Htv Punjabi
Punjab

ਡਾਕੀਏ ਨੇ ਗਲਤ ਪਤੇ ‘ਤੇ ਦਿੱਤੀ ਚੈੱਕਬੁੱਕ, ਦੋ ਲੱਖ ਦੀ ਹੇਰਾਫੇਰੀ

ਜ਼ਲਾਲਾਬਾਦ : ਪਿੰਡ ਚੱਕ ਸੈਦੋਕੇ ਵਿੱਚ ਇੱਕ ਹੀ ਨਾਮ ਦੇ ਦੋ ਵਿਅਕਤੀ ਹੋਣ ਦਾ ਫਾਇਦਾ ਚੁੱਕ ਕੇ ਇੱਕ ਵਿਅਕਤੀ ਨੇ ਬੈਂਕ ਦੁਆਰਾ ਭੇਜੀ ਚੈੱਕਬੁੱਕ ਤੋਂ ਹੇਰਾਫੇਰੀ ਕਰਕੇ 2 ਲੱਖ ਦਾ ਚੈੱਕ ਭਰ ਕੇ ਦੇ ਦਿੱਤਾ l ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਗਜੀਤ ਸਿੰਘ ਵਾਸੀ ਪਿੰਡ ਚੱਕ ਸੈਦੋਕੇ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਉਸ ਨੇ ਬੈਂਕ ਵਿੱਚ ਆਪਣੀ ਚੈੱਕਬੁੱਕ ਦੇ ਲਈ 17 ਮਾਰਚ 2017 ਨੂੰ ਦਰਖਾਸਤ ਦਿੱਤੀ ਸੀ ਜਿਸ ‘ਤੇ ਬੈਂਕ ਨੇ ਕਿਹਾ ਕਿ ਉਸ ਦੀ ਚੈੱਕਬੁੱਕ ਡਾਕ ਦੁਆਰਾ ਉਸ ਦੇ ਪਤੇ ‘ਤੇ ਉਸ ਦੇ ਘਰ ਪਹੁੰਚ ਜਾਵੇਗੀ l ਪਰ ਡਾਕੀਏ ਦੁਆਰਾ ਚੈੱਕਬੁਕ ਵਾਲੀ ਡਾਕ ਉਸ ਦੇ ਪਤੇ ‘ਤੇ ਭੇਜਣ ਦੀ ਥਾਂ ਇੱਕ ਹੋਰ ਜਗਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਦੇ ਦਿੱਤੀ ਅਤੇ ਚੈੱਕਬੁੱਕ ਦਾ ਸੀਰੀਅਲ ਨੰਬਰ 974848 ਤੋਂ 974872 ਹੈ l ਚੈੱਕਬੁੱਕ ਲੈਣ ਦੇ ਬਾਅਦ ਦੂਸਰੇ ਜਗਜੀਤ ਸਿੰਘ ਨੂੰ ਪਤਾ ਚੱਲ ਗਿਆ ਕਿ ਇਹ ਚੈੱਕਬੁੱਕ ਉਸ ਦੀ ਨਹੀਂ ਹੈ ਤਾਂ ਉਸ ਨੇ ਉਸ ਦੀ ਚੈੱਕਬੁੱਕ ਤੋਂ 2 ਲੱਖ ਦਾ ਚੈੱਕ ਅਸ਼ੋਕ ਕੁਮਾਰ ਵਾਸੀ ਕੋਟੂੰ ਫੰਗੀਆਂ ਨੂੰ ਭਰ ਕੇ ਦੇ ਦਿੱਤਾ ਤਾਂ ਖਾਤਾ ਬੰਦ ਹੋਣ ‘ਤੇ ਚੈੱਕ ਡਿਸਅੋਨਰ ਹੋ ਗਿਆ l ਇਸਦਾ ਬਾਅਦ ਵਿੱਚ ਪਤਾ ਲੱਗਿਆ l

Related posts

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

htvteam

ਸਰਕਾਰ ਨੇ 10-10 ਹਜ਼ਾਰ ਰੁਪਏ ਘਰਾਂ ‘ਚ ਬੈਠੇ ਬੈਠਾਏ ਲੋਕਾਂ ਨੂੰ ਦੇਣ ਦਾ ਕੀਤਾ ਫੈਸਲਾ

Htv Punjabi

ਦੇਖੋ ਮੀਂਹ ਕਾਰਨ ਪੰਜਾਬ ‘ਚ ਕਿਵੇਂ ਬਣੇ ਹਲਾਤ

htvteam

Leave a Comment