪ੍ਰਸ਼ਾਸ਼ਨ ਵੱਲੋਂ ਨਾਕੇ ਲਾਉਣੇ, ਸ੍ਰਪਰਾਇਜ਼ ਚੈਕਿੰਗ ਅਤੇ ਹੋਰ ਪ੍ਰਕਾਰ ਦੀ ਸ੍ਰਵਈਲੈਂਸ ਨੂੰ ਵਧਾਇਆ ਜਾ ਰਿਹਾ ਹੈ। ਡੀਸੀ ਨੇ ਦਸਿਆ ਕਿ ਸ਼ਰਾਬ ਦੇ ਪਲਾਂਟਸ ਵਿੱਚ ਹੋਣ ਵਾਲੀਆਂ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਸ਼ਰਾਬ ਦੇ ਟਰੱਕਾਂ ਦੀ ਆਵਾਜਾਈ ਲਈ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਹਨਾਂ ਕੋਲ ਪੂਰੇ ਦਸਤਾਵੇਜ਼, ਬਿੱਲ, ਬਿਲਟੀ ਅਤੇ ਈ ਵੇ-ਬਿਲ ਹੋਣਾ ਜ਼ਰੂਰੀ ਹੈ।

Related posts

ਸੋਹਣੀ ਕੁੜੀ ਇੰਝ ਕਰਦੀ ਸੀ ਚੰਡੀਗੜ੍ਹ ਦੀਆਂ ਜਵਾਨੀਆਂ ਤਬਾਹ; ਫਿਰ ਕਾਰ ‘ਚ ਬੈਠੇ ਸਾਥੀ ਨਾਲ ਫੜੀ ਗਈ ਰੰਗੇ ਹੱਥੀਂ

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam

ਕਿਤੇ ਤੁਹਾਨੂੰ ਸਵੇਰੇ ਸਵੇਰੇ ਅਜਿਹਾ ਪਿਸ਼ਾਬ ਤਾਂ ਨਹੀਂ ਆਉਂਦੈ ?

htvteam

Leave a Comment