Htv Punjabi
Punjab

ਬੱਚਿਆਂ ਨੂੰ ਜ਼ਬਰਦਸਤੀ ਮਜ਼ਬੂਰ ਕਰਨ ‘ਤੇ ਆਰਐਸਐਸ ਦੇ ਸਕੂਲਾਂ ‘ਤੇ ਕਾਰਵਾਈ ਹੋਵੇ : ਢਿੱਲੋਂ

ਚੰਡੀਗੜ੍ਹ : ਪੰਜਾਬ ਨੌਜਵਾਨ ਕਾਂਗਰਸ ਦੇ ਪ੍ਰਧਾਨ ਬੀਰੇਂਦਰ ਸਿੰਘ ਢਿੱਲੋਂ ਨੇ ਰਾਜ ਵਿੱਚ ਆਰਐਸਐਸ ਤੋਂ ਸਹਾਇਤਾ ਪ੍ਰਾਪਤ ਸਰਵ ਹਿੱਤ ਵਿੱਦਿਆ ਮੰਦਿਰ ਵਿੱਚ ਵਿਦਿਆਰਥੀਆਂ ਨੂੰ ਨਾਗਰਿਕਤਾ ਸੰਸ਼ੋਧਨ ਕਾਨੂੰਨ ਦਾ ਸਮਰਥਨ ਕਰਨ ਨੂੰ ਮਜ਼ਬੂਰ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਗਏ ਵਿਘਟਨਕਾਰੀ ਕਾਨੂੰਨ ਦੇ ਪੱਖ ਵਿੱਚ ਸਕੂਲੀ ਵਿਦਿਆਰਥੀਆਂ ਦੇ ਹਸਤਾਖਰ ਲੈਣ ਦੇ ਬਾਅਦ ਗੁੰਮਰਾਹ ਕਰਨ ਦਾ ਸਖ਼ਤ ਨੋਟਿਸ ਲਿਆ ਹੈ l ਢਿੱਲੋਂ ਨੇ ਕਿਹਾ ਕਿ ਆਰਐਸਐਸ ਨੂੰ ਮਾਸੂਮ ਦਿਮਾਗਾਂ ਨੂੰ ਪ੍ਰਦੂਸ਼ਿਤ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅਜਿਹੀ ਗਤੀਵਿਧੀਆਂ ਵਿੱਚ ਅਜਿਹੇ ਸਕੂਲਾਂ ਦੇ ਪ੍ਰਬੰਧਕਾਂ ਦੇ ਖਿਲਾਫ ਉਨ੍ਹਾਂ ਨੇ ਕਾਰਵਾਈ ਦੀ ਕੀਤੇ ਜਾਣ ਦੀ ਮੰਗ ਕੀਤੀ ਹੈ l ਉਨ੍ਹਾਂ ਨੇ ਕਿਹਾ ਕਿ ਨੌਜਵਾਨ ਕਾਂਗਰਸ ਮਾਮਲੇ ਨੂੰ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਦੇ ਸਾਹਮਣੇ ਚੁੱਕ ਕੇ ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਨ ਵਾਲੇ ਸਕੂਲਾਂ ਦੀ ਮਾਨਤਾ ਰੱਦ ਕਰਨ ਦੀ ਮੰਗ ਕਰੇਗੀ l

Related posts

ਕਰਫਿਊ ‘ਚ ਅੱਕੀ ਹੋਟਲ ‘ਚ ਰਹਿੰਦੀ ਗੋਰੀ ਮੇਮ ਨੇ ਲੁਧਿਆਣੇ ਸੜਕ ‘ਤੇ ਆਕੇ ਪੁਲਿਸ ਵਾਲਿਆਂ ਨਾਲ ਪਾਤਾ ਗਾਹ!

Htv Punjabi

ਚਾਰੇ ਪਾਸੇ ਹਮਲਿਆਂ ਨਾਲ ਗੂੰਜੇ ਪੰਜਾਬ ਦੇ ਕਈ ਜ਼ਿਲ੍ਹੇ !

htvteam

ਪੰਜਾਬ ‘ਚ ਵਪਾਰੀ ਵਰਗ ਲਈ ਰਾਹਤ ਦੀ ਖਬਰ ਤੇ ਨਾਈਟ ਕਰਫਿਊ ਦਾ ਸਮਾਂ ਬਦਲਿਆ

htvteam

Leave a Comment